ਜਲੰਧਰ (ਪੁਨੀਤ)- ਬਿਜਲੀ ਚੋਰੀ ਦੇ ਮਾਮਲੇ ’ਚ 2,99,363 ਰੁਪਏ ਜੁਰਮਾਨਾ ਅਤੇ ਕੰਪਾਊਂਡਿੰਗ ਫੀਸ ਨਾ ਦੇਣ ਵਾਲੇ ਦੋਸ਼ੀ ਨੂੰ ਐਂਟੀ ਥੈਫਟ ਥਾਣਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਮੁਲਜ਼ਮ ਨੂੰ ਕਪੂਰਥਲਾ ਜੇਲ੍ਹ ਭੇਜ ਦਿੱਤਾ ਗਿਆ ਹੈ।
ਪਾਵਰਕਾਮ ਦੇ ਐਂਟੀ ਥੈਫਟ ਥਾਣੇ ਦੇ ਐੱਸ.ਐੱਚ.ਓ. ਸੁਖਪਾਲਜੀਤ ਸਿੰਘ ਨੇ ਦੱਸਿਆ ਕਿ ਬਿਜਲੀ ਚੋਰੀ ਸਬੰਧੀ ਥਾਣਾ ਵੈਸਟ ਡਿਵੀਜ਼ਨ ਜਲੰਧਰ ਸਰਕਲ ਅਧੀਨ ਪੈਂਦੇ ਖਪਤਕਾਰ ਬਲਿਹਾਰ ਸਿੰਘ ਖ਼ਿਲਾਫ਼ ਥਾਣਾ ਐਂਟੀ ਥੈਫਟ ਵਿਚ ਐੱਫ.ਆਈ.ਆਰ. ਨੰਬਰ 717/2022 ਅਤੇ 118/2023 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- 'ਬਰਫ਼ੀ' ਦੇ ਪੀਸ ਨੇ ਫ਼ਸਾ'ਤਾ ਠੱਗ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼
ਪਾਵਰਕਾਮ ਨੇ ਸਿੱਧੀ ਕੁੰਡੀ ਲਾ ਕੇ ਬਿਜਲੀ ਚੋਰੀ ਕਰਨ ਦੇ ਦੋਸ਼ ’ਚ 2,75,483 ਰੁਪਏ ਅਤੇ ਕੰਪਾਊਂਡਿੰਗ ਫੀਸ ਵਜੋਂ 23,880 ਰੁਪਏ ਜੁਰਮਾਨਾ ਕੀਤਾ ਸੀ। ਮੁਲਜ਼ਮ ਦੀ ਕੁੱਲ ਰਕਮ 2,99,363 ਰੁਪਏ ਬਕਾਇਆ ਸੀ ਪਰ ਉਸ ਨੇ ਕੰਪਾਊਂਡਿੰਗ ਅਤੇ ਜੁਰਮਾਨੇ ਦੀ ਰਕਮ ਅਦਾ ਨਹੀਂ ਕੀਤੀ।
ਉਨ੍ਹਾਂ ਦੱਸਿਆ ਕਿ ਏ.ਐੱਸ.ਆਈ. ਸ਼ਿਵ ਕੁਮਾਰ, ਗੁਰਮੇਲ ਸਿੰਘ, ਕੇਵਲ ਮਸੀਹ ਅਤੇ ਗੁਰਪ੍ਰੀਤ ਸਿੰਘ ਵੱਲੋਂ ਰੇਡ ਕਰ ਕੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਅਦਾਲਤੀ ਹੁਕਮਾਂ ’ਤੇ ਮੁਲਜ਼ਮ ਨੂੰ 14 ਦਿਨ ਲਈ ਕਪੂਰਥਲਾ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ASI ਕੁੜੀ ਦੇ ਵਿਆਹ 'ਚ ਆਇਆ ਜਵਾਕੜਾ ਜਿਹਾ ਕਰ ਗਿਆ ਵੱਡਾ ਕਾਂਡ, ਸੁਣ ਕਿਸੇ ਨੂੰ ਵੀ ਨਾ ਹੋਇਆ ਯਕੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁੰਨਸਾਨ ਥਾਂਵਾਂ ’ਤੇ ਬਣੇ ਬੇਅਬਾਦ ਮਕਾਨਾਂ ਦੀ ਪੁਲਸ ਨੇ ਕੀਤੀ ਚੈਕਿੰਗ
NEXT STORY