ਕਪੂਰਥਲਾ, (ਭੂਸ਼ਣ, ਗੌਰਵ)- ਸਿਟੀ ਪੁਲਸ ਨੇ ਵੱਡੇ ਪੱਧਰ 'ਤੇ ਕਾਰਵਾਈ ਕਰਦੇ ਹੋਏ ਬੱਕਰਖਾਨਾ ਇਲਾਕੇ 'ਚ ਐਤਵਾਰ ਦੀ ਸ਼ਾਮ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਛਾਪਮਾਰੀ ਕਰਦੇ ਹੋਏ ਇਕ ਘਰ ’ਚੋਂ 150 ਪੇਟੀਅਾਂ ਨਾਜਾਇਜ਼ ਸ਼ਰਾਬ ਅਤੇ ਫਰਜ਼ੀ ਨੰਬਰ ਪਲੇਟ ਲੱਗਾ ‘ਛੋਟਾ ਹਾਥੀ’ ਬਰਾਮਦ ਕੀਤਾ ਹੈ। ਇਸ ਮਾਮਲੇ ’ਚ ਸਿਟੀ ਪੁਲਸ ਨੇ ਚਾਰ ਵਿਅਕਤੀਅਾਂ ਖਿਲਾਫ ਮਾਮਲਾ ਦਰਜ ਕਰ ਲਿਅਾ ਹੈ।
ਜਾਣਕਾਰੀ ਅਨੁਸਾਰ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੱਬਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਬੱਕਰਖਾਨਾ ਖੇਤਰ ਦੇ ਇਕ ਬੰਦ ਘਰ ’ਚ ਵੱਡੀ ਮਾਤਰਾ ਵਿਚ ਸ਼ਰਾਬ ਦੀ ਖੇਪ ਮੌਜੂਦ ਹੈ। ਜਿਸ ’ਤੇ ਡੀ. ਐੱਸ. ਪੀ. ਸਬ ਡਿਵੀਜ਼ਨ ਸਰਬਜੀਤ ਸਿੰਘ ਨੇ ਸਮੇਤ ਪੁਲਸ ਟੀਮ ਨੇ ਜਦੋਂ ਮੌਕੇ ’ਤੇ ਪਹੁੰਚ ਉਕਤ ਘਰ ਵਿਚ ਛਾਪਾਮਾਰੀ ਕੀਤੀ ਤਾਂ ਮੌਕੇ ’ਤੋਂ 150 ਪੇਟੀ ਨਾਜਾਇਜ਼ ਸ਼ਰਾਬ ਜੋ ਕਿ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੀ ਬਣੀ ਹੋਈ ਸੀ। ਜਦੋਂ ਪੁਲਸ ਨੇ ਬਰਾਮਦ ‘ਛੋਟੇ ਹਾਥੀ’ ਦੇ ਕਾਗਜ਼ਾਂ ਦੀ ਜਾਂਚ ਕੀਤੀ ਤਾਂ ਉਸਦੀ ਨੰਬਰ ਪਲੇਟ ਫਰਜ਼ੀ ਪਾਈ ਗਈ। ਜਾਂਚ ਦੌਰਾਨ ਖੁਲਾਸਾ ਹੋਇਆ ਇਹ ਸ਼ਰਾਬ ਅਮਰਜੀਤ ਉਰਫ ਚੱਠਾ ਪੁੱਤਰ ਠਾਕੁਰ ਦਾਸ ਵਾਸੀ ਮੁਹੱਲਾ ਮਹਿਤਾਬਗੜ੍ਹ, ਕੇਸ਼ਾ, ਹੈਪੀ ਅਤੇ ਮੋਗਲੀ ਦੀ ਹੈ। ਚਾਰੇ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। ਜਿਨ੍ਹਾਂ ਖਿਲਾਫ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲ ਦਰਜ ਕਰ ਲਿਅਾ ਹੈ।
ਪਤੀ-ਪਤਨੀ ਗਏ ਸਨ ਦਿੱਲੀ, ਪਿੱਛੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ
NEXT STORY