ਬਠਿੰਡਾ (ਕੁਨਾਲ ਬਾਂਸਲ): ਏ.ਐੱਸ.ਆਈ. ਬਲਾਤਕਾਰ ਮਾਮਲੇ ’ਚ ਅੱਜ ਪੀੜਤ ਮਹਿਲਾ ਅਤੇ ਬੀ.ਜੇ.ਪੀ. ਵਲੋਂ ਬਠਿੰਡਾ ’ਚ ਪ੍ਰੈੱਸ ਵਾਰਤਾ ਕੀਤੀ ਗਈ। ਬੀ.ਜੇ.ਪੀ. ਦੇ ਪੰਜਾਬ ਸਕੱਤਰ ’ਚ ਐਨ.ਡੀ.ਪੀ. ਸੀ. ਐਕਟ ਤਹਿਤ ਮਾਮਲੇ ’ਚ ਦੋਸ਼ੀ ਪੁਲਸ ਕਰਮਚਾਰੀਆਂ ਦੇ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਆਉਣ ਵਾਲੇ ਸੋਮਵਾਰ ਨੂੰ ਬਠਿੰਡਾ ਪੂਰਨ ਤੌਰ ’ਤੇ ਬੰਦ ਕਰਨ ਦੀ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ: ਬਰਨਾਲਾ: ਸਿਹਤ ਵਿਭਾਗ ਦਾ ਸ਼ਰਮਨਾਕ ਕਾਰਾ, ਡੈੱਡ ਬਾਡੀ ਬੈੱਡ ’ਤੇ ਮਰੀਜ਼ ਤੜਪ ਰਿਹੈ ਜ਼ਮੀਨ ’ਤੇ
ਪੀੜਤ ਮਹਿਲਾ ਨੇ ਕਿਹਾ ਕਿ ਬਲਾਤਕਾਰੀ ਏ.ਐੱਸ.ਆਈ ’ਤੇ ਕਾਰਵਾਈ ਕਰਦੇ ਹੋਏ ਉਸ ਨੂੰ ਬਰਖ਼ਾਸਤ ਕੀਤਾ ਗਿਆ ਹੈ। ਉਸ ਨਾਲ ਉਹ ਸੰਤੁਸ਼ਟ ਨਹੀਂ ਹਨ। ਕਿਉਂਕਿ ਜੋ ਉਨ੍ਹਾਂ ਵਲੋਂ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਕੋਲੋਂ ਲੱਖਾਂ ਰੁਪਏ ਵਸੂਲੇ ਗਏ ਸਨ ਉਨ੍ਹਾਂ ਦੇ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਈਦ ਦੇ ਪਵਿੱਤਰ ਤਿਉਹਾਰ ਮੌਕੇ ਕੈਪਟਨ ਦਾ ਵੱਡਾ ਐਲਾਨ, ਮਾਲੇਰਕੋਟਲਾ ਨੂੰ ਐਲਾਨਿਆ ਪੰਜਾਬ ਦਾ 23ਵਾਂ ਜ਼ਿਲ੍ਹਾ
ਬੀ.ਜੇ.ਪੀ. ਪੰਜਾਬ ਸਕੱਤਰ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਵਲੋਂ ਹੁਣ ਪੀੜਤ ਮਹਿਲਾ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ ਸਗੋਂ ਪੁਲਸ ਵਲੋਂ ਕਿਹਾ ਜਾ ਰਿਹਾ ਹੈ ਕਿ ਜੋ ਕਾਰਵਾਈ ਕਰਨੀ ਉਹ ਪੁਲਸ ਨੇ ਕਰ ਦਿੱਤੀ ਹੁਣ ਕੋਈ ਕਾਰਵਾਈ ਨਹੀਂ ਹੋਵੇਗੀ ਪਰ ਪੀੜਤ ਨੂੰ ਇਨਸਾਫ਼ ਉਸ ਸਮੇਂ ਮਿਲੇਗਾ ਜਦੋਂ ਉਸ ਦੇ ਪੁੱਤਰ ਨੂੰ ਰਿਹਾਅ ਕਰਕੇ ਪ੍ਰਸ਼ਾਸਨ ਉਨ੍ਹਾਂ ਦੂਜੇ ਪੁਲਸ ਕਰਮਚਾਰੀਆਂ ’ਤੇ ਵੀ ਸਖ਼ਤ ਕਾਰਵਾਈ ਕਰੇ, ਜਿਨ੍ਹਾਂ ਵਲੋਂ ਪੀੜਤ ਮਹਿਲਾਂ ਤੋਂ ਪੈਸੇ ਵਸੂਲ ਕੇ ਉਸ ਦੇ ਪੁੱਤਰ ਦੇ ਖ਼ਿਲਾਫ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਡਾਕਟਰਾਂ ਦਾ ਕਮਾਲ, ਲਾਇਆ ਹਵਾ 'ਚੋਂ ਮੈਡੀਕਲ ਆਕਸੀਜਨ ਤਿਆਰ ਕਰਨ ਵਾਲਾ ਪਲਾਂਟ
ਕਿਸਾਨ ਅੰਦੋਲਨ ’ਤੇ ਕੋਰੋਨਾ ਫੈਲਾਉਣ ਦੇ ਮੋਦੀ ਸਰਕਾਰ ਦੇ ਦੋਸ਼ਾਂ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ
NEXT STORY