ਹੁਸ਼ਿਆਰਪੁਰ/ਟਾਂਡਾ (ਅਮਰੀਕ, ਵਰਿੰਦਰ ਪੰਡਿਤ)- ਟਾਂਡਾ ਵਿਖੇ ਬੀਤੇ ਦਿਨੀਂ ਇਕ ਔਰਤ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਕਮਰੇ ਵਿਚੋਂ ਬਰਾਮਦ ਕੀਤੀ ਗਈ ਸੀ। ਇਸ ਮਾਮਲੇ ਨੂੰ ਹੁਣ ਪੁਲਸ ਨੇ ਸੁਲਝਾ ਲਿਆ ਹੈ ਅਤੇ ਵੱਡਾ ਖ਼ੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਔਰਤ ਦਾ ਕਤਲ ਕੀਤਾ ਗਿਆ ਸੀ। ਪੁਲਸ ਨੇ ਮਾਮਲੇ ਨੂੰ ਸੁਲਝਾਉਂਦੇ ਹੋਏ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਹੁਸ਼ਿਆਰਪੁਰ ਦੇ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਟਾਂਡਾ ਦੇ ਸੀ. ਆਈ. ਏ. ਸਟਾਫ਼ ਵੱਲੋਂ ਟੈਕਨੀਕਲ ਸੈੱਲ ਦੀਆਂ ਵਿਸ਼ੇਸ਼ ਟੀਮਾਂ ਦੇ ਸਹਿਯੋਗ ਨਾਲ ਸੀ. ਸੀ. ਟੀ. ਵੀ. ਕੈਮਰੇ ਅਤੇ ਕਾਲ ਡਿਟੇਲ ਦੀ ਮਦਦ ਲੈਂਦੇ ਹੋਏ 25 ਫਰਵਰੀ ਨੂੰ ਹਰਸੀ ਪਿੰਡ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਇਕ ਅਕਲੀ ਰਹਿੰਦੀ ਔਰਤ ਦਾ ਨਾਮ ਮਾਲੂਮ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਉਸ ਸਬੰਧੀ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ। ਟਾਂਡਾ ਪੁਲਸ ਵੱਲੋਂ ਕੜੀ ਮੁਸ਼ੱਕਤ ਤੋਂ ਬਾਅਦ ਇਸ ਨੂੰ ਸੁਲਝਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ, ਜਿਸ 'ਚ ਦੋਸ਼ੀ ਗੁਰਪ੍ਰੀਤ ਸਿੰਘ ਪਿੰਡ ਝਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: ਖਨੌਰੀ ਬਾਰਡਰ 'ਤੇ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ 'ਤੇ CM ਮਾਨ ਦਾ ਵੱਡਾ ਬਿਆਨ
ਮ੍ਰਿਤਕ ਬਲਜਿੰਦਰ ਕੌਰ ਦੇ ਪਤੀ ਬਲਵਿੰਦਰ ਸਿੰਘ ਨੇ ਦੋ ਵਿਆਹ ਕਰਵਾਏ ਸਨ। ਪਹਿਲੇ ਵਿਆਹ ਦੀ ਪਤਨੀ ਸਤਿੰਦਰ ਕੌਰ ਵਾਸੀ ਪਿੰਡ ਝਾਂਬਾ ਦੇ ਤਿੰਨ ਬੱਚੇ ਇਕ ਲੜਕਾ ਅਤੇ ਦੋ ਕੁੜੀਆਂ ਸਨ, ਜਿਨਾਂ ਵਿੱਚੋਂ ਲੜਕੇ ਗੁਰਪ੍ਰੀਤ ਸਿੰਘ ਨੂੰ ਉਸ ਦੇ ਪਿਤਾ ਬਲਵਿੰਦਰ ਸਿੰਘ ਵੱਲੋਂ ਕਾਫ਼ੀ ਸਮਾਂ ਪਹਿਲਾਂ ਉਸ ਨੂੰ ਬੇਦਖਲ ਕੀਤਾ ਹੋਇਆ ਸੀ ਅਤੇ ਉਹ ਪਿੰਡ ਘੋੜੇ ਵਹਾ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਮ੍ਰਿਤਕ ਬਲਜਿੰਦਰ ਕੌਰ ਦੇ ਤਿੰਨ ਬੱਚੇ ਹਨ ਅਤੇ ਤਿੰਨੋਂ ਹੀ ਵਿਦੇਸ਼ ਕੈਨੇਡਾ ਸੈੱਟ ਹਨ। ਗੁਰਪ੍ਰੀਤ ਸਿੰਘ ਚਾਹੰਦਾ ਸੀ ਕਿ ਬਲਜਿੰਦਰ ਕੌਰ ਪਿੰਡ ਝਾਵਾਂ ਵਾਲਾ ਮਕਾਨ ਉਸ ਦੇ ਨਾਮ ਕਰਵਾ ਦਵੇ ਅਤੇ ਉਸ ਨੂੰ ਵੀ ਵਿਦੇਸ਼ ਵਿੱਚ ਸੈੱਟ ਕਰਵਾ ਦੇਵੇ। ਇਸ ਕਾਰਨ ਗੁਰਪ੍ਰੀਤ ਸਿੰਘ ਬਲਜਿੰਦਰ ਕੌਰ ਨਾਲ ਖਾਰ ਖਾਂਦਾ ਸੀ ਅਤੇ ਆਪਣੇ ਇਨ੍ਹਾਂ ਹਲਾਤਾਂ ਲਈ ਬਲਜਿੰਦਰ ਕੌਰ ਨੂੰ ਦੋਸ਼ੀ ਮੰਨਦਾ ਸੀ। ਇਸ ਲਈ ਉਸ ਨੇ ਆਪਣੇ ਮਨਸੂਬੇ ਨਾ ਹੁੰਦੇ ਵੇਖ ਬਲਜਿੰਦਰ ਕੌਰ ਦੇ ਘਰ ਜਾ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਕਾਤਲ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ 2.0: ਤਿਆਰ ਰਹੇ ਦਿੱਲੀ, ਅੱਜ ਹੋ ਸਕਦੈ ਤਿੱਖੇ ਸੰਘਰਸ਼ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਦਲਦੀ ਜੀਵਨ ਸ਼ੈਲੀ ਕਾਰਨ ਹੋ ਰਿਹੈ ਸਿਹਤ ਨਾਲ ਖਿਲਵਾੜ, ਇਸ ਸਮੱਸਿਆ ਨਾਲ ਜੂਝਨ ਲੱਗੀ ਨੌਜਵਾਨ ਪੀੜ੍ਹੀ
NEXT STORY