ਲੁਧਿਆਣਾ (ਰਾਜ) : ਪੁਲਸ ਨੇ ਸ਼ਹਿਰ ਦੇ ਇਕ ਹੋਟਲ 'ਚ ਛਾਪੇਮਾਰੀ ਕੀਤੀ, ਜਿੱਥੇ ਕਾਰੋਬਾਰੀ ਬਾਹਰ ਤੋਂ ਬੁਲਾਈਆਂ ਕੁੜੀਆਂ ਨਾਲ ਅਸ਼ਲੀਲ ਡਾਂਸ ਕਰ ਕੇ ਰੰਗਰਲੀਆਂ ਮਨਾ ਰਹੇ ਸਨ। ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ ਐੱਸ. ਐੱਚ. ਓ. ਅਰਸ਼ਪ੍ਰੀਤ ਕੌਰ ਨੇ ਪੁਲਸ ਪਾਰਟੀ ਨਾਲ ਹੋਟਲ 'ਚ ਛਾਪੇਮਾਰੀ ਕੀਤੀ ਅਤੇ ਕੁੜੀਆਂ ਸਮੇਤ ਕਾਰੋਬਾਰੀਆਂ ਨੂੰ ਫੜ੍ਹ ਲਿਆ। ਸਾਰੀ ਚੱਲੀ ਇਸ ਕਾਰਵਾਈ ਤੋਂ ਬਾਅਦ ਪੁਲਸ ਨੇ ਮੈਨੇਜਰ, 6 ਕੁੜੀਆਂ ਸਮੇਤ 25 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ 'ਚ ਹੋਟਲ ਮੈਨੇਜਮੈਂਟ ਸੰਜੀਵ ਜਾਇਸਵਾਲ, ਟਿੱਬਾ ਇਲਾਕੇ ਦੇ ਰਹਿਣ ਵਾਲੇ ਸੰਜੀਵ ਕੁਮਾਰ, ਮਾਧੋਪੁਰੀ ਦੇ ਰਹਿਣ ਵਾਲੇ ਸੰਜੇ, ਮੁਹੱਲਾ ਮੁਹੰਮਦਪੁਰਾ ਦਾ ਵਿਕਾਸ ਸਾਹਿਲ ਉਰਫ਼ ਬੀਰੂ, ਨਸੀਬ ਇਨਕਲੇਵ ਦਾ ਵਿਸ਼ਾਲ ਵਰਮਾ, ਕਿਦਵਈ ਨਗਰ ਦਾ ਰਜਿੰਦਰ ਬੌਬੀ, ਭਾਮੀਆਂ ਖੁਰਦ ਦਾ ਕਿਰਨਵੀਰ ਸਿੰਘ, ਮੁਹੱਲਾ ਹਰਬੰਸਪੁਰਾ ਦਾ ਵਿਪਨ ਕੁਮਾਰ, ਟਿੱਬਾ ਰੋਡ ਦਾ ਪ੍ਰਵੀਨ ਕੁਮਾਰ, ਨਵਾਂ ਮੁਹੱਲਾ ਦਾ ਸੁਸ਼ੀਲ ਕੁਮਾਰ, ਇਕਬਾਲਗੰਜ ਦਾ ਮੋਟੂ ਬਰਮਾਨੀ, ਮਾਡਲ ਗ੍ਰਾਮ ਦਾ ਅੰਮ੍ਰਿਤ, ਅੰਮ੍ਰਿਤਸਰ ਦਾ ਸਾਹਿਲ ਕਪੂਰ, ਜਮਾਲਪੁਰ ਦੇ ਜੇ. ਪੀ. ਇਨਕਲੇਵ ਦਾ ਸੰਜੀਵ ਕੁਮਾਰ, ਪਟਨਾ ਦਾ ਵਿਨੇ, ਯੂ. ਪੀ. ਦਾ ਵਿਨੀਤ ਕਪੂਰ, ਜਮਾਲਪੁਰ ਦੇ ਜੇ. ਪੀ. ਇਨਕਲੇਵ ਦਾ ਸੰਜੀਵ ਕੁਮਾਰ, ਪਟਨਾ ਦਾ ਵਿਨੇ, ਯੂ. ਪੀ. ਦਾ ਵਿਨੀਤ ਕਪੂਰ, ਜਮਾਲਪੁਰ ਦਾ ਸ਼ੰਕਰ ਕੁਮਾਰ, ਦਿੱਲੀ ਦਾ ਧਰਮਵੀਰ ਅਤੇ 3 ਅਣਪਛਾਤੇ ਸਮੇਤ ਪਟਨਾ, ਦਿੱਲੀ ਤੇ ਇਲਾਹਾਬਾਦ ਤੋਂ ਬੁਲਾਈ ਗਈ 6 ਕੁੜੀਆਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਰਾਸ਼ਟਰਪਤੀ ਦੇ ਪ੍ਰੋਗਰਾਮ ’ਚ CM ਮਾਨ ਦੇ ਨਾ ਪੁੱਜਣ ’ਤੇ ਭਾਜਪਾ ਨੇ ਲਿਆ ਸਖ਼ਤ ਨੋਟਿਸ
