ਰੂਪਨਗਰ (ਵਿਜੇ ਸ਼ਰਮਾ)— ਰੂਪਨਗਰ ਦੇ ਸਦਾਬਰਤ ਦੇ ਨਿਵਾਸੀ ਇਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤ 'ਚ ਭਾਖੜਾ ਨਹਿਰ 'ਚੋਂ ਮਿਲੀ ਹੈ। ਮ੍ਰਿਤਕ ਦੇ ਮਾਪਿਆਂ ਨੇ ਨੌਜਵਾਨ ਦਾ ਕਤਲ ਕਰਨ ਦਾ ਦੋਸ਼ ਲਗਾਉਂਦੇ ਪੁਲਸ ਵੱਲੋਂ ਕੋਰੋਨਾ ਦਾ ਬਹਾਨਾ ਲਗਾ ਕੇ ਸੁਣਵਾਈ ਨਾ ਕਰਨ ਦੀ ਗੱਲ ਕਹੀ। ਮ੍ਰਿਤਕ ਨੌਜਵਾਨ ਦੇ ਮਾਪਿਆਂ ਅਤੇ ਖੇਤਰ ਦੇ ਲੋਕਾਂ ਨੇ ਪੁਲਸ ਕਾਰਵਾਈ ਨਾ ਹੋਣ ਦਾ ਦੋਸ਼ ਲਗਾਉਂਦੇ ਹੋਏ ਸਿਵਲ ਹਸਪਤਾਲ 'ਚ ਧਰਨਾ ਲਗਾ ਦਿੱਤਾ ਅਤੇ ਇਸ ਦੌਰਾਨ ਡੀ. ਸੀ. ਦੀ ਗੱਡੀ ਵੀ ਧਰਨੇ 'ਚ ਘਿਰ ਗਈ।
ਮ੍ਰਿਤਕ ਦੇ ਮਾਪਿਆਂ ਨੇ ਨੌਜਵਾਨ ਦਾ ਸਸਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਸਦਾਬਰਤ ਨਿਵਾਸੀ ਬੀਨਾ ਪਤਨੀ ਰਾਜੂ ਰਾਮ ਨੇ ਦੱਸਿਆ ਕਿ 3 ਸਤੰਬਰ ਨੂੰ ਉਸ ਦਾ ਪੁੱਤਰ ਮੰਗਾ (ਉਮਰ 17 ਸਾਲ) ਆਪਣੇ ਦੋਸਤ ਪ੍ਰਵੀਨ ਪੁੱਤਰ ਜਬਰੂ ਨਾਲ ਪਿੰਡ ਸਰਸਾ ਨੰਗਲ 'ਚ ਕਬਾੜ ਲੈਣ ਲਈ ਗਿਆ ਸੀ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਇਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਪ੍ਰਵੀਨ ਆਪਣੀ ਜਾਨ ਬਚਾ ਕੇ ਘਰ ਵਾਪਸ ਆ ਗਿਆ ਪਰ ਮੰਗਾ 3 ਸਤੰਬਰ ਤੋਂ ਹੀ ਲਾਪਤਾ ਚੱਲ ਰਿਹਾ ਸੀ। ਜਿਸ ਦੇ ਸਬੰਧ 'ਚ ਉਹ ਭਰਤਗੜ੍ਹ ਚੌਕੀ 'ਚ ਕਈ ਬਾਰ ਸ਼ਕਾਇਤ ਦਰਜ ਕਰਵਾਉਣ ਲਈ ਗਏ ਪਰ ਪੁਲਸ ਨੇ ਕੋਰੋਨਾ ਦਾ ਬਹਾਨਾ ਲਗਾਉਂਦੇ ਹੋਏ ਉਨ੍ਹਾਂ ਦੀ ਸੁਣਵਾਈ ਨਹੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਪਿੰਡ ਸਰਸਾ ਨੰਗਲ ਨਿਵਾਸੀ ਲੋਕਾਂ ਨੇ ਕਤਲ ਕਰ ਦਿੱਤਾ ਅਤੇ ਇਸ ਦੇ ਬਾਅਦ ਲਾਸ਼ ਨੂੰ ਭਾਖੜਾ ਨਹਿਰ 'ਚ ਸੁੱਟ ਦਿੱਤਾ। ਜਦਕਿ ਪੁਲਸ ਕਾਰਵਾਈ ਨਹੀਂ ਕਰ ਰਹੀ।
ਇਹ ਵੀ ਪੜ੍ਹੋ: ਆਦਮਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ 'ਚ ਵੜ੍ਹ ਭਾਜਪਾ ਆਗੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਪਿੰਡ ਸਰਸਾ ਵਾਸੀ ਲੋਕ ਉਨ੍ਹਾਂ ਦਾ ਸਕੂਟਰ ਚੌਕੀ 'ਚ ਖੜ੍ਹਾ ਕਰਕੇ ਗਏ ਸਨ ਪਰ ਪੁਲਸ ਨਾ ਤਾਂ ਉਨ੍ਹਾਂ ਤੋ ਪੁੱਛਗਿੱਛ ਕਰ ਰਹੀ ਅਤੇ ਨਾ ਹੀ ਹਮਲਾ ਕਰਨ ਵਾਲਿਆਂ ਦੀ ਪਛਾਣ ਕਰਕੇ ਗ੍ਰਿਫ਼ਤਾਰ ਕਰ ਰਹੀ ਹੈ। ਜ਼ਿਕਰਯੋਗ ਹੈ ਕਿ 8 ਸਤੰਬਰ ਦੇਰ ਸ਼ਾਮ ਨੂੰ ਮ੍ਰਿਤਕ ਮੰਗਾ ਦੀ ਲਾਸ਼ ਭਾਖੜਾ ਨਹਿਰ ਤੋਂ ਮਿਲੀ। ਪੁਲਸ ਵੱਲੋਂ ਗੋਤਾਖੋਰਾਂ ਦੀ ਸਹਾਇਤਾ ਨਾਲ ਲਾਸ਼ ਨੂੰ ਨਹਿਰ 'ਚੋਂ ਕੱਢਿਆ ਗਿਆ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੌਰਚਰੀ 'ਚ ਰਖਵਾਇਆ ਗਿਆ।
ਬੁੱਧਵਾਰ ਨੂੰ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਗਿਆ ਪਰ ਇਸ ਦੌਰਾਨ ਪੁਲਸ ਵੱਲੋਂ ਕਾਰਵਾਈ ਨਾ ਕਰਨ ਦੀ ਗੱਲ ਕਹਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਸਸਕਾਰ ਕਰਨ ਤੋਂਇਨਕਾਰ ਕਰ ਦਿੱਤਾ ਅਤੇ ਸਿਵਲ ਹਸਪਤਾਲ ਦੇ ਮੇਨ ਗੇਟ 'ਤੇ ਧਰਨਾ ਲਗਾ ਦਿੱਤਾ। ਇਸ ਦੌਰਾਨ ਹਸਪਤਾਲ ਦੇ ਦੌਰੇ 'ਤੇ ਆਈ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਵੀ ਧਰਨੇ 'ਚ ਘਿਰ ਗਈ ਅਤੇ ਪ੍ਰਦਰਸ਼ਨਕਾਰੀਆਂ ਨੇ ਡੀ. ਸੀ. ਨੂੰ ਪੁਲਸ ਦੀ ਸੁਸਤ ਕਾਰਵਾਈ ਦੇ ਬਾਰੇ 'ਚ ਦੱਸਿਆ।
ਇਹ ਵੀ ਪੜ੍ਹੋ: ਜਲੰਧਰ: ਗੁਰੂ ਅਮਰਦਾਸ ਨਗਰ 'ਚ ਹਿੰਦੂ ਆਗੂ ਨੇ ਪਾਰਟੀ ਦੌਰਾਨ ਚਲਾਈਆਂ ਗੋਲੀਆਂ, ਫੈਲੀ ਦਹਿਸ਼ਤ
ਡੀ. ਸੀ. ਦੇ ਭਰੋਸੇ ਤੋਂ ਬਾਅਦ ਕੀਤਾ ਸੰਸਕਾਰ
ਡੀ. ਸੀ. ਵੱਲੋਂ ਜ਼ਿਲੇ ਦੇ ਐੱਸ. ਐੱਸ. ਪੀ. ਨਾਲ ਗੱਲ ਕੀਤੀ ਗਈ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਇਸ ਸਬੰਧ 'ਚ ਮਾਮਲਾ ਦਰਜ ਹੋ ਚੁੱਕਾ ਹੈ ਅਤੇ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ। ਡੀ. ਸੀ. ਵੱਲੋਂ ਭਰੋਸਾ ਦੇਣ ਦੇ ਬਾਅਦ ਪਰਿਵਾਰ ਦੁਆਰਾ ਧਰਨਾ ਚੁੱਕਿਆ ਗਿਆ ਅਤੇ ਸਸਕਾਰ ਕੀਤਾ ਗਿਆ।
ਅਣਪਛਾਤੇ ਲੋਕਾਂ 'ਤੇ ਧਾਰਾ 306 ਦੇ ਤਹਿਤ ਮਾਮਲਾ ਦਰਜ : ਐੱਸ. ਐੱਚ. ਓ.
ਥਾਣਾ ਸਦਰ ਦੇ ਐੱਸ. ਐੱਚ. ਓ. ਕੁਲਬੀਰ ਸਿੰਘ ਨੇ ਦੱਸਿਆ ਕਿ ਇਸ ਸਬੰਧ 'ਚ ਪਿੰਡ ਸਰਸਾ ਨੰਗਲ ਵਾਸੀ ਅਣਪਛਾਤੇ ਲੋਕਾਂ ਤੇ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਗਲੀ 'ਚ ਖੇਡ ਰਹੀ ਬੱਚੀ 'ਤੇ ਪਿਟਬੁੱਲ ਨੇ ਕੀਤਾ ਹਮਲਾ, ਮਚਿਆ ਚੀਕ-ਚਿਹਾੜਾ (ਤਸਵੀਰਾਂ)
ਪੰਜਾਬ ਤੇ ਚੰਡੀਗੜ੍ਹ ਲਈ ਮਾਣ ਵਾਲੀ ਗੱਲ, 4 ਅਧਿਆਪਕਾਂ ਨੂੰ ਮਿਲਿਆ ਐਵਾਰਡ
NEXT STORY