ਫਗਵਾੜਾ (ਜਲੋਟਾ)-ਐੱਸ. ਐੱਸ. ਪੀ. ਰਾਜਬਚਨ ਸਿੰਘ ਸੰਧੂ ਦੀ ਅਗਵਾਈ ’ਚ ਐੱਸ. ਪੀ. ਫਗਵਾੜਾ ਹਰਿੰਦਰਪਾਲ ਸਿੰਘ ਸਮੇਤ ਪੁਲਸ ਟੀਮ ਨੇ ਬੀਤੇ ਦਿਨੀਂ ਫਗਵਾੜਾ ਦੀ ਸੰਘਣੀ ਆਬਾਦੀ ਵਾਲੇ ਰੇਲਵੇ ਰੋਡ ਇਲਾਕੇ ’ਚ ਡੀਜ਼ਲ ਇੰਜਣ ਪਾਰਟਸ ਦਾ ਕਾਰੋਬਾਰ ਕਰਦੇ ਇਕ ਬਜ਼ੁਰਗ ਕਾਰੋਬਾਰੀ ਦੇ ਹੋਏ ਅੰਨ੍ਹੇ ਕਤਲ ਦਾ ਮਾਮਲਾ ਰਿਕਾਰਡ 24 ਘੰਟਿਆਂ ਦੇ ਅੰਦਰ ਹੱਲ ਕਰਦੇ ਹੋਏ ਕਤਲਕਾਂਡ ’ਚ ਸ਼ਾਮਲ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਕਤਲ ਨੂੰ ਸੁਲਝਾਉਣ ਲਈ ਜ਼ਿਲ੍ਹਾ ਪੱਧਰ ’ਤੇ ਜਗਜੀਤ ਸਿੰਘ ਸਰੋਆ ਪੁਲਸ ਕਪਤਾਨ ਤਫ਼ਤੀਸ਼ ਕਪੂਰਥਲਾ, ਹਰਿੰਦਰਪਾਲ ਸਿੰਘ ਪਰਮਾਰ ਐੱਸ. ਪੀ. ਫਗਵਾੜਾ, ਅੰਮ੍ਰਿਤ ਸਰੂਪ ਡੋਗਰਾ ਡੀ. ਐੱਸ. ਪੀ. ਤਫਤੀਸ਼ ਕਪੂਰਥਲਾ ਦੀ ਰਹਿਨੁਮਾਈ ਹੇਠ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜੋ ਐੱਸ. ਆਈ. ਸਿਕੰਦਰ ਸਿੰਘ ਵਿਰਕ ਇੰਚਾਰਜ ਸੀ. ਆਈ. ਏ. ਸਟਾਫ਼ ਫਗਵਾੜਾ ਸਮੇਤ ਪੁਲਸ ਪਾਰਟੀ ਅਤੇ ਐੱਸ. ਆਈ. ਅਮਨਦੀਪ ਕੁਮਾਰ ਨਾਹਰ ਮੁੱਖ ਅਫ਼ਸਰ ਥਾਣਾ ਸਿਟੀ ਫਗਵਾੜਾ ਦੀ ਟੀਮ ਦੇ ਨਾਲ ਸਬਜ਼ੀ ਮੰਡੀ ਫਗਵਾੜਾ ਮੌਜੂਦ ਸੀ ਕਿ ਇਕ ਖੁਫੀਆ ਇਤਲਾਹ ’ਤੇ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਪਤਾ ਲੱਗਾ ਕਿ ਸਤੀਸ਼ ਕੁਮਾਰ ਪੁੱਤਰ ਜੈਲਾ ਲਾਲ ਵਾਸੀ ਲੰਬੀ ਗਲੀ ਪਲਾਹੀ ਗੇਟ ਫਗਵਾੜਾ ਨੇ ਇਕ ਡੀਜ਼ਲ ਜਨਰੇਟਰ ਬੰਗਿਆਂ ਤੋਂ ਕਿਰਾਏ ’ਤੇ ਲਿਆ ਸੀ।
ਇਹ ਵੀ ਪੜ੍ਹੋ :- ਐਕਟਿਵਾ ਸਵਾਰ ਲੁਟੇਰੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਹੋਏ ਫਰਾਰ
