ਨੈਸ਼ਨਲ ਡੈਸਕ : ਓਡੀਸ਼ਾ ਸਰਕਾਰ ਨੇ ਜੰਗਲਾਤ ਵਿਭਾਗ ਦੁਆਰਾ ਮਹਿੰਦਰਾ ਥਾਰ ਵਾਹਨਾਂ ਦੀ ਖਰੀਦ ਅਤੇ ਉਨ੍ਹਾਂ ਵਿੱਚ ਕੀਤੇ ਗਏ ਸੋਧਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਅਜਿਹਾ ਇਸ ਕਰਕੇ ਕਿਉਂਕਿ ਥਾਰ 'ਤੇ ਕੀਤੇ ਗਏ ਖਰਚੇ ਦੇ ਪੈਮਾਨੇ ਅਤੇ ਜ਼ਰੂਰਤ 'ਤੇ ਕਈ ਤਰ੍ਹਾਂ ਦੇ ਸਵਾਲ ਉਠਾਏ ਗਏ ਹਨ। ਵਾਹਨਾਂ ਦੀ ਗਿਣਤੀ, ਲਾਗਤ ਅਤੇ ਸੋਧਾਂ 'ਤੇ ਹੋਏ ਖਰਚੇ ਸੰਬੰਧੀ ਸਵਾਲ ਉਠਾਏ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਪੜ੍ਹੋ ਇਹ ਵੀ - ਮਿਡ-ਡੇ-ਮੀਲ ’ਚ ਕੀੜੇ! ਪ੍ਰਿੰਸੀਪਲ-ਰਸੋਈਏ ਹੋਏ ਥੱਪੜੋ-ਥਪੜੀ, ਮਾਰੇ ਘੰਸੁਨ-ਮੁੱਕੇ (ਵੀਡੀਓ)
ਸਰਕਾਰੀ ਅੰਕੜਿਆਂ ਅਨੁਸਾਰ ਜੰਗਲਾਤ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ ਨੇ 2024-25 ਵਿੱਤੀ ਸਾਲ ਵਿੱਚ 51 ਮਹਿੰਦਰਾ ਥਾਰ ਵਾਹਨਾਂ ਦੀ ਖਰੀਦ ਕੀਤੀ ਹੈ। ਇਨ੍ਹਾਂ ਵਾਹਨਾਂ ਨੂੰ ਖਰੀਦਣ 'ਤੇ 7 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸਦਾ ਮਤਲਬ ਹੈ ਕਿ ਖਰੀਦੇ ਗਏ 51 ਵਾਹਨਾਂ ਵਿਚੋਂ 1 ਵਾਹਨ ਦੀ ਕੀਮਤ ਲਗਭਗ ₹14 ਲੱਖ ਰੁਪਏ ਬਣਦੀ ਹੈ। ਇਸ ਦੇ ਨਾਲ ਹੀ ਵਾਹਨਾਂ ਵਿੱਚ ਸੋਧ ਕੀਤੇ ਜਾਣ 'ਤੇ ਲਗਭਗ ₹5 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ, ਜੋ ਵਾਧੂ ਖ਼ਰਚ ਹੈ। ਇਸੇ ਵਾਧੂ ਖਰਚ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ।
ਪੜ੍ਹੋ ਇਹ ਵੀ - 4 ਗਰਲਫ੍ਰੈਂਡ, 3 ਪ੍ਰੇਗਨੇਂਟ ਤੇ SDM ਨੂੰ ਜੜ੍ਹਿਆ ਥੱਪੜ..., AI ਨਾਲ ਬਣੇ ਫਰਜ਼ੀ IAS ਦਾ ਕਾਰਾ ਉੱਡਾ ਦੇਵੇਗਾ ਤੁਹਾਡੇ
