ਜਲੰਧਰ (ਮਹੇਸ਼)— ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਨਾਕਾਬੰਦੀ ਦੌਰਾਨ ਪੁਲਸ ਵੱਲੋਂ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਜਾ ਰਹੀ ਹੈ। ਉਥੇ ਹੀ ਅੱਜ ਪਰਾਗਪੁਰ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਪੁਲਸ ਨੇ ਪਾਰਟੀ ਸਮੇਤ 800 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਟੈਂਕਰ ਚਾਲਕ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ। ਮਿਲੀ ਜਾਣਕਾਰੀ ਮੁਤਾਬਕ ਜੀ. ਐੱਨ. ਏ. ਚੌਕ ਨੇੜੇ ਕੋਟਕਲਾਂ ਪਰਾਗਪੁਰ ਚੌਕੀ ਇੰਚਾਰਜ ਨਰਿੰਦਰ ਮੋਹਨ ਦੀ ਅਗਵਾਈ 'ਚ ਪੁਲਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਗਈ ਸੀ। ਇਸੇ ਦੌਰਾਨ ਇਕ ਕੈਂਟਰ ਆਉਂਦਾ ਦਿਖਾਈ ਦਿੱਤਾ, ਜਿਸ 'ਚ 800 ਪੇਟੀਆਂ ਸ਼ਰਾਬ ਮੌਜੂਦ ਸੀ। ਨਾਕੇ ਦੌਰਾਨ ਪੁਲਸ ਨੂੰ ਦੇਖ ਕੈਂਟਰ ਚਾਲਕ ਨੇ ਮਾਲਕ ਸਮੇਤ ਭੱਜਣ ਦੀ ਕੋਸ਼ਿਸ਼ ਪਰ ਉਹ ਭੱਜਣ ਨਾਕਾਮਯਾਬ ਰਿਹਾ। ਮਾਲਕ ਮੌਕੇ ਤੋਂ ਫਰਾਰ ਹੋ ਗਿਆ।
ਪੁਲਸ ਵੱਲੋਂ ਚੈਕਿੰਗ ਕਰਨ 'ਤੇ ਕੈਂਟਰ 'ਚੋਂ 800 ਨਾਜਾਇਜ਼ ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਫੜਿਆ ਗਿਆ ਕੈਂਟਰ ਚਾਲਕ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਮਾਨੋਚਾਹਲ ਵਾਸੀ ਜ਼ਿਲਾ ਤਰਨਤਾਰਨ ਵਜੋਂ ਹੋਈ ਹੈ। ਇਸ ਸਮੇਂ ਉਹ ਡਿਵੀਜ਼ਨ ਨੰਬਰ-6 ਆਬਾਦਪੁਰਾ ਵਿਖੇ ਰਹਿ ਰਿਹਾ ਸੀ। ਫਰਾਰ ਮਾਲਕ ਦੀ ਪਛਾਣ ਬਰਹੂਰਾਮ ਵਾਸੀ ਜ਼ਿਲਾ ਕਾਂਗੜਾ (ਹਿਮਾਚਲ ਪ੍ਰਦੇਸ਼) ਵੱਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਰਾਬ ਸਦਰ ਥਾਣਾ ਪ੍ਰਤਾਪਪੁਰ ਰੋਡ 'ਤੇ ਉਤਾਰੀ ਜਾਣੀ ਸੀ। ਪੁਲਸ ਵੱਲੋਂ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ, ਉਥੇ ਫਰਾਰ ਮਾਲਕ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਕਾਤਲ ਨੂੰ ਰੋਟੀ ਖਵਾ ਮਜੀਠੀਆ ਨੇ ਕੀਤਾ ਜਨਤਾ ਨਾਲ ਵਿਸ਼ਵਾਸਘਾਤ : ਜ਼ੀਰਾ
NEXT STORY