ਬੁਢਲਾਡਾ, (ਬਾਂਸਲ)- ਸੁਤੰਤਰਤਾ ਦਿਵਸ ਨੂੰ ਮੱਦੇਨਜ਼ਰ ਰੱਖਦਿਆਂ ਪੁਲਸ ਵੱਲੋਂ ਸ਼ਹਿਰ 'ਚ ਜਿੱਥੇ ਗਸ਼ਤ ਤੇਜ਼ ਕਰ ਦਿੱਤੀ ਗਈ ਅਤੇ ਉੱਥੇ ਰੇਲ ਗੱਡੀਆਂ 'ਚ ਸਵਾਰ ਯਾਤਰੀਆਂ ਦੇ ਸਾਮਾਨ ਦੀ ਵੀ ਚੈਕਿੰਗ ਕੀਤੀ ਗਈ। ਐੱਸ. ਐੱਚ. ਓ. ਸਿਟੀ ਬਲਵਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਅਤੇ ਵਸਤੂਆਂ ਦੀ ਭਾਲ ਲਈ ਕੋਨਾ-ਕੋਨਾ ਚੈੱਕ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਚਾਰ ਹਿੱਸਿਆਂ 'ਚ ਵੰਡ ਕੇ ਨਾਕਾਬੰਦੀ ਕਰ ਦਿੱਤੀ ਗਈ ਹੈ। ਜਨਤਕ ਥਾਵਾਂ 'ਤੇ ਸਿਵਲ 'ਚ ਵੀ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਪੁਲਸ ਨੂੰ ਸਹਿਯੋਗ ਦੇਣ। ਉਨ੍ਹਾਂ ਦੱਸਿਆ ਕਿ ਹੋਟਲਾਂ, ਢਾਬਿਆਂ ਤੇ ਧਰਮਸ਼ਾਲਾਵਾਂ ਵਿਚ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਰਾਤ ਨਹੀਂ ਰੁਕਣ ਦਿੱਤਾ ਜਾਵੇਗਾ। ਵਿਅਕਤੀ ਦਾ ਪਛਾਣ-ਪੱਤਰ ਉਸ ਦੇ ਕੋਲ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸੁਤੰਤਰਤਾ ਦਿਵਸ ਨੂੰ ਮੱਦੇਨਜ਼ਰ ਰੱਖਦਿਆਂ ਸ਼ਹਿਰ ਦੇ ਲੋਕ ਰਾਤ ਸਮੇਂ ਆਪਣੀਆਂ ਸਟਰੀਟ ਲਾਈਟਾਂ ਨੂੰ ਜਗਾ ਕੇ ਰੱਖਣ ਤਾਂ ਜੋ ਸਟਰੀਟ ਲਾਈਟਾਂ ਦੀ ਰੌਸ਼ਨੀ ਨਾਲ ਪੁਲਸ ਨੂੰ ਸਹਿਯੋਗ ਮਿਲ ਸਕੇ। ਇਸ ਮੌਕੇ ਚੈਕਿੰਗ ਦੌਰਾਨ ਸਹਾਇਕ ਥਾਣੇਦਾਰ ਜਸਕਰਨ ਸਿੰਘ, ਗਮਦੂਰ ਸਿੰਘ, ਸੁਖਮੰਦਰ ਸਿੰਘ, ਪਾਲਾ ਸਿੰਘ, ਅਮਨਪ੍ਰੀਤ ਸਿੰਘ, ਪਰਮਜੀਤ ਸਿੰਘ ਅਤੇ ਸਪੈਸ਼ਲ ਸੈੱਲ ਦੇ ਮੁਲਾਜ਼ਮ ਮੌਜੂਦ ਸਨ।
ਮਹਿਲਾ ਕਾਨਫਰੰਸ ਦੀ ਸਫਲਤਾ ਲਈ ਰੈਲੀ ਕੀਤੀ
NEXT STORY