ਸ੍ਰੀ ਅਨੰਦਪੁਰ ਸਾਹਿਬ (ਦਲਜੀਤ)— ਬੱਸ ਅੱਡੇ ਦੇ ਬਾਹਰ ਰੂਪਨਗਰ-ਨੰਗਲ ਮੁੱਖ ਸੜਕ 'ਤੇ ਬੁੱਧਵਾਰ ਪੁਲਸ ਨੂੰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਪੁਲਸ ਚੌਕੀ ਦੇ ਮੁਨਸ਼ੀ ਦਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ ਤਕਰੀਬਨ 45 ਕੁ ਸਾਲ ਹੈ, ਥੋੜ੍ਹੀ ਜਿਹੀ ਦਾੜ੍ਹੀ ਰੱਖੀ ਹੋਈ ਹੈ ਅਤੇ ਉਸ ਨੇ ਕਾਲੇ ਰੰਗ ਦਾ ਪਜਾਮਾ ਅਤੇ ਸਲੇਟੀ ਰੰਗ ਦੀ ਸਵੈੱਟ-ਸ਼ਰਟ ਪਾਈ ਹੋਈ ਹੈ, ਜਿਸ 'ਚ ਲਾਲ ਅਤੇ ਕਾਲੇ ਰੰਗ ਦੀਆਂ ਧਾਰੀਆਂ ਵੀ ਹਨ। ਲਾਸ਼ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਪਛਾਣ ਲਈ 72 ਘੰਟੇ ਲਈ ਰਖਵਾ ਦਿੱਤੀ ਗਈ ਹੈ।
ਸਟੇਟ ਸਰਵਿਸ ਡਿਲੀਵਰੀ ਗੇਟਵੇ ਪ੍ਰਾਜੈਕਟ ਦਾ ਕੀਤਾ ਗਿਆ ਸ਼ੁੱਭ ਆਰੰਭ
NEXT STORY