ਜਲੰਧਰ (ਵਰੁਣ)– ਬੀ.ਐੱਸ.ਐੱਫ. ਚੌਕ ਨੇੜੇ ਇਕ ਹੋਟਲ ਵਿਚ ਸੈਮੀਨਾਰ ਲਾਉਣ ਦਾ ਝਾਂਸਾ ਦੇ ਕੇ ਵਿਦੇਸ਼ ਜਾਣ ਦੀ ਚਾਹਵਾਨ ਇਕ ਕੁੜੀ ਨੂੰ ਨਸ਼ੇ ਵਾਲੀ ਕੋਲਡ ਡ੍ਰਿੰਕ ਪਿਆ ਕੇ ਉਸ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਟ੍ਰੈਵਲ ਏਜੰਟ ਸੁਖਚੈਨ ਸਿੰਘ ਰਾਹੀ ਨੂੰ ਪੁਲਸ ਨੇ 2 ਦਿਨ ਦੇ ਰਿਮਾਂਡ ’ਤੇ ਲਿਆ ਹੈ। ਦੂਜੇ ਪਾਸੇ ਪੁਲਸ ਨੇ ਪੀੜਤਾ ਦਾ ਵੀ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਹੈ।
ਥਾਣਾ ਨਵੀਂ ਬਾਰਾਦਰੀ ਦੇ ਇੰਚਾਰਜ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਰਿਮਾਂਡ ’ਤੇ ਲੈ ਕੇ ਆਰ.ਐੱਸ. ਗਲੋਬਲ ਦੇ ਮਾਲਕ ਸੁਖਚੈਨ ਸਿੰਘ ਰਾਹੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ’ਤੇ ਜੋ ਦੋਸ਼ ਲੱਗੇ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਸੁਖਚੈਨ ਸਿਘ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਹੈ। ਉਸੇ ਮੋਬਾਈਲ ਤੋਂ ਸੁਖਚੈਨ ਸਿੰਘ ਰਾਹੀ ਨੇ ਪੀੜਤਾ ਨਾਲ ਵਟਸਐਪ ਕਾਲਿੰਗ ਅਤੇ ਚੈਟਿੰਗ ਕੀਤੀ ਸੀ।
ਸੋਮਵਾਰ ਨੂੰ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਸੁਖਚੈਨ ਸਿੰਘ ਰਾਹੀ ਨੂੰ ਬਿਨਾਂ ਹੱਥਕੜੀ ਦੇ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਉਣ ਲਿਆਈ, ਹਾਲਾਂਕਿ ਸੁਖਚੈਨ ਸਿੰਘ ਰਾਹੀ ਆਪਣੇ ’ਤੇ ਲੱਗੇ ਗੰਭੀਰ ਦੋਸ਼ਾਂ ਨੂੰ ਨਿਰਾਧਾਰ ਦੱਸ ਰਿਹਾ ਹੈ ਪਰ ਪੁਲਸ ਦੀ ਜਾਂਚ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਸਾਰੀ ਸੱਚਾਈ ਸਾਹਮਣੇ ਆਵੇਗੀ।