ਸੂਤਰਾਂ ਮੁਤਾਬਕ ਇਸ ਸਬੰਧ ਵਿਚ ਜੰਗਲਾਤ ਅਤੇ ਵਾਤਾਵਰਣ ਮੰਤਰੀ ਗਣੇਸ਼ ਰਾਮ ਸਿੰਘ ਖੁੰਟੀਆ ਨੇ ਬੁੱਧਵਾਰ ਨੂੰ ਕਿਹਾ ਕਿ ਵਿਭਾਗੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੁਝ ਬਦਲਾਅ ਕਰਨੇ ਜ਼ਰੂਰੀ ਹੋ ਸਕਦੇ ਹਨ ਪਰ ਜ਼ਰੂਰਤ ਤੋਂ ਜ਼ਿਆਦਾ ਕੀਤੇ ਗਏ ਵਾਧੂ ਖਰਚੇ ਦੀ ਪੂਰੀ ਜਾਂਚ ਕੀਤੀ ਜਾਵੇਗੀ। ਮੰਤਰੀ ਨੇ ਇਸ ਦੌਰਾਨ ਇਹ ਵੀ ਸਪੱਸ਼ਟ ਕੀਤਾ ਕਿ ਜਾਂਚ ਇਸ ਗੱਲ 'ਤੇ ਕੇਂਦ੍ਰਿਤ ਹੋਵੇਗੀ ਕਿ ਬਦਲਾਅ ਕਿਉਂ ਕੀਤੇ ਗਏ ਸਨ ਅਤੇ ਕੀ ਵਾਧੂ ਖਰਚਾ ਜਾਇਜ਼ ਸੀ। ਜੇਕਰ ਕੋਈ ਬੇਨਿਯਮੀਆਂ ਜਾਂ ਜ਼ਿਆਦਾ ਖਰਚ ਪਾਇਆ ਜਾਂਦਾ ਹੈ, ਤਾਂ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
ਜੰਗਲਾਤ ਵਿਭਾਗ ਨੇ ਕਿਹਾ ਕਿ ਇਹ ਵਾਹਨ ਜੰਗਲ ਦੀ ਅੱਗ 'ਤੇ ਕਾਬੂ ਪਾਉਣ, ਦੂਰ-ਦੁਰਾਡੇ ਅਤੇ ਸਰਹੱਦੀ ਖੇਤਰਾਂ ਵਿੱਚ ਜੰਗਲਾਤ ਸਟਾਫ਼ ਅਤੇ ਦਸਤੇ ਦੀ ਤਾਇਨਾਤੀ, ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਵਰਗੇ ਮਹੱਤਵਪੂਰਨ ਕਾਰਜਾਂ ਲਈ ਖਰੀਦੇ ਗਏ ਸਨ। ਬਹੁਤ ਸਾਰੇ ਜੰਗਲੀ ਖੇਤਰਾਂ ਦੇ ਖਸਤਾ ਹਾਲਤ ਨੂੰ ਦੇਖਦੇ ਹੋਏ ਕਾਰਜਸ਼ੀਲ ਕੁਸ਼ਲਤਾ ਵਧਾਉਣ ਲਈ ਵਿਸ਼ੇਸ਼ ਟਾਇਰ, ਵਾਧੂ ਲਾਈਟਾਂ, ਕੈਮਰੇ ਅਤੇ ਸਾਇਰਨ ਵਰਗੇ ਸੋਧਾਂ ਜ਼ਰੂਰੀ ਹਨ।
ਪੜ੍ਹੋ ਇਹ ਵੀ - ਸਿਰਫ਼ 1 ਰੁਪਏ 'ਚ ਜ਼ਮੀਨ ਦੇ ਰਹੀ ਸਰਕਾਰ, ਜਾਣੋ ਕਿਸ ਨੂੰ ਮਿਲੇਗਾ ਫਾਇਦਾ, ਕੀ ਹਨ ਸ਼ਰਤਾਂ
ਲਗਾਤਾਰ ਚੌਥੇ ਦਿਨ ਡਿੱਗੀਆਂ ਸੋਨੇ ਦੀਆਂ ਕੀਮਤਾਂ, ਚਾਂਦੀ 'ਚ ਵਾਧਾ ਜਾਰੀ
NEXT STORY