ਘੱਗਾ (ਸਨੇਹੀ) - ਬੀਤੇ ਦਿਨ ਪਿੰਡ ਦਫਤਰੀਵਾਲੇ ਦੇ ਰਹਿਣ ਵਾਲੇ ਇਕ 13 ਸਾਲਾ ਬੱਚੇ ਦੇ ਗੁੰਮ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਮੁਸਤੈਦ ਹੋਈ ਪੁਲਸ ਨੇ 24 ਘੰਟਿਆਂ ਦੇ ਅੰਦਰ ਲੱਭ ਕੇ ਉਸ ਨੂੰ ਮਾਪਿਆਂ ਦੇ ਹਵਾਲੇ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੱਗਾ ਦੇ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਪਿੰਡ ਦਫਤਰੀਵਾਲਾ ਦਾ ਰਹਿਣ ਵਾਲਾ ਅਮਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਸਵੇਰੇ ਡੀ. ਏ. ਵੀ. ਸਕੂਲ ਪਾਤੜਾਂ ਜਾਣ ਲਈ ਘਰੋਂ ਤਿਆਰ ਹੋ ਕੇ ਵੈਨ ਚੜ੍ਹਨ ਲਈ ਨਿਕਲਿਆ ਸੀ ਪਰ ਉਹ ਸਕੂਲ ਨਹੀਂ ਪਹੁੰਚਿਆ।
ਸੂਚਨਾ ਮਿਲਣ 'ਤੇ ਪੁਲਸ ਨੂੰ ਬੱਚਾ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਨੇੜੇ ਗੁਰਦੁਆਰਾ ਸ਼੍ਰੀ ਰਵਿਦਾਸ ਦੇ ਸਾਹਮਣਿਓਂ ਦੂਜੇ ਦਿਨ ਸਵੇਰੇ ਪ੍ਰਾਪਤ ਹੋਇਆ। ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਸਹਾਇਕ ਥਾਣੇਦਾਰ ਸਾਹਿਬ ਸਿੰਘ ਵੱਲੋਂ ਪਟਿਆਲੇ ਤੋਂ ਘੱਗਾ ਲਿਆਂਦਾ ਗਿਆ ਤੇ ਉਸ ਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ।
ਪੰਜਾਬ 'ਚ ਬਿਨਾਂ ਪਰਮਿਟ ਘਰ ਦੇ ਬਾਹਰ ਨਹੀਂ ਖੜ੍ਹੀ ਕਰ ਸਕੋਗੇ ਗੱਡੀ
NEXT STORY