ਬੁਢਲਾਡਾ (ਬਾਂਸਲ): ਨਿਜ਼ਾਮੂਦੀਨ ਮਰਕਸ ਤਬਲੀਗੀ ਜਮਾਤੀਆਂ ਅਤੇ ਉਨ੍ਹਾਂ ਦੇ ਸੰਪਰਕ 'ਚ ਆਏ 11 ਲੋਕਾਂ ਦੇ ਕੋਰੋਨਾ ਪਾਜ਼ੇਟਿਵ ਨਮੂਨਿਆਂ ਤੋਂ ਬਾਅਦ ਬੁਢਲਾਡਾ ਹਲਕੇ ਅੰਦਰ ਵੱਡੀ ਗਿਣਤੀ 'ਚ ਦੂਸਰੀ ਵਾਰ 4 ਪੁਲਸ ਮੁਲਾਜ਼ਮਾਂ ਸਮੇਤ 12 ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਟੈਸਟ ਆਉਣ ਤੋਂ ਬਾਅਦ ਜਿੱਥੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ 4 ਪੁਲਸ ਮੁਲਾਜ਼ਮਾਂ ਤੋਂ ਬਾਅਦ ਸਿਟੀ ਥਾਣਾ ਬੁਢਲਾਡਾ ਅੰਦਰ ਕੰਮ ਕਰਨ ਵਾਲੇ ਐੱਸ.ਐੱਚ.ਓ. ਅਤੇ ਸਮੁੱਚੇ ਸਟਾਫ ਸਮੇਤ ਨੂੰ 53 ਲੋਕਾਂ ਨੂੰ ਏਕਾਂਤਵਾਸ 'ਚ ਭੇਜ ਦਿੱਤਾ ਗਿਆ ਹੈ, ਜਿਨ੍ਹਾਂ 'ਚੋਂ 20 ਪੁਲਸ ਮੁਲਾਜਮਾਂ ਨੂੰ ਤਾਜ ਪੈਲੇਸ ਅਤੇ ਬਾਕੀਆਂ 33 ਨੂੰ ਥਾਣੇ 'ਚ ਬਣੇ ਕੁਆਟਰਾਂ 'ਚ ਇਕਾਤਵਾਸ ਕਰ ਦਿੱਤਾ ਹੈ। ਇਨ੍ਹਾਂ 'ਚੋਂ ਇਕ ਸਬ-ਇੰਸਪੈਕਟਰ ਸਮੇਤ 13 ਮਹਿਲਾ ਕਾਂਸਟੇਬਲ ਵੀ ਸ਼ਾਮਲ ਹਨ ਅਤੇ ਸਿਟੀ ਥਾਣੇ ਦਾ ਮੁੱਖ ਗੇਟ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸਿਟੀ ਥਾਣੇ ਦਾ ਸਮੁੱਚਾ ਪ੍ਰਬੰਧ ਡੀ.ਐੱਸ.ਪੀ. ਦਫਤਰ ਤੋਂ ਕੀਤਾ ਜਾਵੇਗਾ। ਐੱਸ.ਐੱਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕੋਰੋਨਾ ਇਤਿਆਤ ਵਜੋਂ ਪੁਲਸ ਨਾਕਿਆਂ ਅਤੇ ਸੰਵੇਦਨਸ਼ੀਲ ਇਲਾਕਿਆਂ 'ਚ ਕੰਮ ਕਰਨ ਵਾਲੇ ਹਰੇਕ ਪੁਲਸ ਮੁਲਾਜ਼ਮ ਦਾ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਪੁਲਸ ਕਿਸੇ ਕਿਸਮ ਦਾ ਰੀਸਕ ਨਹੀਂ ਲੈਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਲੜੀ ਦਰ ਲੜੀ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਚਾਰ ਪੁਲਸ ਮੁਲਾਜ਼ਮਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੀ ਵੀ ਸਿਹਤ ਵਿਭਾਗ ਵੱਲੋਂ ਸ਼ਨਾਖਤ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਪੁਲਸ ਮੁਲਾਜ਼ਮਾਂ ਅਤੇ ਸਮੁੱਚੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਇਸ ਮਹਾਮਾਰੀ ਦੇ ਖਿਲਾਫ ਅਸੀਂ ਸਭ ਦੇ ਸਹਿਯੋਗ ਨਾਲ ਕੋਰੋਨਾ ਜੰਗ ਨੂੰ ਫਤਿਹ ਕਰਾਂਗੇ। ਉਨ੍ਹਾਂ ਦੱਸਿਆ ਕਿ ਤਬਲੀਗੀ ਜਮਾਤੀਆਂ ਸਮੇਤ 11 ਲੋਕਾਂ ਵੱਲੋਂ 8 ਲੋਕ ਨੇ ਕੋਰੋਨਾ ਜੰਗ ਜਿੱਤ ਕੇ ਆਪਣੇ ਘਰ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਪਸੀ ਤਾਲਮੇਲ ਸਦਕਾ ਇਸ ਕੋਰੋਨਾ ਜੰਗ ਦਾ ਲੱਕ ਤੋੜਨ ਲਈ ਕੋਰੋਨਾ ਇਤਿਆਤ ਦੀ ਪਾਲਣਾ ਕਰ ਰਹੇ ਆਮ ਲੋਕ ਵਧਾਈ ਦੇ ਪਾਤਰ ਹਨ। ੳਉਨ੍ਹਾਂ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਰੱਖਦਿਆਂ ਕੋਰੋਨਾ ਇਤਿਆਤ ਵਜੋਂ ਜਾਰੀ ਕੀਤੀਆਂ ਹਦਾਇਤਾ ਦੀ ਪਾਲਣਾ ਕਰਨ।
ਸੰਗਰੂਰ ਜ਼ਿਲ੍ਹੇ 'ਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ ਸੇਵਾ ਕੇਂਦਰ
NEXT STORY