ਹੁਸ਼ਿਆਰਪੁਰ (ਅਮਰੀਕ)— 13 ਫਰਵਰੀ ਨੂੰ ਹੁਸ਼ਿਆਰਪੁਰ ਸੈਸ਼ਨ ਕੋਰਟ 'ਚ ਜ਼ਿਲਾ ਕੇਂਦਰੀ ਜੇਲ ਤੋਂ ਤਰੀਖ ਭੁਗਤਣ ਆਏ ਦੋਸ਼ੀ ਦੇ ਫਰਾਰ ਹੋਣ ਦੇ ਮਾਮਲੇ 'ਚ 5 ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸਸਪੈਂਡ ਕੀਤੇ ਗਏ ਮੁਲਾਜ਼ਮਾਂ 'ਚ 2 ਏ. ਐੱਸ. ਆਈ. (ਪੁਰਸ਼) ਅਤੇ 2 ਹੈੱਡ ਕਾਂਸਟੇਬਲ ਸਮੇਤ ਇਕ ਮਹਿਲਾ ਹੈੱਡ ਕਾਂਸਟੇਬਲ ਮੌਜੂਦ ਹਨ। ਸਸਪੈਂਡ ਕੀਤੇ ਗਏ ਮੁਲਾਜ਼ਮਾਂ ਦੇ ਨਾਂ ਪਰਮਜੀਤ ਸਿੰਘ (ਏ. ਐੱਸ. ਆਈ), ਚਰਨਜੀਤ ਸਿੰਘ (ਏ. ਐੱਸ. ਆਈ) ਰਾਮ ਪਾਲ ਹੈੱਡ ਕਾਂਸਟੇਬਲ, ਪਰਦੀਪ ਕੁਮਾਰ ਹੈੱਡ ਕਾਂਸਟੇਬਲ, ਕਮਲੇਸ਼ ਰਾਣੀ ਹੈੱਡ ਕਾਂਸਟੇਬਲ ਹਨ।
ਦੱਸਣਯੋਗ ਹੈ ਕਿ 13 ਫਰਵਰੀ ਨੂੰ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਂਦਰੀ ਜੇਲ ਹੁਸ਼ਿਆਰਪੁਰ ਕੇਂਦਰੀ ਜੇਲ 'ਚ ਬੰਦ ਕੈਦੀ ਮਨਜੀਤ ਸਿੰਘ ਨੂੰ ਪੇਸ਼ੀ ਦੇ ਸਬੰਧ 'ਚ ਤਰੀਕ ਭੁਗਤਣ ਪੁਲਸ ਲੈ ਕੇ ਆਈ ਸੀ, ਜਿੱਥੇ ਪੁਲਸ ਨੂੰ ਚਕਮਾ ਦੇ ਕੇ ਸਾਥੀਆਂ ਦੀ ਬਾਈਕ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ ਸੀ।
ਜਬਰ-ਜ਼ਨਾਹ ਦੇ ਝੂਠੇ ਕੇਸ ਦੀ ਪੁਲਸ ਮੁਲਾਜ਼ਮ ਦੀ ਪਤਨੀ ਨੇ ਸਟਿੰਗ ਆਪ੍ਰੇਸ਼ਨ ਕਰ ਖੋਲ੍ਹੀ ਪੋਲ
NEXT STORY