ਹਰਸ਼ਾ ਛੀਨਾਂ (ਭੱਟੀ) : ਪੰਜਾਬ ਸਰਕਾਰ ਵੱਲੋ ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਨੁਮਾਇਸ਼ ਕਰਨ 'ਤੇ ਲਗਾਈ ਗਈ ਪਾਬੰਦੀ ਦੇ ਚੱਲਦਿਆਂ ਥਾਣਾ ਰਾਜਾਸਾਂਸੀ ਦੀ ਪੁਲਸ ਵੱਲੋਂ ਇਕ ਵਿਆਹ ਸਮਾਗਮ ਦੌਰਾਨ ਫਾਇਰਿੰਗ ਕਰਨ 'ਤੇ ਪਿੰਡ ਓਠੀਆਂ ਦੇ ਦੋ ਵਿਆਕਤੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕਰਕੇ ਉਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਸਬੰਧੀ ਥਾਣਾਂ ਰਾਜਾਸਾਂਸੀ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਰਮਨਦੀਪ ਕੌਰ ਬੰਦੇਸ਼ਾ ਨੇ ਦੱਸਿਆ ਕਿ ਪਿੰਡ ਓਠੀਆਂ ਦੇ ਹਰਪ੍ਰੀਤ ਸਿੰਘ ਹੈਪੀ ਪੁੱਤਰ ਚੰਨਾਂ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਸੁਰਜੀਤ ਸਿੰਘ ਵੱਲੋਂ ਆਪਣੇ ਲਾਇਸੰਸੀ ਹਥਿਆਰਾਂ ਨਾਲ ਇਕ ਵਿਆਹ ਸਮਾਗਮ ਦੌਰਾਨ ਫਾਇਰਿੰਗ ਕੀਤੀ ਸੀ ਜਿਸ ਨੂੰ ਲੈ ਕੇ ਉਨ੍ਹਾਂ 'ਤੇ ਐੱਫ.ਆਈ.ਆਰ. ਦਰਜ ਹੋਈ ਹੈ ਅਤੇ ਫਾਇਰਿੰਗ ਕਰਨ ਵਾਲੇ ਦੋਵੇਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਗੰਨ ਕਲਚਰ ਵਿਰੁੱਧ ਪ੍ਰਸ਼ਾਸਨ ਸਖ਼ਤ, ਪ੍ਰਧਾਨ ਮੰਤਰੀ ਬਾਜੇਕੇ ਖ਼ਿਲਾਫ FIR ਦਰਜ
ਥਾਣਾ ਮੁਖੀ ਨੇ ਦੱਸਿਆ ਕਿ ਦੋਵਾਂ ਨੂੰ ਅਜਨਾਲਾ ਦੀ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਦੋਵਾਂ ਕੋਲੋਂ ਹਥਿਆਰ ਬਰਾਮਦ ਕਰਨੇ ਅਜੇ ਬਾਕੀ ਹਨ। ਦੱਸ ਦੇਈਏ ਕਿ ਵੀਡੀਓ 'ਚ ਜੋ ਸਖਸ਼ ਦਿਖਾਈ ਦੇ ਰਹੇ ਹਨ, ਉਹ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦੇ ਕਰੀਬੀ ਦੱਸੇ ਜਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੰਜਾਬ ਦੇ ਸਿੱਖਿਆ ਮੰਤਰੀ ਦਾ ਸਖ਼ਤ ਹੁਕਮ, ਇਨ੍ਹਾਂ ਅਧਿਆਪਕਾਂ ਦੀ ਆਈ ਸ਼ਾਮਤ
NEXT STORY