ਨਿਹਾਲ ਸਿੰਘ ਵਾਲਾ (ਬਾਵਾ)-ਥਾਣਾ ਨਿਹਾਲ ਸਿੰਘ ਵਾਲਾ ’ਚ ਤਾਇਨਾਤ ਹੌਲਦਾਰ ਰਾਜਾ ਸਿੰਘ ਵਾਸੀ ਮੌੜ ਨੌਂ ਆਬਾਦ ਦੀ ਡਿਊਟੀ ਦੌਰਾਨ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ। ਉਹ 42 ਸਾਲ ਦਾ ਸੀ ਅਤੇ ਆਪਣੇ ਪਿੱਛੇ ਦੋ ਲੜਕੀਆਂ ਅਤੇ ਇਕ ਲੜਕਾ ਛੱਡ ਗਿਆ। ਜਾਣਕਾਰੀ ਅਨੁਸਾਰ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਡਿਊਟੀ ਦੌਰਾਨ ਰਾਜਾ ਸਿੰਘ ਨੂੰ ਦਿਲ ਦੀ ਧੜਕਣ ਦੀ ਤਕਲੀਫ ਹੋਣ ’ਤੇ ਮੋਗਾ ਦੇ ਹਸਪਤਾਲ ’ਚ ਇਲਾਜ ਲਈ ਲਿਜਾਇਆ ਗਿਆ, ਜਿੱਥੇ ਉਸ ਦਾ ਦਿਹਾਂਤ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਅਹਿਮ ਖ਼ਬਰ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਗੀਤ
ਡੀ. ਐੱਸ. ਪੀ. ਮਨਜੀਤ ਸਿੰਘ ਢੇਸੀ, ਥਾਣਾ ਮੁਖੀ ਲਛਮਣ ਸਿੰਘ, ਚੌਕੀ ਇੰਚਾਰਜ ਜਸਵੰਤ ਸਿੰਘ ਸਰਾਂ, ਮੁਨਸ਼ੀ ਜਗਮੋਹਨ ਸਿੰਘ, ਸਹਾਇਕ ਥਾਣੇਦਾਰ ਹਰਵਿੰਦਰ ਸਿੰਘ, ਸਹਾਇਕ ਮੁਨਸ਼ੀ ਜਸਪ੍ਰੀਤ ਸਿੰਘ, ਹੌਲਦਾਰ ਸੰਦੀਪ ਸਿੰਘ, ਹੌਲਦਾਰ ਕੰਵਰਦੀਪ ਸਿੰਘ, ਥਾਣੇਦਾਰ ਰਣਧੀਰ ਸਿੰਘ, ਹੌਲਦਾਰ ਗਗਨ ਪੁਲਸ ਮੁਲਾਜ਼ਮਾਂ ਅਧਿਕਾਰੀਆਂ ਨੇ ਰਾਜਾ ਸਿੰਘ ਦੀ ਮੌਤ ਉੱਪਰ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰਾਜਾ ਸਿੰਘ ਮਿਲਾਪੜਾ ਅਤੇ ਸਾਫ਼ ਦਿਲ ਵਿਅਕਤੀ ਸੀ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਨੂੰ ਮੁੜ ਨੰਬਰ ਇਕ ਸੂਬਾ ਬਣਾਏਗੀ ਨਵੀਂ ਖੇਡ ਨੀਤੀ, ਲੋਕ ਦੇਣ ਸੁਝਾਅ : ਮੀਤ ਹੇਅਰ
ਨਾਜਾਇਜ਼ ਖਣਨ ਖ਼ਿਲਾਫ਼ ਕਾਰਵਾਈ ਜਾਰੀ, ਸਵਾਂ ਨਦੀ ਨੇੜਿਓਂ ਪੋਕਲੇਨ ਮਸ਼ੀਨ ਤੇ 4 ਟਿੱਪਰ ਕੀਤੇ ਜ਼ਬਤ
NEXT STORY