ਸ੍ਰੀ ਮੁਕਤਸਰ ਸਾਹਿਬ (ਰਿਣੀ) - ਦੀਵਾਲੀ ਦੇ ਤਿਉਹਾਰ ਤੋਂ ਪਹਿਲਾ ਹਰਕਤ 'ਚ ਆਈ ਮੁਕਤਸਰ ਦੀ ਪੁਲਸ ਨੇ ਅੱਜ ਥਾਣਾ ਸਿਟੀ ਤੋਂ ਮਹਿਜ 100 ਮੀਟਰ ਦੂਰੀ 'ਤੇ ਸਥਿਤ 1 ਪਟਾਕਾ ਹੋਲਸੇਲਰ ਦੀ ਦੁਕਾਨ 'ਤੇ ਅਚਨਚੇਤ ਰੇਡ ਮਾਰੀ। ਇਸ ਛਾਪੇਮਾਰੀ ਦੌਰਾਨ ਪੁਲਸ ਨੂੰ ਉਕਤ ਥਾਂ ਤੋਂ ਵੱਖ-ਵੱਖ ਪਟਾਕਿਆਂ ਦਾ ਵੱਡਾ ਜਖੀਰਾ ਬਰਾਮਦ ਹੋਇਆ, ਜਿਸ ਨੂੰ ਥਾਣਾ ਸਿਟੀ ਐੱਸ.ਐੱਚ.ਓ. ਅਸ਼ੋਕ ਕੁਮਾਰ ਦੀ ਅਗਵਾਈ 'ਚ ਜ਼ਬਤ ਕਰ ਲਿਆ ਗਿਆ। ਪਟਾਕਿਆਂ ਨੂੰ ਕਬਜ਼ੇ 'ਚ ਲੈਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਵਰਣਨਯੋਗ ਹੈ ਕਿ ਜਿਸ ਗਲੀ 'ਚ ਇਹ ਸਟੋਰ ਬਣਾਇਆ ਗਿਆ ਹੈ, ਉਥੇ ਘਟਨਾ ਵਾਪਰਨ 'ਤੇ ਫਾਇਰ ਬ੍ਰਿਗੇਡ ਦੀ ਗੱਡੀ ਪ੍ਰਵੇਸ਼ ਨਹੀਂ ਕਰ ਸਕਦੀ। ਇਸ ਤੋਂ ਇਲਾਵਾ ਥਾਣਾ ਸਿਟੀ ਦੇ ਨੇੜੇ ਸਥਿਤ ਪਸ਼ਮ ਵਾਲੀ ਗਲੀ 'ਚ ਬਣੇ ਗੁਪਤਾ ਵੂਲ ਅਤੇ ਖਿਲੌਣਾ ਸਟੋਰ ਦੇ ਮਾਲਕਾਂ ਵਲੋਂ ਪਟਾਕਾ ਹੋਲਸੇਲ ਦਾ ਕੰਮ ਵੀ ਕੀਤਾ ਜਾ ਰਿਹਾ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਸਿਟੀ ਐੱਸ.ਐੱਚ.ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਗੁਪਤਾ ਵੂਲ ਸਟੋਰ ਤੋਂ ਇਲਾਵਾ ਹੋਰ ਦੋ ਵੱਖ-ਵੱਖ ਥਾਵਾਂ 'ਤੇ ਬਿਨਾਂ ਲਾਇਸੈਂਸ ਤੋਂ ਪਟਾਕਿਆਂ ਦਾ ਵੱਡਾ ਸਟਾਕ ਰੱਖਿਆ ਗਿਆ ਸੀ। ਜਿਸ ਦੇ ਬਾਰੇ ਪਤਾ ਲੱਗਣ 'ਤੇ ਪੁਲਸ ਨੇ ਛਾਪੇਮਾਰੀ ਕਰਕੇ ਵੱਡੀ ਤਾਦਾਦ 'ਚ ਪਟਾਕੇ ਬਰਾਮਦ ਕੀਤੇ, ਜਿਸ ਦੇ ਆਧਾਰ 'ਤੇ ਗੁਪਤਾ ਵੂਲ ਸਟੋਰ ਦੇ ਮਾਲਕ ਸੰਜੀਵ ਕੁਮਾਰ ਪੁੱਤਰ ਸਤਨਰਾਇਣ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ।
ਅਕਾਲੀ ਦਲ ਨੇ 9ਵੀਂ ਵਾਰ ਹਲਕਾ 'ਦਾਖਾ' 'ਚ ਲਹਿਰਾਇਆ ਝੰਡਾ
NEXT STORY