ਜਲੰਧਰ (ਵਰੁਣ)– ਡ੍ਰੰਕ ਐਂਡ ਡਰਾਈਵ ’ਤੇ ਨਕੇਲ ਕੱਸਣ ਲਈ ਕਮਿਸ਼ਨਰੇਟ ਪੁਲਸ ਦੇ ਚਾਰ ਥਾਣਿਆਂ ਦੀ ਪੁਲਸ ਨੇ ਪੀ.ਪੀ.ਆਰ. ਮਾਰਕੀਟ ਵਿਚ ਛਾਪੇਮਾਰੀ ਕੀਤੀ। ਇਸ ਦੌਰਾਨ ਸੜਕ ’ਤੇ ਗੱਡੀਆਂ ਲਾ ਕੇ ਸ਼ਰਾਬ ਪੀ ਰਹੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ, ਜਦਕਿ ਅੱਧੀ ਦਰਜਨ ਦੇ ਲੱਗਭਗ ਲੋਕਾਂ ਦੇ ਚਲਾਨ ਕੱਟੇ ਗਏ।
ਥਾਣਾ ਨੰਬਰ 7, ਥਾਣਾ ਨੰਬਰ 6 ਅਤੇ ਥਾਣਾ ਭਾਰਗਵ ਕੈਂਪ ਦੀ ਪੁਲਸ ਨੇ ਏ.ਸੀ.ਪੀ. ਮਾਡਲ ਟਾਊਨ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਕਾਰਵਾਈ ਕਰਦੇ ਹੋਏ ਗੱਡੀਆਂ ਵਿਚ ਸ਼ਰਾਬ ਪੀ ਰਹੇ ਲੋਕਾਂ ਦੇ ਐਲਕੋਮੀਟਰ ਨਾਲ ਸ਼ਰਾਬ ਪੀਤੀ ਹੋਣ ਦੀ ਚੈਕਿੰਗ ਕੀਤੀ, ਜਿਸ ਤੋਂ ਬਾਅਦ ਚਲਾਨ ਕੱਟੇ ਗਏ। ਇਸ ਦੇ ਇਲਾਵਾ ਕੁਝ ’ਤੇ ਐੱਫ.ਆਈ.ਆਰ. ਵੀ ਦਰਜ ਕੀਤੀ ਗਈ ਹੈ। ਇਸ ਦੇ ਇਲਾਵਾ ਮਾਰਕੀਟ ਵਿਚ ਗੱਡੀਆਂ ਅਤੇ ਦੋਪਹੀਆ ਵਾਹਨਾਂ ’ਤੇ ਗੇੜੀਆਂ ਲਾਉਣ ਵਾਲਿਆਂ ’ਤੇ ਵੀ ਪੁਲਸ ਨੇ ਸ਼ਿਕੰਜਾ ਕੱਸਿਆ।
ਦੇਰ ਰਾਤ ਦੁਕਾਨਦਾਰਾਂ ’ਤੇ ਵੀ ਐਕਸ਼ਨ
ਪੀ.ਪੀ.ਆਰ. ਮਾਰਕੀਟ ਵਿਚ ਡ੍ਰੰਕ ਐਂਡ ਡਰਾਈਵ ਨੂੰ ਲੈ ਕੇ ਚੱਲੀ ਮੁਹਿੰਮ ਤਹਿਤ ਪੁਲਸ ਨੇ ਸਥਾਨਕ ਦੁਕਾਨਦਾਰਾਂ ’ਤੇ ਵੀ ਸ਼ਿਕੰਜਾ ਕੱਸਿਆ। ਪੁਲਸ ਨੇ ਦੁਕਾਨਾਂ ਦੇ ਬਾਹਰ ਟੇਬਲ-ਕੁਰਸੀਆਂ ਲਾ ਕੇ ਸ਼ਰਾਬ ਪਰੋਸਣ ਵਾਲੇ ਦੁਕਾਨਦਾਰਾਂ ’ਤੇ ਛਾਪੇਮਾਰੀ ਕੀਤੀ, ਹਾਲਾਂਕਿ ਇਸ ਤੋਂ ਪਹਿਲਾਂ ਵਧੇਰੇ ਲੋਕ ਉਥੋਂ ਦੁਕਾਨਦਾਰਾਂ ਵੱਲੋਂ ਭਜਾ ਦਿੱਤੇ ਗਏ ਸਨ ਪਰ ਮੌਕੇ ’ਤੇ ਮਿਲੇ ਸ਼ਰਾਬ ਦੇ ਡੱਬਿਆਂ ਅਤੇ ਬੋਤਲਾਂ ਤੋਂ ਇਹ ਸਾਬਿਤ ਹੋ ਗਿਆ ਕਿ ਦੁਕਾਨਦਾਰ ਨਿੱਜੀ ਫਾਇਦੇ ਲਈ ਕਾਨੂੰਨ ਦੀ ਉਲੰਘਣਾ ਕਰ ਰਹੇ ਸਨ। ਪੁਲਸ ਹੁਣ ਕਿਹੜੇ-ਕਿਹੜੇ ਦੁਕਾਨਦਾਰਾਂ ’ਤੇ ਐਕਸ਼ਨ ਲਵੇਗੀ, ਇਹ ਦੇਖਣਯੋਗ ਹੋਵੇਗਾ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਰਾਹੁਲ ਗਾਂਧੀ 'ਤੇ ਵਰ੍ਹੇ ਰਵਨੀਤ ਬਿੱਟੂ, ਕਿਹਾ- 'ਵਿਦੇਸ਼ 'ਚ Asylum ਲੈਣ ਲਈ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Gym ਤੋਂ ਘਰ ਆ ਰਹੇ ਨੌਜਵਾਨ ਨਾਲ ਵਾਪਰ ਗਈ ਅਣਹੋਣੀ, ਪਿਤਾ ਨੇ ਕਿਹਾ- 'ਹਾਦਸਾ ਨਹੀਂ, ਕਤਲ ਹੋਇਆ ਮੇਰਾ ਪੁੱਤ'
NEXT STORY