ਹੁਸ਼ਿਆਰਪੁਰ(ਅਸ਼ਵਨੀ)— ਜਲੰਧਰ ਦੇ ਇੰਸਪੈਕਟਰ ਜਨਰਲ ਆਫ ਪੁਲਸ ਜ਼ੋਨਲ ਅਰਪਿਤ ਸ਼ੁਕਲਾ ਅਤੇ ਐੱਸ. ਐੱਸ. ਪੀ. ਜੇ. ਏਲਿਨਚੇਲਿਅਨ ਨੇ ਦੱਸਿਆ ਕਿ 16 ਮਾਰਚ ਤੋਂ 31 ਜੁਲਾਈ ਤੱਕ ਜ਼ਿਲੇ ਵਿਚ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਦੇ ਦੋਸ਼ 'ਚ 262 ਮਾਮਲੇ ਦਰਜ ਕੀਤੇ ਗਏ ਹਨ ਜੋ ਕਿ ਬੀਤੇ ਸਾਲ ਨਾਲੋਂ 4 ਗੁਣਾ ਜ਼ਿਆਦਾ ਹਨ। ਪਿਛਲੇ ਸਾਲ 52 ਕੇਸ ਇਸ ਮਿਆਦ ਦੌਰਾਨ ਦਰਜ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਆਬਕਾਰੀ ਐਕਟ ਤਹਿਤ 26 ਕੇਸ ਦਰਜ ਕਰਕੇ 30 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਨ੍ਹਾਂ ਦੇ ਕਬਜੇ 'ਚੋਂ 19,17,500 ਐੱਮ. ਐੱਲ. ਸ਼ਰਾਬ ਠੇਕਾ ਅਤੇ 1,30,500 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਜੂਆ ਖੇਡਦੇ ਅਤੇ ਸੱਟੇਬਾਜ਼ੀ ਕਰਨ ਦੇ ਦੋਸ਼ 'ਚ 21 ਮਾਮਲੇ ਦਰਜ ਕਰਕੇ 39 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੇ ਕਬਜੇ 'ਚੋਂ 4 ਲੱਖ 80 ਹਜ਼ਾਰ 405 ਰੁਪਏ ਬਰਾਮਦ ਕੀਤੇ ਗਏ। ਅਸਲਾ ਐਕਟ ਤਹਿਤ 2 ਮਾਮਲੇ ਦਰਜ ਕਰਕੇ 2 ਵਿਅਕਤੀਆਂ ਕੋਲੋਂ ਇਕ ਪਿਸਤੌਲ, ਇਕ ਰਿਵਾਲਵਰ, 9 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚੋਂ 128 ਭਗੌੜੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ 1 ਜੁਲਾਈ ਤੋਂ 31 ਜੁਲਾਈ ਤੱਕ ਇਕ ਮਹੀਨੇ ਦੌਰਾਨ ਜ਼ਿਲੇ 'ਚੋਂ ਫੜੇ ਗਏ ਨਸ਼ੀਲੇ ਪਦਾਰਥਾਂ 'ਚ 638 ਕਿੱਲੋਗ੍ਰਾਮ ਚੂਰਾਪੋਸਤ, ਸਾਢੇ 29 ਗ੍ਰਾਮ ਅਫੀਮ, ਇਕ ਕਿੱਲੋ 213 ਗ੍ਰਾਮ ਨਸ਼ੀਲਾ ਪਾਊਡਰ, 800 ਨਸ਼ੀਲੇ ਕੈਪਸੂਲ ਤੇ ਗੋਲੀਆਂ ਅਤੇ 75 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ।
ਜਲੰਧਰ : ਸੇਂਟ ਜੋਸੇਫ ਸਕੂਲ ਦੀਆਂ ਦੋ ਵਿਦਿਆਰਥਣਾਂ ਲਾਪਤਾ, ਛੁੱਟੀ ਤੋਂ ਬਾਅਦ ਨਹੀਂ ਪਹੁੰਚੀਆਂ ਘਰ
NEXT STORY