ਸੁਲਤਾਨਪੁਰ (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਇੱਕ ਭਗੌੜੇ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਪਾਰਟੀ ’ਤੇ ਹਮਲਾ ਕਰਕੇ ਛੁਡਾਉਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਸੁਲਤਾਨਪੁਰ ਲੋਧੀ ਐੱਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਚੌਂਕੀ ਇੰਚਾਰਜ ਮੋਠਾਂਵਾਲ ਏ.ਐੱਸ.ਆਈ ਜਸਪਾਲ ਸਿੰਘ ਨੂੰ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪੁਲਸ ਨੂੰ ਐੱਨ.ਡੀ.ਪੀ.ਐਸ ਐਕਟ ਤਹਿਤ ਸਾਲ 2018 ’ਚ ਲੋੜੀਂਦੇ ਇਕ ਭਗੌੜੇ ਬਲਵਿੰਦਰ ਸਿੰਘ ਉਰਫ ਲਾਡਾ ਵਾਸੀ ਲਾਟੀਆਂਵਾਲ ਦੀ ਤਲਾਸ਼ ਹੈ ਉਹ ਅੱਜ ਆਪਣੇ ਘਰ ’ਚ ਹੈ। ਮੁਖਬਰ ਵੱਲੋਂ ਦਿੱਤੀ ਇਤਲਾਹ ‘ਤੇ ਏ.ਐੱਸ.ਆਈ ਜਸਪਾਲ ਸਿੰਘ ਨੇ ਪੁਲਸ ਪਾਰਟੀ ਨਾਲ ਉਕਤ ਭਗੌੜੇ ਬਲਵਿੰਦਰ ਸਿੰਘ ਉਰਫ ਲਾਡਾ ਦੇ ਘਰ ਛਾਪਾ ਮਾਰਿਆ ਜਿੱਥੇ ਬਲਵਿੰਦਰ ਸਿੰਘ ਆਪਣੇ ਪਿਤਾ ਸੁਰਜੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ, ਮੇਹਰ ਸਿੰਘ ਪੁੱਤਰ ਸੁਰਜੀਤ, ਜਿੰਦਰ ਪੁੱਤਰ ਸੁਰਜੀਤ ਸਿੰਘ, ਗੁਰਮੀਤ ਕੌਰ ਪਤਨੀ ਸੁਰਜੀਤ ਸਿੰਘ ਸਾਰੇ ਵਾਸੀ ਲਾਟੀਆਂਵਾਲ ਨਾਲ ਮੌਜੂਦ ਸੀ ਜਿਸਦੀ ਪੁਲਸ ਪਾਰਟੀ ਦੇ ਏ.ਐੱਸ.ਆਈ ਰਜਿੰਦਰ ਸਿੰਘ ਵੱਲੋਂ ਬਲਵਿੰਦਰ ਸਿੰਘ ਲਾਡਾ ਦੀ ਪਹਿਚਾਣ ਕਰਨ ’ਤੇ ਉਸ ਨੂੰ ਗ੍ਰਿ੍ਫ਼ਤਾਰ ਕਰ ਲਿਆ ਤਾਂ ਇੰਨੇ ਨੂੰ ਸੁਰਜੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ ਨੇ ਰੌਲਾ ਪਾ ਕੇ ਬਲਬੀਰ ਸਿੰਘ ਸਰਪੰਚ, ਗੁਰਮੀਤ ਸਿੰਘ, ਬਲਜਿੰਦਰ ਸਿੰਘ, ਲਖਵੀਰ ਸਿੰਘ ਉਰਫ ਲੱਖਾ, ਗੁਰਦੀਪ ਕੌਰ ਤੇ ਹੋਰ 5-6 ਅਣਪਛਾਤੇ ਵਿਅਕਤੀਆਂ ਨਾਲ ਤੇਜ਼ਧਾਰ ਹਥਿਆਰਾਂ ਸਮੇਤ ਪੁਲਸ ਪਾਰਟੀ ’ਤੇ ਹਮਲਾ ਕਰਕੇ ਉਕਤ ਦੋਸ਼ੀ ਨੂੰ ਛੁਡਵਾ ਕੇ ਮੌਕੇ ਤੋਂ ਫਰਾਰ ਹੋ ਗਏ।
ਇਸ ਸਬੰਧ ’ਚ ਪੁਲਸ ਨੇ ਬਲਬੀਰ ਸਿੰਘ ਸਰਪੰਚ ਪੁੱਤਰ ਕ੍ਰਿਪਾਲ ਸਿੰਘ ਵਾਸੀ ਲਾਟੀਆਂਵਾਲ ਦੀ ਸ਼ਹਿ ’ਤੇ ਪੁਲਸ ਪਾਰਟੀ ’ਤੇ ਹਮਲਾ ਕਰਨ ਦੇ ਦੋਸ਼ ’ਚ ਉਕਤ ਭਗੌੜੇ ਬਲਵਿੰਦਰ ਸਿੰਘ ਲਾਡਾ, ਸੁਰਜੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ, ਮੇਹਰ ਪੁੱਤਰ ਸੁਰਜੀਤ, ਜਿੰਦਰ ਪੁੱਤਰ ਸੁਰਜੀਤ ਸਿੰਘ, ਗੁਰਮੀਤ ਕੌਰ ਪਤਨੀ ਸੁਰਜੀਤ ਸਿੰਘ, ਬਲਬੀਰ ਸਿੰਘ ਸਰਪੰਚ ਪੁੱਤਰ ਕ੍ਰਿਪਾਲ ਸਿੰਘ, ਗੁਰਮੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ, ਬਲਜਿੰਦਰ ਸਿੰਘ ਮੋਟਾ ਪੁੱਤਰ ਗੁਰਮੀਤ ਸਿੰਘ, ਲਖਵੀਰ ਸਿੰਘ ਲੱਖਾ ਪੁੱਤਰ ਗੁਰਮੀਤ ਸਿੰਘ, ਗੁਰਦੀਪ ਕੌਰ ਪਤਨੀ ਗੁਰਮੀਤ ਸਿੰਘ ਸਾਰੇ ਵਾਸੀ ਲਾਟੀਆਂਵਾਲ ਸਮੇਤ 6 ਹੋਰ ਅਣਪਛਾਤਿਆਂ ’ਤੇ ਆਈ.ਪੀ.ਸੀ ਧਾਰਾ 307, 353, 186, 224, 225, 148, 149 ਤਹਿਤ ਮੁਕੱਦਮਾ ਨੰਬਰ 83 ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਭਗੌੜੇ ਖ਼ਿਲਾਫ਼ ਪਹਿਲਾਂ ਹੀ 22.09.2018 ਨੂੰ ਐੱਨ.ਡੀ.ਪੀ.ਐਸ ਐਕਟ ਤਹਿਤ 15, 29-61-85 ਤਹਿਤ ਦਰਜ ਹੈ। ਉਕਤ ਭਗੌੜੇ ਤੇ ਹੋਰ ਦੋਸ਼ੀਆਂ ਖ਼ਿਲਾਫ਼ ਪੁਲਸ ਵੱਲੋਂ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ ਤੇ ਉਮੀਦ ਹੈ ਕਿ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਭਾਰਤ ਸਰਕਾਰ ਪੰਜਾਬੀਆਂ ਨਾਲ ਬੇਗਾਨਿਆਂ ਵਾਲਾ ਵਤੀਰਾ ਅਪਣਾਉਣ ਲੱਗੀ : ਚੰਦੂਮਾਜਰਾ
NEXT STORY