ਲੁਧਿਆਣਾ, (ਪੰਕਜ)- ਬੀਤੇ ਦਿਨੀਂ ਦੁੱਗਰੀ ਪੁਲਸ ਵੱਲੋਂ ਆਪਣੇ ਇਲਾਕੇ 'ਚ ਲਾਟਰੀ ਸਟਾਲ ਦੀ ਆੜ ਵਿਚ ਵੱਡੇ ਪੱਧਰ 'ਤੇ ਸੱਟਾ ਕਾਰੋਬਾਰ ਚਲਾਉਣ ਵਾਲੇ ਦੋ ਦਰਜਨ ਦੇ ਲਗਭਗ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਗਈ। ਉਪਰੰਤ ਮਾਮਲਾ ਸ਼ਾਂਤ ਹੁੰਦੇ ਫਿਰ ਦੋਸ਼ੀਆਂ ਵੱਲੋਂ ਸ਼ੁਰੂ ਕੀਤੀ ਗਈ ਖੇਡ ਇਕ ਵਾਰ ਫਿਰ ਬੇਨਕਾਬ ਹੋ ਗਈ। ਪੁਲਸ ਨੇ ਤਿੰਨ ਦੋਸ਼ੀਆਂ ਨੂੰ ਰੰਗੇ ਹੱਥੀਂ ਸੱਟਾ ਲਾਉਂਦੇ ਫੜਿਆ। ਦੁੱਗਰੀ ਦੇ ਹਿੰਮਤ ਸਿੰਘ ਨਗਰ 'ਚ ਲਾਟਰੀ ਦੀ ਆੜ 'ਚ ਕੱਚੀ ਪਰਚੀ 'ਤੇ ਸੱਟਾ ਲਵਾ ਰਹੇ ਦੋਸ਼ੀਆਂ ਅਸ਼ਵਨੀ ਟੰਡਨ ਪੁੱਤਰ ਚੰਤਰ ਮੋਹਨ, ਸੋਨੂੰ ਕੁਮਾਰ ਪੁੱਤਰ ਬ੍ਰਿਜੇਸ਼ ਅਤੇ ਵਿਸ਼ਨੂੰ ਪੁੱਤਰ ਤੁਲਸੀ ਰਾਮ ਨੂੰ ਪੁਲਸ ਨੇ ਨਕਦੀ ਸਣੇ ਕਾਬੂ ਕਰ ਕੇ ਉਨ੍ਹਾਂ ਖਿਲਾਫ ਧੋਖਾਦੇਹੀ ਦੀ ਧਾਰਾ ਵੀ ਲਾ ਦਿੱਤੀ ਹੈ।
ਬਜਟ ਨੇ ਸਭ ਵਰਗ ਦੀਆਂ ਆਸਾਂ 'ਤੇ ਫੇਰਿਆ ਪਾਣੀ : ਮਜੀਠੀਆ
NEXT STORY