ਨਵੀਂ ਦਿੱਲੀ/ਚੰਡੀਗੜ੍ਹ : ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਇਕ ਵਰਚੁਅਲ ਸਮਾਰੋਹ ਦੌਰਾਨ ਇਸ ਸਾਲ ਦੇ ਸੀ. ਬੀ. ਐਸ. ਈ. ਟੀਚਰ ਐਵਾਰਡ ਲਈ ਚੁਣੇ ਗਏ ਅਧਿਆਪਕਾਂ ਦੇ ਨਾਵਾਂ ਦਾ ਐਲਾਨ ਕੀਤਾ। ਸੀ. ਬੀ. ਐਸ. ਈ. ਵੱਲੋਂ ਕੁੱਲ 38 ਅਧਿਆਪਕਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ, ਜਿਨ੍ਹਾਂ 'ਚ ਪੰਜਾਬ ਦੇ 2 ਅਧਿਆਪਕ ਅਤੇ ਚੰਡੀਗੜ੍ਹ ਦੇ 2 ਅਧਿਆਪਕ ਵੀ ਸ਼ਾਮਲ ਸਨ।
ਪੰਜਾਬ ਤੋਂ ਅੰਮ੍ਰਿਤਸਰ ਦੇ ਭਾਰਤੀ ਵਿੱਦਿਆ ਭਵਨ ਸੋਹਣ ਲਾਲ ਪਬਲਿਕ ਸਕੂਲ ਦੀ ਅਧਿਆਪਕ ਅਲਕਾ ਸ਼ਰਮਾ ਅਤੇ ਫਿਲੌਰ ਦੇ ਦੇਸਰਾਜ ਵਢੇਰਾ ਡੀ. ਏ. ਵੀ. ਪਬਲਿਕ ਸਕੂਲ ਦੇ ਯੋਗੇਸ਼ ਗੰਭੀਰ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਸੈਕਟਰ-37ਬੀ ਸਥਿਤ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਰਾਮ ਕੁਮਾਰ ਅਤੇ ਸੈਕਟਰ-15ਏ ਸਥਿਤ ਡੀ. ਏ. ਵੀ. ਮਾਡਲ ਸਕੂਲ ਦੇ ਅਨੂਜਾ ਸ਼ਰਮਾ ਨੂੰ ਇਹ ਐਵਾਰਡ ਦਿੱਤਾ ਗਿਆ। ਇਸ ਤਹਿਤ ਸਾਰੇ ਅਧਿਆਪਕਾਂ ਨੂੰ ਇਕ ਸਰਟੀਫਿਕੇਟ, ਇਕ ਸ਼ਾਲ ਅਤੇ 50 ਹਜ਼ਾਰ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਗਿਆ।
ਸਕਾਲਰਸ਼ਿਪ ਘਪਲੇ ਦਾ ਪੈਸਾ ਕਾਂਗਰਸ ਹਾਈਕਮਾਂਡ ਨੂੰ ਵੀ ਮਿਲਿਆ, ਕੈਪਟਨ ਕਿਵੇਂ ਕਰਨਗੇ ਕਾਰਵਾਈ: ਸੁਖਬੀਰ ਬਾਦਲ
NEXT STORY