ਜਾਣਕਾਰੀ ਮੁਤਾਬਕ ਥਾਣਾ ਡਵੀਜ਼ਨ ਨੰਬਰ-2 ਦੀ ਐੱਸ. ਐੱਚ. ਓ. ਅਰਸ਼ਪ੍ਰੀਤ ਕੌਰ ਸ਼ੁੱਕਰਵਾਰ ਰਾਤ ਨੂੰ ਨਾਕਾਬੰਦੀ ’ਤੇ ਸੀ। ਇਸ ਦੌਰਾਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਬ੍ਰਾਊਨ ਰੋਡ ਸਥਿਤ ਹੋਟਲ ਪੁਖਰਾਜ ਦੇ ਬੈਂਕਵੇਟ ਹਾਲ 'ਚ ਅਸ਼ਲੀਲ ਡਾਂਸ ਚੱਲ ਰਿਹਾ ਹੈ ਅਤੇ ਬਿਨਾਂ ਲਾਇਸੈਂਸ ਸ਼ਰਾਬ ਪਿਲਾਈ ਜਾ ਰਹੀ ਹੈ। ਪੁਲਸ ਨੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਕੇ ਉਪਰੋਕਤ ਹੋਟਲ ’ਤੇ ਛਾਪੇਮਾਰੀ ਕੀਤੀ, ਜਿਥੇ ਅੰਦਰ 2 ਦਰਜਨ ਦੇ ਲਗਭਗ ਲੋਕ ਸਨ, ਉੱਥੇ ਹੀ ਬਿਨਾਂ ਲਾਇਸੈਂਸ ਦੇ ਸ਼ਰਾਬ ਪਿਲਾਈ ਜਾ ਰਹੀ ਸੀ। ਪੁਲਸ ਨੇ ਛਾਪੇਮਾਰੀ ਕਰ ਕੇ ਕੁੜੀਆਂ ਸਮੇਤ ਸਾਰੇ ਮੁਲਜ਼ਮਾਂ ਨੂੰ ਦਬੋਚ ਲਿਆ।
ਇਹ ਵੀ ਪੜ੍ਹੋ : ਨੱਕ ਰਗੜ ਕੇ ਮਾਂ ਨੇ ਮੰਗੀ ਸੀ ਦਾਤ, ਮੰਨਤਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਜਹਾਨੋਂ ਤੁਰ ਗਿਆ 'ਲਾਲ' (ਤਸਵੀਰਾਂ)
ਮੁਲਜ਼ਮਾਂ 'ਚ ਜ਼ਿਆਦਾਤਰ ਸ਼ਹਿਰ ਦੇ ਕਾਰੋਬਾਰੀ, ਜੋ ਕਿ ਵੱਖ-ਵੱਖ ਫੀਲਡ ਤੋਂ ਹਨ, ਸ਼ਾਮਲ ਹਨ। ਇਨ੍ਹਾਂ ’ਚੋਂ ਕੁਝ ਕਾਰੋਬਾਰੀ ਇਸ ਤਰ੍ਹਾਂ ਦੇ ਵੀ ਹਨ, ਜੋ ਕਿ ਖ਼ਰੀਦਦਾਰੀ ਕਰਨ ਲੁਧਿਆਣਾ ਆਏ ਹੋਏ ਸਨ। ਦੱਸ ਦੇਈਏ ਕਿ ਕੁੱਝ ਕਾਰੋਬਾਰੀ ਸ਼ਹਿਰ ਦੀ ਸਭ ਤੋਂ ਵੱਡੀ ਹੌਜਰੀ ਮੰਡੀ ਮੰਨੀ ਜਾਣ ਵਾਲੀ ਗਾਂਧੀ ਨਗਰ ਮਾਰਕਿਟ ਨਾਲ ਸਬੰਧਿਤ ਹਨ। ਸੂਤਰਾਂ ਦਾ ਕਹਿਣਾ ਹੈ ਕਈ ਕਾਰੋਬਾਰੀਆਂ ਨੂੰ ਬਚਾਉਣ ਲਈ ਸਿਆਸੀ ਨੇਤਾਵਾਂ ਨੇ ਪੁਲਸ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ, ਫਿਰ ਵੀ ਪੁਲਸ ਨੇ ਸਾਰਿਆਂ ਨੂੰ ਨਾਮਜ਼ਦ ਕਰ ਲਿਆ, ਹਾਲਾਂਕਿ ਜ਼ਮਾਨਤੀ ਧਾਰਾ ਹੋਣ ਕਾਰਨ ਸਾਰਿਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਰਕਾਰੀ ਨੌਕਰੀ ਲਵਾਉਣ ਦਾ ਝਾਂਸਾ, 70 ਲੱਖ ਦੀ ਧੋਖਾਦੇਹੀ
NEXT STORY