ਇਹ ਵੀ ਪੜ੍ਹੋ- ਇੰਸਟਾਗ੍ਰਾਮ 'ਤੇ ਪਹਿਲਾਂ ਕੁੜੀ ਨਾਲ ਕੀਤੀ ਦੋਸਤੀ, ਫ਼ਿਰ ਉਸ ਨੂੰ IELTS ਦੇ ਬਹਾਨੇ ਸੱਦ ਕੇ ਰੋਲ਼'ਤੀ ਪੱਤ
ਜ਼ਿਕਰਯੋਗ ਹੈ ਕਿ ਪੀੜਤ ਲੜਕੀ ਨੇ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਯੂਰਪ ਦੇਸ਼ ਜਾਣ ਲਈ ਉਸ ਨੇ ਰਣਜੀਤ ਨਗਰ ਸਥਿਤ ਆਰ.ਐੱਸ. ਗਲੋਬਲ ਟ੍ਰੈਵਲ ਏਜੰਸੀ ਨਾਲ ਸੰਪਰਕ ਕੀਤਾ ਸੀ। ਪੀੜਤਾ ਦਾ ਦੋਸ਼ ਹੈ ਕਿ ਜਦੋਂ ਉਹ 20 ਅਗਸਤ ਨੂੰ ਉਨ੍ਹਾਂ ਦੇ ਦਫਤਰ ਗਈ ਤਾਂ ਉਥੇ ਉਸਨੂੰ ਟ੍ਰੈਵਲ ਏਜੰਸੀ ਦਾ ਮਾਲਕ ਸੁਖਚੈਨ ਸਿੰਘ ਰਾਹੀ ਮਿਲਿਆ, ਜਿਸ ਨੇ ਉਸਨੇ ਉਸ ਨੂੰ ਸਿੰਗਾਪੁਰ ਭੇਜਣ ਲਈ 5.75 ਲੱਖ ਰੁਪਏ ਵਿਚ ਡੀਲ ਕਰ ਕੇ ਜਲਦ ਰਿਸਪਾਂਸ ਦੇਣ ਦੀ ਗੱਲ ਕਹੀ।
ਪੀੜਤਾ ਦਾ ਦੋਸ਼ ਹੈ ਕਿ ਜਦੋਂ ਉਹ ਆਪਣੇ ਪੀ.ਜੀ. ਵਿਚ ਗਈ ਤਾਂ ਕੁਝ ਸਮੇਂ ਬਾਅਦ ਸੁਖਚੈਨ ਸਿੰਘ ਨੇ ਉਸ ਦਾ ਬਾਇਓਡਾਟਾ ਵਟਸਐਪ ਕਰਨ ਨੂੰ ਕਿਹਾ ਅਤੇ 30 ਅਗਸਤ ਨੂੰ ਬੀ.ਐੱਸ.ਐੱਫ. ਚੌਕ ਵਿਚ ਇਕ ਹੋਟਲ ਵਿਚ ਸੈਮੀਨਾਰ ਵਿਚ ਸ਼ਾਮਲ ਹੋਣ ਦੀ ਗੱਲ ਕਹੀ, ਜਿਥੇ ਉਸ ਨੂੰ ਨਸ਼ੇ ਵਾਲੀ ਕੋਲਡ ਡ੍ਰਿੰਕ ਪਿਆ ਕੇ ਜਬਰ-ਜ਼ਨਾਹ ਕੀਤਾ ਗਿਆ। ਪੀੜਤਾ ਨੇ ਇਸ ਤੋਂ ਬਾਅਦ ਸੁਸਾਈਡ ਨੋਟ ਲਿਖ ਕੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ। ਮਾਮਲਾ ਪੁਲਸ ਦੇ ਧਿਆਨ ਵਿਚ ਆਇਆ ਤਾਂ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਸੁਖਚੈਨ ਸਿੰਘ ਰਾਹੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ- ਪਿਓ ਨੂੰ ਮਾਰੀ ਸੀ ਚਪੇੜ, ਬੇਇੱਜ਼ਤੀ ਦਾ ਬਦਲਾ ਲੈਣ ਗਏ ਪੁੱਤ ਦੇ 'ਥੱਪੜ' ਨੇ ਲੈ ਲਈ ਬਜ਼ੁਰਗ ਦੀ ਜਾਨ
ਨਿਗਮ ਨੇ ਰਾਤ 2 ਵਜੇ ਦੁੱਗਲ ਬੇਕਰੀ ਨੂੰ ਕੀਤਾ ਸੀਲ, ਵਿਜੀਲੈਂਸ ਕੋਲ ਚੱਲ ਰਿਹਾ ਸੀ ਮਾਮਲਾ
NEXT STORY