ਜਲੰਧਰ (ਮ੍ਰਿਦੁਲ)– ਸੰਤੋਸ਼ੀ ਨਗਰ ਨੇੜੇ ਸਥਿਤ ਗਾਂਧੀ ਨਗਰ ਦੀ ਕ੍ਰਿਕਟ ਗਰਾਊਂਡ ਦੀਆਂ ਝਾੜੀਆਂ ਵਿਚੋਂ 20 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਜਿਸ ਨੌਜਵਾਨ ਦੀ ਲਾਸ਼ ਮਿਲੀ ਹੈ, ਉਹ ਇਕ ਦਿਨ ਪਹਿਲਾਂ ਤੋਂ ਆਪਣੇ ਘਰੋਂ ਲਾਪਤਾ ਸੀ। ਹਾਲਾਂਕਿ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਹੈ, ਜਿਸ ਸਬੰਧੀ ਪੁਲਸ ਜਾਂਚ ਕਰ ਰਹੀ ਹੈ। ਏ. ਐੱਸ. ਆਈ. ਰਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਾਦਲ ਸਿੰਘ ਉਰਫ਼ ਰਿੰਕੂ ਪਹਿਲਵਾਨ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਨੰਗਲ 'ਚ ਵੱਡੀ ਵਾਰਦਾਤ: ਪਤੀ ਵੱਲੋਂ ਹਥੌੜਾ ਮਾਰ ਕੇ ਪਤਨੀ ਦਾ ਕਤਲ, ਪੁੱਤ ਨੇ ਅੱਖੀਂ ਵੇਖਿਆ ਖ਼ੌਫ਼ਨਾਕ ਮੰਜ਼ਰ
ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਰਿੰਕੂ ਸਕੂਲ ਵਿਚ ਪਹਿਲਵਾਨੀ ਕਰਦਾ ਸੀ ਪਰ ਕੁਝ ਸਾਲਾਂ ਤੋਂ ਬੁਰੀ ਸੰਗਤ ਵਿਚ ਪੈਣ ਕਾਰਨ ਉਹ ਨਸ਼ੇ ਕਰਨ ਲੱਗਾ, ਜਿਸ ਕਾਰਨ ਉਸ ਦਾ ਪਰਿਵਾਰ ਕਾਫ਼ੀ ਪ੍ਰੇਸ਼ਾਨ ਸੀ। ਰਿੰਕੂ ਦੀਆਂ ਬੁਰੀਆਂ ਆਦਤਾਂ ਕਾਰਨ ਉਸ ਨੂੰ ਰਾਜਸਥਾਨ ਦੇ ਇਕ ਸੈਂਟਰ ਵਿਚ ਇਲਾਜ ਲਈ ਭੇਜ ਦਿੱਤਾ ਗਿਆ ਸੀ। ਲਗਭਗ 4 ਮਹੀਨੇ ਉਥੇ ਰਹਿਣ ਤੋਂ ਬਾਅਦ ਰੱਖੜੀ ਦੇ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਉਹ ਆਇਆ ਸੀ। ਰੱਖੜੀ ਵਾਲੇ ਦਿਨ ਰੱਖੜੀ ਬੰਨ੍ਹਵਾਉਣ ਤੋਂ ਬਾਅਦ ਉਹ ਕਿਸੇ ਵਿਅਕਤੀ ਦੀ ਐਕਟਿਵਾ ਲੈ ਕੇ ਘਰੋਂ ਨਿਕਲ ਗਿਆ। ਰਾਤ ਨੂੰ ਘਰ ਨਾ ਪਹੁੰਚਣ ’ਤੇ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਹੋਈ ਤਾਂ ਉਨ੍ਹਾਂ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਘਰੋਂ ਪਤਾ ਕੀਤਾ। ਇੰਨਾ ਹੀ ਨਹੀਂ, ਉਹ ਵੀਰਵਾਰ ਨੂੰ ਥਾਣਾ ਰਾਮਾ ਮੰਡੀ ਵਿਚ ਸ਼ਿਕਾਇਤ ਵੀ ਦਰਜ ਕਰਵਾ ਕੇ ਆਏ।
ਇਹ ਵੀ ਪੜ੍ਹੋ: ਜਲੰਧਰ: ਘਰ 'ਚ ਦਾਖ਼ਲ ਹੋ ਕੇ 16 ਸਾਲਾ ਕੁੜੀ ਦੀ ਰੋਲ੍ਹ ਦਿੱਤੀ ਪੱਤ, ਇੰਝ ਸਾਹਮਣੇ ਆਇਆ ਸੱਚ
ਸ਼ਿਕਾਇਤ ਦਰਜ ਕਰਵਾਉਣ ਤੋਂ ਕੁਝ ਹੀ ਦੇਰ ਬਾਅਦ ਉਨ੍ਹਾਂ ਨੂੰ ਥਾਣੇ ਤੋਂ ਫੋਨ ਆਇਆ ਕਿ ਗਾਂਧੀ ਨਗਰ ਦੀ ਕ੍ਰਿਕਟ ਗਰਾਊਂਡ ਵਿਚ ਪਹੁੰਚੋ। ਜਦੋਂ ਉਥੇ ਪੁੱਜੇ ਤਾਂ ਆਪਣੇ ਬੇਟੇ ਦੀ ਲਾਸ਼ ਵੇਖ ਕੇ ਹੱਕੇ-ਬੱਕੇ ਰਹਿ ਗਏ। ਏ. ਐੱਸ. ਆਈ. ਰਵਿੰਦਰ ਭੱਟੀ ਮੁਤਾਬਕ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਬੇਰੁਜ਼ਗਾਰ ਨੌਜਵਾਨਾਂ ਲਈ ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਸ਼ੁਰੂ ਹੋਵੇਗੀ ਇਹ ਨਵੀਂ ਸਕੀਮ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਤੀ ਦੀ ਕੁੱਟਮਾਰ ਤੋਂ ਦੁਖੀ ਵਿਆਹੁਤਾ ਨੇ ਨਿਗਲੀ ਜ਼ਹਿਰੀਲੀ ਦਵਾਈ, ਹੋਈ ਮੌਤ
NEXT STORY