ਇੰਟਰਨੈਸ਼ਨਲ ਡੈਸਕ- ਦੁਬਈ 'ਚ ਰਹਿਣ ਵਾਲੇ ਭਾਰਤੀ ਨਿਵਾਸੀ ਰਿਸ਼ਭ ਨਾਗਪਾਲ ਦੇ ਦੋਸਤ ਵੱਲੋਂ ਸੜਕ 'ਤੇ ਬਣੇ ਟੋਏ ਦੀ ਕੀਤੀ ਗਈ ਸ਼ਿਕਾਇਤ ਨੇ ਉਹ ਕਮਾਲ ਕਰ ਦਿੱਤਾ ਜੋ ਕੋਈ ਸੋਚ ਵੀ ਨਹੀਂ ਸਕਦਾ ਸੀ। ਸ਼ਿਕਾਇਤ ਦੇ ਕੁਝ ਘੰਟਿਆਂ 'ਚ ਹੀ ਦੁਬਈ ਦੀ ਰੋਡ ਐਂਡ ਟਰਾਂਸਪੋਰਟ ਅਥਾਰਟੀ (RTA) ਨੇ ਤੁਰੰਤ ਕਾਰਵਾਈ ਕਰਦਿਆਂ ਅਧਿਕਾਰੀਆਂ ਨੂੰ ਮੌਕੇ ‘ਤੇ ਭੇਜਿਆ ਅਤੇ ਸਾਰੀ ਮੁਰੰਮਤ ਰਿਕਾਰਡ ਸਮੇਂ 'ਚ ਪੂਰੀ ਕਰ ਦਿੱਤੀ।
ਇਹ ਵੀ ਪੜ੍ਹੋ : ਗ੍ਰਹਿ ਪ੍ਰਵੇਸ਼ ਦੌਰਾਨ ਲਾੜੀ ਪੈਰ ਨਾਲ ਕਿਉਂ ਸੁੱਟਦੀ ਹੈ ਚੌਲਾਂ ਦਾ ਕਲਸ਼? ਜਾਣੋ ਇਸ ਪਰੰਪਰਾ ਦਾ ਰਹੱਸ
ਰਿਸ਼ਭ ਨਾਗਪਾਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਸੜਕ ਦੀ ਮੁਰੰਮਤ ਦੀ ਪ੍ਰਕਿਰਿਆ ਰੀਅਲ ਟਾਈਮ 'ਚ ਦਿਖਾਈ ਗਈ ਹੈ। ਵੀਡੀਓ 'ਚ ਵਰਕਰ ਸੜਕ ਨੂੰ ਸਾਫ ਕਰਦੇ, ਲੈਵਲਿੰਗ ਕਰਦੇ ਅਤੇ ਨਵੀਂ ਪਰਤ ਵਿਛਾਉਂਦੇ ਨਜ਼ਰ ਆਏ। ਹੈਰਾਨੀ ਦੀ ਗੱਲ ਇਹ ਸੀ ਕਿ ਜਿੱਥੇ ਆਮ ਤੌਰ ‘ਤੇ ਅਜਿਹੀਆਂ ਮੁਰੰਮਤਾਂ ਨੂੰ ਹਫ਼ਤੇ ਜਾਂ ਮਹੀਨੇ ਲੱਗ ਜਾਂਦੇ ਹਨ, ਦੁਬਈ 'ਚ ਇਹ ਕੰਮ ਕੁਝ ਹੀ ਘੰਟਿਆਂ 'ਚ ਮੁਕੰਮਲ ਹੋ ਗਿਆ। ਰਿਸ਼ਭ ਨੇ ਵੀਡੀਓ 'ਚ ਦੱਸਿਆ ਕਿ ਸ਼ਾਮ 4:30 ਵਜੇ ਸੜਕ ਪੂਰੀ ਤਰ੍ਹਾਂ ਤਿਆਰ ਸੀ ਅਤੇ ਪੇਂਟਿੰਗ ਵੀ ਹੋ ਚੁੱਕੀ ਸੀ।
ਵੀਡੀਓ ‘ਤੇ ਲੋਕਾਂ ਦੀ ਤਾਰੀਫ਼
ਵੀਡੀਓ ਵਾਇਰਲ ਹੋਣ ਦੇ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਨੇ RTA ਦੀ ਫ਼ੁਰਤੀ ਦੀ ਜ਼ਬਰਦਸਤ ਵਡਿਆਈ ਕੀਤੀ। ਕਿਸੇ ਨੇ ਕਿਹਾ, “ਇਸ ਤੋਂ ਸਿਖਿਆ ਲੈਣ ਦੀ ਲੋੜ ਹੈ,” ਤਾਂ ਕਿਸੇ ਨੇ ਲਿਖਿਆ, “ਦੁਬਈ ਤੋਂ ਸਿੱਖਣ ਵਾਲੀਆਂ ਗੱਲਾਂ ਬਹੁਤ ਹਨ।” ਲੋਕਾਂ ਨੇ ਆਪਣੇ ਦੇਸ਼ਾਂ ਦੀ ਹੌਲੀ ਪ੍ਰਕਿਰਿਆਵਾਂ ਨਾਲ ਵੀ ਤੁਲਨਾ ਕੀਤੀ। ਦੁਬਈ RTA ਸਿਰਫ਼ ਖੁਦ ਹੀ ਫ਼ੈਸਲੇ ਨਹੀਂ ਲੈਂਦੀ, ਸਗੋਂ ਨਾਗਰਿਕਾਂ ਨੂੰ ਵੀ ਸ਼ਹਿਰ ਦੀ ਦੇਖ-ਭਾਲ ‘ਚ ਸ਼ਾਮਲ ਕਰਦੀ ਹੈ। ਇਸੇ ਤਰ੍ਹਾਂ ਦੀ ਸਹਿਯੋਗ ਦੀ ਬਦੌਲਤ ਦੁਬਈ ਦੁਨੀਆ ਦੇ ਸਭ ਤੋਂ ਵਿਵਸਥਿਤ ਸ਼ਹਿਰਾਂ 'ਚ ਸ਼ਾਮਲ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਵਾਰ–ਵਾਰ ਹੱਥ ਧੋਣਾ ਸਿਰਫ਼ ਆਦਤ ਨਹੀਂ, ਹੋ ਸਕਦੈ ਇਸ ਬੀਮਾਰੀ ਦਾ ਸੰਕੇਤ!
G20 ਸੰਮੇਲਨ 'ਚ ਲਈ ਦੱਖਣੀ ਅਫਰੀਕਾ ਗਏ PM Modi, ਵੱਖ-ਵੱਖ ਵਿਸ਼ਵ ਨੇਤਾਵਾਂ ਨਾਲ ਕਰਨਗੇ ਮੁਲਾਕਾਤ
NEXT STORY