ਐੱਸ. ਪੀ. ਫਗਵਾੜਾ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਕਾਤਲ ਸਤੀਸ਼ ਕੁਮਾਰ ਨੇ ਇਹ ਜਨਰੇਟਰ ਮ੍ਰਿਤਕ ਕ੍ਰਿਸ਼ਨ ਕੁਮਾਰ ਭੱਲਾ ਕੋਲ ਗਿਰਵੀ ਰੱਖ ਉਸ ਕੋਲੋਂ 13,500 ਰੁਪਏ ਲਏ ਹੋਏ ਸਨ। ਸਤੀਸ਼ ਕੁਮਾਰ ਵੱਲੋਂ ਪੈਸੇ ਵਾਪਸ ਨਾ ਕਰਨ ’ਤੇ ਮ੍ਰਿਤਕ ਕ੍ਰਿਸ਼ਨ ਕੁਮਾਰ ਭੱਲਾ ਨੇ ਇਹ ਜਨਰੇਟਰ ਅੱਗੇ ਕਿਸੇ ਵਿਅਕਤੀ ਨੂੰ 24000 ਰੁਪਏ ’ਚ ਵੇਚ ਦਿੱਤਾ ਸੀ। ਐੱਸ. ਪੀ. ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਸਾਰੇ ਮਾਮਲੇ ’ਚ ਸਤੀਸ਼ ਕੁਮਾਰ ਕੋਲੋਂ ਬੰਗਿਆਂ ਵਾਲਾ ਵਿਅਕਤੀ ਆਪਣਾ ਜਨਰੇਟਰ ਵਾਪਸ ਮੰਗ ਰਿਹਾ ਸੀ ਅਤੇ ਮ੍ਰਿਤਕ ਕ੍ਰਿਸ਼ਨ ਕੁਮਾਰ ਭੱਲਾ ਇਸ ਪਾਸੋਂ ਦਿੱਤੀ ਗਈ ਹਜ਼ਾਰਾਂ ਰੁਪਏ ਦੀ ਰਕਮ ਵਾਪਸ ਮੰਗ ਰਿਹਾ ਸੀ । ਜਦ ਇਸ ਨੇ ਪੈਸਾ ਨਹੀਂ ਦਿੱਤੇ ਤਾਂ ਕ੍ਰਿਸ਼ਨ ਕੁਮਾਰ ਭੱਲਾ ਨੇ ਇਹ ਜਨਰੇਟਰ ਵੇਚ ਦਿਤਾ। ਉਨ੍ਹਾਂ ਕਿਹਾ ਕਿ ਪੈਸਿਆਂ ਦੇ ਆਪਸੀ ਲੈਣ ਦੇਣ ਕਾਰਨ ਹੀ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ 4 ਮਈ ਨੂੰ ਸਤੀਸ਼ ਕੁਮਾਰ ਨੇ ਤੈਸ਼ ’ਚ ਆ ਕੇ ਕ੍ਰਿਸ਼ਨ ਕੁਮਾਰ ਭੱਲਾ ਨੂੰ ਦੁਕਾਨ ਵਿਚ ਹੀ ਖਿੱਚ ਕੇ ਉਸ ਨੂੰ ਜਬਰੀ ਪਿਛਲੇ ਪਾਸੇ ਕੈਬਨ ਵਿਚ ਲੈ ਜਾ ਕੇ ਆਪਣੀ ਡੱਬ ਵਿਚ ਚਾਕੂ ਕੱਢ ਕੇ ਭੱਲਾ ਦੀ ਗਰਦਨ ਦੇ ਅੱਗੇ ਪਿੱਛੇ ਤਿੱਖੇ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਸਤੀਸ਼ ਕੁਮਾਰ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ :-ਸੇਲ ਟੈਕਸ ਵਿਭਾਗ ਵੱਲੋਂ 2 ਪਲਾਈਵੁੱਡ ਯੂਨਿਟਾਂ ’ਤੇ ਛਾਪੇਮਾਰੀ, ਦਸਤਾਵੇਜ਼ ਕੀਤੇ ਜ਼ਬਤ
ਭੁੱਲਾਰਾਈ ਚੌਕ ਦੀ ਘੇਰਾਬੰਦੀ ਕਰ ਕੇ ਮੁਲਜ਼ਮ ਕੀਤਾ ਗ੍ਰਿਫਤਾਰ
