ਲੁਧਿਆਣਾ (ਗੌਤਮ) : ਲੁਧਿਆਣਾ ਤੋਂ ਇਕ ਬੇਹੱਦ ਸ਼ਰਮਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਔਰਤ ਨੇ ਸੋਸ਼ਲ ਮੀਡੀਆ 'ਤੇ ਦੋਸਤ ਬਣੀ ਇਕ ਕੁੜੀ ਦੀ ਦੋਸਤੀ ਆਪਣੇ ਦਿਓਰ ਨਾਲ ਕਰਵਾ ਦਿੱਤੀ, ਜਿਸ ਨੇ ਉਸ ਨੂੰ ਸ਼ਹਿਰ ਬੁਲਾ ਕੇ ਉਸ ਦੀ ਪੱਤ ਰੋਲ਼ ਦਿੱਤੀ। ਜਾਣਕਾਰੀ ਮੁਤਾਬਕ ਸ਼ਹਿਰ ਦੇ ਇਕ ਹੋਟਲ ਵਿਚ ਕੰਮ ਕਰਨ ਵਾਲੇ ਨੌਜਵਾਨ ਦੀ ਊਨਾ ਦੀ ਰਹਿਣ ਵਾਲੀ 22 ਸਾਲਾ ਕੁੜੀ ਨਾਲ ਇੰਸਟਾਗ੍ਰਾਮ 'ਤੇ ਦੋਸਤੀ ਹੋ ਗਈ। ਕੁਝ ਮਹੀਨੇ ਉਸ ਨਾਲ ਗੱਲਬਾਤ ਕਰਨ ਤੋਂ ਬਾਅਦ ਉਸ ਨੇ ਉਸ ਨੂੰ ਆਈਲੈਟਸ ਕਰਵਾਉਣ ਦੇ ਬਹਾਨੇ ਲੁਧਿਆਣਾ ਬੁਲਾ ਲਿਆ ਅਤੇ ਉਸ ਨਾਲ ਜਬਰ-ਜਨਾਹ ਕਰਦਾ ਰਿਹਾ। ਆਖ਼ਰ ਕੁੜੀ ਨੇ ਦੁਖ਼ੀ ਹੋ ਕੇ ਇਹ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ, ਜਿਨ੍ਹਾਂ ਨੇ ਇਸ ਬਾਰੇ ਪੁਲਸ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਣ 'ਤੇ ਸਦਰ ਥਾਣਾ ਪੁਲਸ ਨੇ ਕੁੜੀ ਦੇ ਬਿਆਨਾਂ ਦੇ ਆਧਾਰ 'ਤੇ ਸਾਜ਼ਿਸ਼ ਰਚਣ, ਜਬਰ-ਜਨਾਹ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ 'ਚ ਜ਼ੀਰੋ ਐੱਫ.ਆਈ.ਆਰ. ਦਰਜ ਕਰ ਕੇ ਅਗਲੀ ਕਾਰਵਾਈ ਲਈ ਊਨਾ ਪੁਲਸ ਨੂੰ ਭੇਜ ਦਿੱਤਾ ਹੈ। ਪੁਲਸ ਨੇ ਮੁਲਜ਼ਮ ਦੀ ਪਛਾਣ ਸ਼ਰਨਜੀਤ ਸਿੰਘ ਵਜੋਂ ਕੀਤੀ ਹੈ। ਪੁਲੀਸ ਨੇ ਮੁਲਜ਼ਮ ਗ੍ਰਿਫ਼ਤਾਰ ਕਰ ਕੇ ਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅਰੁਣਾ ਚੌਧਰੀ ਨੂੰ ਕਾਂਗਰਸ ਨੇ ਸੌਂਪੀ ਅਹਿਮ ਜ਼ਿੰਮੇਵਾਰੀ, ਬਣਾਇਆ ਪੰਜਾਬ ਵਿਧਾਇਕ ਦਲ ਦਾ ਡਿਪਟੀ ਲੀਡਰ
