ਲੁਧਿਆਣਾ : ਵਰਲਡ ਸਾਈਕਲ ਯਾਤਰਾ 'ਤੇ ਨਿਕਲੇ ਨਾਰਵੇ ਦੇ ਗੋਰੇ ਮੁੰਡੇ ਐਸਪਿਨ ਲਿਲੀਨਜੇਨ ਦਾ ਲੁਧਿਆਣਾ 'ਚ ਆਈਫੋਨ-10 ਖੋਹ ਲਿਆ ਗਿਆ ਸੀ। ਹੁਣ ਪੁਲਸ ਨੇ ਕਮਾਲ ਕਰਦੇ ਹੋਏ ਗੋਰੇ ਮੁੰਡੇ ਨੂੰ ਉਸ ਦਾ ਆਈਫੋਨ ਲੱਭ ਕੇ ਵਾਪਸ ਕਰ ਦਿੱਤਾ ਹੈ, ਜਿਸ ਤੋਂ ਬਾਅਦ ਐਸਪਿਨ ਨੇ ਪੁਲਸ ਦਾ ਧੰਨਵਾਦ ਕੀਤਾ ਹੈ। ਗੋਰਾ ਮੁੰਡਾ ਪੰਜਾਬ ਪੁਲਸ ਦੇ ਕੰਮ ਤੋਂ ਬੇਹੱਦ ਖ਼ੁਸ਼ ਹੋਇਆ ਹੈ। ਪੁਲਸ ਨੇ ਇਸ ਮਾਮਲੇ 'ਚ 2 ਸਨੈਚਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ 'ਚ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਜ਼ਰੂਰੀ ਖ਼ਬਰ, ਸਿੱਖਿਆ ਵਿਭਾਗ ਨੇ ਲਿਆ ਅਹਿਮ ਫ਼ੈਸਲਾ
ਦੱਸਣਯੋਗ ਹੈ ਕਿ ਐਸਪਿਨ ਨੇ 6 ਮਹੀਨੇ ਪਹਿਲਾਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਹੁਣ ਤੱਕ ਉਹ 23 ਦੇਸ਼ਾਂ ਦਾ ਦੌਰਾ ਕਰ ਚੁੱਕਾ ਹੈ। ਇਸ ਦੌਰੇ ਦੌਰਾਨ ਜਦੋਂ ਉਹ ਲੁਧਿਆਣਾ ਪੁੱਜਾ ਤਾਂ ਆਪਣਾ ਆਈਫੋਨ-10 ਲੋਕੇਸ਼ਨ ਦੇਖਣ ਲਈ ਬਾਹਰ ਕੱਢ ਕੇ ਚੈੱਕ ਕਰ ਰਿਹਾ ਸੀ।
ਇਹ ਵੀ ਪੜ੍ਹੋ : ਪੁੱਤ ਨੂੰ UK ਭੇਜਣ ਦੀ ਤਿਆਰੀ ਕਰ ਰਹੇ ਪਰਿਵਾਰ ਦੀਆਂ ਨਿਕਲ ਗਈਆਂ ਧਾਹਾਂ, ਘਰ 'ਚ ਵਿਛੇ ਮੌਤ ਦੇ ਸੱਥਰ
ਇਸ ਦੌਰਾਨ ਪਿੱਛੋਂ ਆਏ 2 ਮੋਟਰਸਾਈਕਲ ਸਵਾਰਾਂ ਨੇ ਉਸ ਦੇ ਹੱਥਾਂ 'ਚੋਂ ਆਈਫੋਨ-10 ਖ਼ੋਹ ਲਿਆ ਅਤੇ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਪੁਲਸ ਨੇ ਉਕਤ ਦੋਹਾਂ ਵਿਅਕਤੀਆਂ ਨੂੰ ਕਾਬੂ ਕਰਕੇ ਗੋਰੇ ਮੁੰਡੇ ਨੂੰ ਉਸ ਦਾ ਫੋਨ ਵਾਪਸ ਕਰ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ੍ਰੀ ਮੁਕਤਸਰ ਸਾਹਿਬ 'ਚ ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ, ਕਿਡਨੈਪਰਾਂ ਨੇ ਪਰਿਵਾਰ ਤੋਂ ਮੰਗੇ ਸਨ 30 ਲੱਖ ਰੁਪਏ
NEXT STORY