ਐੱਸ. ਐੱਸ. ਪੀ. ਕਪੂਰਥਲਾ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਾਰੇ ਕਤਲਕਾਂਡ ਦੀ ਖੁਫ਼ੀਆ ਅਤੇ ਟੈਕਨੀਕਲ ਤਰੀਕੇ ਨਾਲ ਜਦ ਤਫਤੀਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਸਤੀਸ਼ ਕੁਮਾਰ ਭੱਜਣ ਦੀ ਤਿਆਰੀ ’ਚ ਭੁੱਲਾਰਾਈ ਚੌਕ ਫਗਵਾੜਾ ਮੌਜੂਦ ਹੈ, ਜੋ ਪੁਲਸ ਟੀਮਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਸਤੀਸ਼ ਕੁਮਾਰ ਨੂੰ ਭੁੱਲਾਰਾਈ ਚੌਕ ਦੀ ਘੇਰਾਬੰਦੀ ਕਰ ਕੇ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ।
ਕਤਲ ਕਰਨ ਤੋਂ ਝਾੜੀਆਂ ’ਚ ਸੁੱਟਿਆ ਚਾਕੂ ਬਰਾਮਦ
ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਜਦੋਂ ਉਸ ਨੇ ਕ੍ਰਿਸ਼ਨ ਕੁਮਾਰ ਭੱਲਾ ਦੀ ਗਰਦਨ ’ਤੇ ਤੇਜ਼ਧਾਰ ਚਾਕੂ ਨਾਲ ਵਾਰ ਕੀਤੇ ਤਾਂ ਉਸ ਦੀ ਪਹਿਣੀ ਹੋਈ ਟੀ-ਸ਼ਰਟ 'ਤੇ ਖ਼ੂਨ ਦੇ ਛਿੱਟੇ ਪੈ ਗਏ ਸਨ। ਕਤਲ ਕਰਨ ਤੋਂ ਬਾਅਦ ਉਸ ਨੇ ਰਸਤੇ 'ਚ ਹੀ ਆਪਣੀ ਟੀ-ਸ਼ਰਟ ਉਤਾਰ ਦਿੱਤੀ ਸੀ ਅਤੇ ਕਮੀਜ਼ ਪਾ ਕੇ ਉਸ ਨੇ ਖੂਨ ਨਾ ਭਿੱਜੀ ਹੋਈ ਟੀ-ਸ਼ਰਟ ਸਮੇਤ ਚਾਕੂ ਉਸ ’ਚ ਲਪੇਟ ਕੇ ਭੁੱਲਾਰਾਈ ਚੌਕ ਫਗਵਾੜਾ ਦੇ ਨਜ਼ਦੀਕ ਝਾੜੀਆਂ 'ਚ ਸੁੱਟ ਦਿੱਤਾ ਸੀ। ਪੁਲਸ ਨੇ ਸਤੀਸ਼ ਕੁਮਾਰ ਪਾਸੋਂ ਪੁਲਸ ਨੇ ਕਤਲ ਕਰਨ ਦੇ ਸਮੇਂ ਵਰਤਿਆ ਗਿਆ ਤੇਜ਼ਧਾਰ ਚਾਕੂ ਸਮੇਤ ਖ਼ੂਨ ਨਾਲ ਭਿੱਜੀ ਹੋਈ ਟੀਸ਼ਰਟ ਬਰਾਮਦ ਕਰ ਲਈ ਹੈ। ਉਨ੍ਹਾਂ ਕਿਹਾ ਕਿ ਕਤਲ ਕਾਂਡ ਦੀ ਪੁਲਸ ਵਲੋਂ ਤਫਤੀਸ਼ ਜਾਰੀ ਹੈ।
ਇਹ ਵੀ ਪੜ੍ਹੋ :- ਕੋਰੋਨਾ ਜਾਂ ਸਿਹਤ ਸੇਵਾਵਾਂ 'ਤੇ ਇਸ ਦੇ ਅਸਰ ਕਾਰਨ ਕਰੀਬ 1.5 ਕਰੋੜ ਲੋਕਾਂ ਦੀ ਹੋਈ ਮੌਤ : WHO
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਮਾਨ ਸਰਕਾਰ ਦੇ 50 ਦਿਨ ਪੂਰੇ ਹੋਣ 'ਤੇ ਰਾਜਾ ਵੜਿੰਗ ਨੇ ਦਿੱਤਾ ਇਹ ਬਿਆਨ (ਵੀਡੀਓ)
NEXT STORY