ਜਾਂਚ ਅਧਿਕਾਰੀ ਨੇ ਦੱਸਿਆ ਕਿ ਕੁੜੀ ਦਾ ਮੈਡੀਕਲ ਕਰਵਾਉਣ ਦੇ ਨਾਲ-ਨਾਲ ਅਦਾਲਤ ਵਿੱਚ ਉਸ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ। ਪੁਲਸ ਨੂੰ ਦਿੱਤੇ ਬਿਆਨ 'ਚ ਕੁੜੀ ਨੇ ਦੱਸਿਆ ਕਿ ਉਹ ਊਨਾ 'ਚ ਆਈਲੈਟਸ ਦੀ ਤਿਆਰੀ ਕਰ ਰਹੀ ਸੀ। ਇਸ ਦੌਰਾਨ ਉਸ ਦੀ ਇੰਸਟਾਗ੍ਰਾਮ 'ਤੇ ਲੁਧਿਆਣਾ ਦੀ ਰਹਿਣ ਵਾਲੀ ਇਕ ਕੁੜੀ ਨਾਲ ਦੋਸਤੀ ਹੋ ਗਈ। ਇਸ ਤੋਂ ਬਾਅਦ ਉਸ ਕੁੜੀ ਨੇ ਇਸ ਦੀ ਆਪਣੇ ਦਿਓਰ ਸ਼ਰਨਜੀਤ ਨਾਲ ਗੱਲ ਕਰਵਾਉਣੀ ਸ਼ੁਰੂ ਕਰ ਦਿੱਤੀ।
ਜਦੋਂ ਸ਼ਰਨਜੀਤ ਨੂੰ ਪਤਾ ਲੱਗਾ ਕਿ ਉਹ ਵਿਦੇਸ਼ ਜਾਣ ਲਈ ਆਈਲੈਟਸ ਕਰ ਰਹੀ ਹੈ ਤਾਂ ਉਸ ਨੇ ਮਦਦ ਕਰਨ ਦੇ ਬਹਾਨੇ ਉਸ ਨੂੰ ਲੁਧਿਆਣਾ ਬੁਲਾ ਲਿਆ ਅਤੇ ਕਿਹਾ ਕਿ ਉਹ ਵੀ ਉਸ ਨਾਲ ਵਿਦੇਸ਼ ਜਾ ਕੇ ਵਿਆਹ ਕਰਵਾ ਲਵੇਗਾ। ਸ਼ਰਨਜੀਤ ਦੀਆਂ ਗੱਲਾਂ 'ਚ ਆ ਕੇ ਉਹ ਆਪਣੇ ਪਰਿਵਾਰ ਨੂੰ ਬਿਨਾਂ ਦੱਸੇ ਊਨਾ ਤੋਂ ਲੁਧਿਆਣਾ ਆ ਗਈ ਅਤੇ ਆਪਣੀ ਸਹੇਲੀ ਅਤੇ ਆਪਣੀ ਸੱਸ ਨਾਲ ਰਹਿਣ ਲੱਗ ਪਈ। ਉੱਥੇ ਪਹੁੰਚਣ 'ਤੇ ਉਸ ਨੂੰ ਪਤਾ ਲੱਗਾ ਕਿ ਮੁਲਜ਼ਮ ਆਪਣੇ ਭਰਾ ਅਤੇ ਮਾਂ ਨਾਲ ਇਕ ਹੋਟਲ 'ਚ ਕੰਮ ਕਰਦਾ ਸੀ।
ਇਹ ਵੀ ਪੜ੍ਹੋ- ਸਖ਼ਤ ਹੋਇਆ ਪ੍ਰਸ਼ਾਸਨ ; ਪਲਾਟ 'ਚ ਮਿਲੀ ਗੰਦਗੀ ਜਾਂ ਕੁੱਤੇ ਨੇ ਸੜਕ 'ਤੇ ਕੀਤੀ 'ਪੌਟੀ' ਤਾਂ ਮਾਲਕ ਨੂੰ ਹੋਵੇਗਾ ਜੁਰਮਾਨਾ
ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਮੁਲਜ਼ਮ ਦੀ ਮਾਂ ਅਤੇ ਭਾਬੀ ਨੂੰ ਦੱਸਿਆ ਤਾਂ ਉਨ੍ਹਾਂ ਨੇ ਸ਼ਰਨਜੀਤ ਨੂੰ ਕੁਝ ਨਾ ਕਿਹਾ। ਇਸ ਮਗਰੋਂ ਮੁਲਜ਼ਮ ਉਸ ਨੂੰ ਜ਼ਬਰਦਸਤੀ ਹੋਟਲ ਲੈ ਗਿਆ ਅਤੇ ਉਸ ਨਾਲ ਜਬਰ-ਜਨਾਹ ਕੀਤਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਕਈ ਵਾਰ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਮਗਰੋਂ ਉਸ ਨੇ ਅੰਤ ਦੁਖ਼ੀ ਹੋ ਕੇ ਸਭ ਕੁਝ ਆਪਣੇ ਮਾਪਿਆਂ ਨੂੰ ਦੱਸਿਆ ਤੇ ਉਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਰੁਣਾ ਚੌਧਰੀ ਨੂੰ ਕਾਂਗਰਸ ਨੇ ਸੌਂਪੀ ਅਹਿਮ ਜ਼ਿੰਮੇਵਾਰੀ, ਬਣਾਇਆ ਪੰਜਾਬ ਵਿਧਾਇਕ ਦਲ ਦਾ ਡਿਪਟੀ ਲੀਡਰ
NEXT STORY