ਜਲੰਧਰ(ਪ੍ਰੀਤ)— ਇਥੋਂ ਦੇ ਗੋਦਾਈਪੁਰ ਦੇ ਨਾਲ ਲੱਗਦੀ ਨਹਿਰ 'ਚ 4 ਘੰਟੇ ਤੱਕ ਲਾਸ਼ ਵਹਿਣ ਦੇ ਮਾਮਲੇ 'ਚ ਲਾਪਰਵਾਹ ਪੁਲਸ ਕਰਮਚਾਰੀਆਂ 'ਤੇ ਸ਼ਿਕੰਜਾ ਕੱਸਣ ਲਈ ਕਮਿਸ਼ਨਰੇਟ ਪੁਲਸ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਏ. ਸੀ. ਪੀ. ਨਾਰਥ ਨਵਨੀਤ ਮਾਹਲ ਵੱਲੋਂ ਲਾਪਰਵਾਹ ਕਰਮਚਾਰੀਆਂ ਖਿਲਾਫ ਕਾਰਵਾਈ ਨੂੰ ਲੈ ਕੇ ਲਿਖਤੀ ਰਿਪੋਰਟ ਪੁਲਸ ਕਮਿਸ਼ਨਰ ਨੂੰ ਭੇਜੀ ਜਾ ਰਹੀ ਹੈ। ਇਸ ਦੀ ਪੁਸ਼ਟੀ ਏ. ਸੀ. ਪੀ. ਨਾਰਥ ਨਵਨੀਤ ਮਾਹਲ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਸਵੇਰੇ 10.30 ਵਜੇ ਪੁਲਸ ਕੰਟਰੋਲ ਰੂਮ 'ਤੇ ਗੋਦਾਈਪੁਰ ਦੀ ਨਹਿਰ 'ਚ ਲਾਸ਼ ਵਹਿੰਦੇ ਹੋਣ ਦੀ ਸੂਚਨਾ ਦਿੱਤੀ ਗਈ ਸੀ। ਥਾਣਾ ਮਕਸੂਦਾਂ ਦੀ ਪੁਲਸ ਮੌਕੇ 'ਤੇ ਪਹੁੰਚੀ ਪਰ ਕਾਰਵਾਈ ਨਹੀਂ ਕੀਤੀ ਅਤੇ ਪਾਣੀ ਦਾ ਵਹਾਅ ਹੋਣ ਕਰਕੇ ਲਾਸ਼ ਕਮਿਸ਼ਨਰੇਟ ਦੀ ਹੱਦ 'ਚ ਪਹੁੰਚ ਗਈ। ਥਾਣਾ ਨੰਬਰ-8 ਦੀ ਪੁਲਸ ਨੇ ਲਾਸ਼ ਨੂੰ ਬਾਹਰ ਕੱਢਿਆ ਅਤੇ ਕਾਰਵਾਈ ਕੀਤੀ ਪਰ ਜਲੰਧਰ ਦਿਹਾਤੀ ਅਤੇ ਕਮਿਸ਼ਨਰੇਟ ਪੁਲਸ ਦਾ ਹੱਦਬੰਦੀ ਨੂੰ ਲੈ ਕੇ ਆਪਸ 'ਚ ਉਲਝਣਾ ਆਲਾ ਅਧਿਕਾਰੀਆਂ ਦੇ ਨੋਟਿਸ ਚਲਾ ਗਿਆ ਕਿਉਂਕਿ ਏ. ਡੀ. ਜੀ. ਪੀ. ਰੋਹਿਤ ਚੌਧਰੀ ਸ਼ਹਿਰ 'ਚ ਸਨ ਇਸ ਲਈ ਇਸ ਮਾਮਲੇ ਨੂੰ ਲੈ ਕੇ ਪੁਲਸ ਦੀਆਂ ਅਖਬਾਰਾਂ 'ਚ ਖਾਸੀ ਕਿਰਕਿਰੀ ਹੋਈ।
ਪੁਲਸ ਦੀ ਕਿਰਕਿਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏ. ਸੀ. ਪੀ. ਨਵਨੀਤ ਸਿੰਘ ਮਾਹਲ ਦੇ ਨਿਰਦੇਸ਼ਾਂ 'ਤੇ ਥਾਣਾ ਨੰਬਰ-8 ਦੀ ਪੁਲਸ ਵੱਲੋਂ ਰਿਪੋਰਟ ਤਿਆਰੀ ਕੀਤੀ ਜਾ ਰਹੀ ਹੈ ਕਿ ਕਿਸ ਪੱਧਰ 'ਤੇ ਗਲਤੀ ਰਹੀ। ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ 'ਚ ਥਾਣ ਮਕਸੂਦਾਂ ਪੁਲਸ ਕਰਮਚਾਰੀਆਂ ਦੀ ਲਾਪਰਵਾਹੀ ਦੱਸੀ ਗਈ ਹੈ। ਨਵਨੀਤ ਸਿੰਘ ਮਾਹਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਲਾਸ਼ ਥਾਣਾ ਮਕਸੂਦਾਂ ਦੇ ਏਰੀਆ 'ਚ ਵਹਿੰਦੀ ਹੋਈ ਕਮਿਸ਼ਨਰੇਟ ਏਰੀਆ 'ਚ ਆਈ। ਥਾਣਾ ਮਕਸੂਦਾਂ ਦੀ ਪੁਲਸ ਨੇ ਇਸ ਦੀ ਸੂਚਨਾ ਮਿਲਣ ਦੇ ਬਾਵਜੂਦ ਬਣਦੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇੰਸਪੈਕਟਰ ਨਿਰਮਲ ਸਿੰਘ ਵੱਲੋਂ ਤਿਆਰ ਕੀਤੀ ਜਾ ਰਹੀ ਰਿਪਰੋਟ ਉਹ ਐਤਵਾਰ ਤੱਕ ਕਮਿਸ਼ਨਰੇਟ ਨੂੰ ਭੇਜ ਦੇਣਗੇ ਅਤੇ ਥਾਣਾ ਮਕਸੂਦਾਂ ਦੇ ਲਾਪਰਵਾਹ ਕਰਮਚਾਰੀਆਂ 'ਤੇ ਬਣਦੀ ਕਾਨੂੰਨੀ ਕਾਰਵਾਈ ਕਰਨਗੇ।
ਆਸਟ੍ਰੇਲੀਆਈ ਕੰਪਨੀ ਨੇ ਮੰਨਿਆ, ਗਲਤੀ ਨਾਲ ਛਪੀ ਗਈ 'ਸ੍ਰੀ ਦਰਬਾਰ ਸਾਹਿਬ' ਦੀ ਤਸਵੀਰ, ਮੰਗੀ ਮੁਆਫੀ
NEXT STORY