ਨੈਸ਼ਨਲ ਡੈਸਕ : ਪੰਜਾਬ ਤੋਂ ਜੰਮੂ ਜਾਂਦੇ ਮੁੰਡੇ ਨੂੰ ਪੁਲਸ ਨੇ ਰਾਹ 'ਚ ਘੇਰ ਲਿਆ। ਮੁੰਡੇ ਕੋਲ ਮੌਜੂਦ ਥੈਲਿਆਂ ਦੀ ਚੈਕਿੰਗ ਕੀਤੀ ਗਈ। ਥੈਲਿਆਂ 'ਚ ਕੁਝ ਅਜਿਹਾ ਬਰਾਮਦ ਹੋਇਆ ਕਿ ਪੁਲਸ ਹੱਕੀ-ਬੱਕੀ ਰਹਿ ਗਈ। ਜਾਣਕਾਰੀ ਅਨੁਸਾਰ ਐਸਐਚਓ ਦੀ ਅਗਵਾਈ ਵਿੱਚ ਪੁਲਿਸ ਸਟੇਸ਼ਨ ਚੇਨਾਨੀ ਦੀ ਇੱਕ ਪੁਲਸ ਟੀਮ ਐਨਐਚਡਬਲਯੂ ਚੇਨਾਨੀ 'ਤੇ ਨੱਕਾ ਮੋਟਰ ਸ਼ੈੱਡ 'ਤੇ ਨਿਯਮਤ ਟ੍ਰੈਫਿਕ ਜਾਂਚ ਕਰ ਰਹੀ ਸੀ।
ਇਹ ਵੀ ਪੜ੍ਹੋ...ਸਾਲ ਦਾ 50,000 ਜਮ੍ਹਾ ਕਰਵਾਓ ਤੇ ਪਾਓ 23 ਲੱਖ ! ਧੀਆਂ ਦੇ ਭਵਿੱਖ ਲਈ ਸਰਕਾਰ ਦੀ ਸ਼ਾਨਦਾਰ ਸਕੀਮ
ਪੰਜਾਬ ਤੋਂ ਆਈ ਤੇ ਸ਼੍ਰੀਨਗਰ ਤੋਂ ਊਧਮਪੁਰ ਜਾ ਰਹੀ ਇੱਕ ਕਾਲੇ ਰੰਗ ਦੀ ਸਵਿਫਟ ਡਿਜ਼ਾਇਰ (ਪੀਬੀ 32 ਕੇ 0399) ਨੂੰ ਚੈਕਿੰਗ ਲਈ ਰੋਕਿਆ ਗਿਆ। ਡਰਾਈਵਰ ਨੇ ਆਪਣੀ ਪਛਾਣ ਬਿਕਰਮ ਸਿੰਘ ਪੁੱਤਰ ਜੈਪਾਲ ਵਜੋਂ ਕੀਤੀ, ਜੋ ਫਿਰਨੀ ਮਾਜਰਾ, ਤਹਿਸੀਲ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪੰਜਾਬ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ...ਵਿਦਿਆਰਥੀਆਂ ਦੀਆਂ ਲੱਗਣਗੀਆਂ ਮੌਜਾਂ ! ਸਰਦੀਆਂ 'ਚ ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਛੁੱਟੀਆਂ ਹੀ ਛੁੱਟੀਆਂ
ਵਾਹਨ ਦੀ ਤਲਾਸ਼ੀ ਦੌਰਾਨ ਦੋ ਪਲਾਸਟਿਕ ਦੇ ਥੈਲੇ ਮਿਲੇ ਜਿਨ੍ਹਾਂ ਵਿੱਚ ਕੁੱਲ 27.05 ਕਿਲੋਗ੍ਰਾਮ ਭੁੱਕੀ ਸੀ। ਡਰਾਈਵਰ ਇਸ ਨਸ਼ੀਲੇ ਪਦਾਰਥ ਲਈ ਤਸੱਲੀਬਖਸ਼ ਸਪੱਸ਼ਟੀਕਰਨ ਦੇਣ ਵਿੱਚ ਅਸਮਰੱਥ ਸੀ। ਇਸ ਲਈ ਪੁਲਸ ਸਟੇਸ਼ਨ ਚੇਨਾਨੀ ਵਿਖੇ ਐਫਆਈਆਰ ਦਰਜ ਕੀਤੀ ਹੈ। ਅਗਲੇਰੀ ਜਾਂਚ ਜਾਰੀ ਹੈ।
ਮੋਹਾਲੀ ’ਚ ਨਾਜਾਇਜ਼ ਕਬਜ਼ੇ ਹਟਾਉਣ ਦਾ ਮਾਮਲਾ ਹਾਈਕੋਰਟ ਪੁੱਜਿਆ
NEXT STORY