ਚੰਡੀਗੜ੍ਹ (ਰਮਨਜੀਤ) : ਪੰਜਾਬ ’ਚ ਚੱਲੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਜਲੰਧਰ ’ਚ ਤਾਇਨਾਤ ਰਹੇ ਇੰਸਪੈਕਟਰ ਗੁਰਦੀਪ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਆਪਣੇ ਬੇਟੇ ਜਗਜੀਤ ਸਿੰਘ ਨੂੰ ਪੰਜਾਬ ਪੁਲਸ ਵਿਚ ਕਾਂਸਟੇਬਲ ਦੇ ਤੌਰ ’ਤੇ ਭਰਤੀ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ। ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਗੁਰਦੀਪ ਸਿੰਘ ਦੀ ਪਤਨੀ ਕੁਲਵੰਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਵਲੋਂ ਅੱਤਵਾਦ ਦੇ ਦੌਰ ਵਿਚ ਦਰਜਨਾਂ ਵਾਰ ਅੱਤਵਾਦੀਆਂ ਨਾਲ ਸਿੱਧੇ ਲੋਹਾ ਲਿਆ ਗਿਆ ਅਤੇ ਮੁਕਾਬਲੇ ਕੀਤੇ ਗਏ। ਉਨ੍ਹਾਂ ਦੇ ਪਤੀ ਨੇ 10 ਅੱਤਵਾਦੀਆਂ ਨੂੰ ਜ਼ਿੰਦਾ ਗ੍ਰਿਫ਼ਤਾਰ ਵੀ ਕੀਤਾ ਅਤੇ ਕਈ ਮੁਕਾਬਲਿਆਂ ਵਿਚ ਵੱਡੀ ਮਾਤਰਾ ਵਿਚ ਗੋਲਾ-ਬਾਰੂਦ ਵੀ ਬਰਾਮਦ ਕੀਤਾ। ਆਪਣੀ ਡਿਊਟੀ ਦੌਰਾਨ ਹੀ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਜੋ ਕਿ ਤਤਕਾਲੀ ਏ. ਐੱਸ. ਪੀ. ਫਿਲੌਰ ਸਨ, ਨੂੰ ਇਕ ਅੱਤਵਾਦੀ ਹਮਲੇ ਦੌਰਾਨ ਜਾਨ ’ਤੇ ਖੇਡ ਕੇ ਬਚਾਇਆ ਸੀ ਅਤੇ ਉਸੇ ਮੁਕਾਬਲੇ ਦੌਰਾਨ ਗੰਭੀਰ ਜ਼ਖਮੀ ਹੋਣ ਕਾਰਣ 60 ਫੀਸਦੀ ਅਪੰਗਤਾ ਆ ਗਈ ਸੀ। ਕੁਲਵੰਤ ਕੌਰ ਨੇ ਕਿਹਾ ਕਿ ਉਸ ਦੇ ਬਾਵਜੂਦ ਵੀ ਉਨ੍ਹਾਂ ਦੇ ਪਤੀ ਸੇਵਾਮੁਕਤ ਇੰਸਪੈਕਟਰ ਗੁਰਦੀਪ ਸਿੰਘ ਨੇ ਕਦੇ ਹੌਂਸਲਾ ਨਹੀਂ ਹਾਰਿਆ ਸੀ।
ਇਹ ਵੀ ਪੜ੍ਹੋ : ਸੁਖਬੀਰ ਦੀ ਰੇਡ ਮਗਰੋਂ ਮਾਈਨਿੰਗ ਵਿਭਾਗ ਦਾ ਸਪਸ਼ਟੀਕਰਨ, ਅੰਮ੍ਰਿਤਸਰ ਜ਼ਿਲ੍ਹੇ ’ਚ ਕਿਤੇ ਨਹੀਂ ਹੋ ਰਹੀ ਨਾਜਾਇਜ਼ ਮਾਈਨਿੰਗ
ਕੁਲਵੰਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਦੀ ਗੁਜਾਰਿਸ਼ ’ਤੇ ਨਾ ਸਿਰਫ਼ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਸਗੋਂ ਕਈ ਹੋਰ ਅਧਿਕਾਰੀਆਂ ਵਲੋਂ ਵੀ ਉਨ੍ਹਾਂ ਦੇ ਬੇਟੇ ਜਗਜੀਤ ਸਿੰਘ ਨੂੰ ਪੁਲਸ ਵਿਚ ਭਰਤੀ ਕਰਨ ਸਬੰਧੀ ਵਾਅਦੇ ਕੀਤੇ ਜਾਂਦੇ ਰਹੇ ਪਰ ਜਿਵੇਂ ਹੀ ਇਸ ਸਬੰਧੀ ਉਹ ਦਰਖਾਸਤ ਦਿੰਦੇ ਤਾਂ ਉਸ ਨੂੰ ਕੁੱਝ ਸਮੇਂ ਤੱਕ ਦਫ਼ਤਰਾਂ ਵਿਚ ਘੁੰਮਾਉਣ ਤੋਂ ਬਾਅਦ ਫਾਈਲ ਬੰਦ ਕਰ ਦਿੱਤੀ ਜਾਂਦੀ ਰਹੀ। ਕੁਲਵੰਤ ਕੌਰ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਤੀ ਇੰਸਪੈਕਟਰ (ਸੇਵਾਮੁਕਤ) ਗੁਰਦੀਪ ਸਿੰਘ (319 ਜੇ) ਦੀ ਪੰਜਾਬ ਪੁਲਸ ਵਿਚ ਅੱਤਵਾਦ ਦੇ ਦੌਰ ਵਿਚ ਕੀਤੀ ਗਈ ਸੇਵਾ ਅਤੇ ਡਿਊਟੀ ਦੌਰਾਨ ਗੰਭੀਰ ਜ਼ਖਮੀ ਹੋਣ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੇ ਬੇਟੇ ਜਗਜੀਤ ਸਿੰਘ ਨੂੰ ਵੀ ਪੰਜਾਬ ਪੁਲਸ ਵਿਚ ਭਰਤੀ ਕਰਕੇ ਸੇਵਾ ਦਾ ਮੌਕਾ ਦਿੱਤਾ ਜਾਵੇ।
ਇਹ ਵੀ ਪੜ੍ਹੋ : ਸੋਨੀਆ ਗਾਂਧੀ ਤੇ ਰਾਹੁਲ ਕੁਝ ਹੀ ਦਿਨਾਂ ’ਚ ਸੁਲਝਾਉਣਗੇ ਪੰਜਾਬ ਕਾਂਗਰਸ ਦੇ ਮੁੱਦੇ : ਅਸ਼ਵਨੀ ਕੁਮਾਰ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕਿਸਾਨੀ ਸੰਘਰਸ਼ ਸਮੇਂ ਲਾਲ ਕਿਲੇ ’ਤੇ ਨਿਸ਼ਾਨ ਸਾਹਿਬ ਲਹਿਰਾਉਣ ਵਾਲਾ ਜੁਗਰਾਜ ਸਿੰਘ ਸੱਚਖੰਡ ਨਤਮਸਤਕ
NEXT STORY