ਜਲੰਧਰ, (ਮ੍ਰਿਦੁਲ)- ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਪਿਛਲੇ 2 ਸਾਲ ਤੋਂ ਸਟਾਕ ਕੀਤੀਆਂ ਗਈਆਂ 400 ਪੇਟੀਆਂ ਸ਼ਰਾਬ ਦੀਆਂ ਬੋਤਲਾਂ ਨਸ਼ਟ ਕੀਤੀਆਂ । ਪੁਲਸ ਨੇ ਉਨ੍ਹਾਂ ਸ਼ਰਾਬ ਦੀਆਂ ਬੋਤਲਾਂ ਦਾ ਸਟਾਕ ਨਸ਼ਟ ਕੀਤਾ, ਜਿਨ੍ਹਾਂ ਕੇਸਾਂ ਵਿਚ ਮੁਲਜ਼ਮਾਂ ਨੂੰ ਸਜ਼ਾ ਹੋ ਚੁੱਕੀ ਹੈ ਜਾਂ ਬਰੀ ਹੋ ਚੁੱਕੇ ਹਨ। ਉਨ੍ਹਾਂ ਕੇਸਾਂ ਵਿਚ ਮਾਲ ਮੁਕੱਦਮੇ ਨਸ਼ਟ ਕਰ ਦਿੱਤੇ ਗਏ ਹਨ।
ਐੱਸ. ਐੱਚ. ਓ. ਬਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 2 ਸਾਲ ਦੇ ਜਿੰਨੇ ਵੀ ਸ਼ਰਾਬ ਸਮੱਗਲਿੰਗ ਕੇਸ ਸਨ ਉਨ੍ਹਾਂ ਵਿਚੋਂ ਕਿੰਨੇ ਹੀ ਮੁਲਜ਼ਮ ਬਰੀ ਹੋ ਗਏ ਅਤੇ ਦੂਜੇ ਪਾਸੇ ਕੁਝ ਮੁਲਜ਼ਮ ਦੋਸ਼ੀ ਕਰਾਰ ਹੋ ਗਏ ਹਨ, ਜਿਸ ਤੋਂ ਬਾਅਦ ਏ. ਡੀ. ਸੀ. ਪੀ.-2 ਸੂਡਰਵਿਜੀ ਦੇ ਹੁਕਮਾਂ 'ਤੇ ਸਟਾਕ ਨੂੰ ਨਸ਼ਟ ਕੀਤਾ ਗਿਆ ਹੈ। ਇਸ ਵਿਚ ਜ਼ਿਆਦਾਤਰ ਸ਼ਰਾਬ ਦੇਸੀ ਸੀ ਜੋ ਕਿ ਚੰਡੀਗੜ੍ਹ ਅਤੇ ਹਰਿਆਣਾ ਤੋਂ ਲਿਆਈ ਗਈ ਸੀ। ਹਾਲਾਂਕਿ ਇਸ ਸਮੇਂ ਕਰੀਬ 500 ਪੇਟੀਆਂ ਦਾ ਸਟਾਕ ਅਜੇ ਵੀ ਪਿਆ ਹੈ, ਜੋ ਕਿ ਪਿਛਲੇ ਕੁਝ ਸਮੇਂ 'ਚ ਫੜਿਆ ਗਿਆ ਹੈ। ਉਸ ਨੂੰ ਵੀ ਜਲਦੀ ਹੀ ਨਸ਼ਟ ਕਰ ਦਿੱਤਾ ਜਾਵੇਗਾ।
ਧਰਮਸੌਤ ਵਲੋਂ ਕਰਜ਼ਦਾਰਾਂ ਲਈ ਇਕਮੁਸ਼ਤ ਨਿਬੇੜਾ ਸਕੀਮ ਮੁੜ ਸ਼ੁਰੂ ਕਰਨ ਦੇ ਹੁਕਮ
NEXT STORY