ਲੁਧਿਆਣਾ : ਨਵਜੋਤ ਸਿੱਧੂ ਦੇ ਪੰਜਾਬ ਦੀ ਸਰਗਰਮ ਸਿਆਸਤ ਵਿਚ ਆਉਣ ਤੋਂ ਪਹਿਲਾਂ ਹੀ ਲੁਧਿਆਣਾ ਦੀ ਫਾਸਟ ਵੇਅ ਕੇਬਲ ਕੰਪਨੀ ਖਿਲਾਫ ਮੋਰਚਾ ਖੋਲ੍ਹਣ ਵਾਲੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਉਕਤ ਕੰਪਨੀ ਨੂੰ ਲੈ ਕੇ ਉਨ੍ਹਾਂ ਵਲੋਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਅਹਿਮ ਜਾਣਕਾਰੀ ਦਿੱਤੀ ਗਈ ਹੈ। ਸਿੱਧੂ ਦੇ ਸੋਹਲੇ ਗਾਉਂਦਿਆਂ ਹੋਇਆਂ ਬੈਂਸ ਨੇ ਆਸ ਪ੍ਰਗਟਾਈ ਹੈ ਕਿ ਸਿੱਧੂ ਕੇਬਲ ਮਾਫੀਆ ਖਿਲਾਫ ਆਪਣੀ ਮੁਹਿੰਮ ਜਾਰੀ ਰੱਖਣਗੇ।
ਸਿੱਧੂ ਦੇ ਸੂਬਾ ਪੱਧਰੀ ਸਿਆਸੀ ਸਫਰ ਦੇ ਪਹਿਲੇ ਸਾਥੀ ਰਹੇ ਬੈਂਸ ਦਾ ਸਿੱਧੂ ਪ੍ਰੇਮ ਕਿਸੇ ਤੋਂ ਲੁਕਿਆ ਨਹੀਂ ਹੈ। ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਦਲਗਤ ਸਿਆਸਤ ਤੋਂ ਉਪਰ ਉੱਠ ਕੇ ਸਿੱਧੂ ਦੀ ਸ਼ਲਾਘਾ ਕਰ ਚੁੱਕੇ ਹਨ। ਦੂਜੇ ਪਾਸੇ ਸਿੱਧੂ ਦੀ ਕੇਬਲ ਮਾਫੀਆ ਪ੍ਰਤੀ ਲੜਾਈ ਅਤੇ ਵਿਕਾਸ ਦੇ ਪ੍ਰੋਜੈਕਟਾਂ ਨੂੰ ਲੈ ਕੇ ਲੁਧਿਆਣਾ ਪ੍ਰਤੀ ਉਨ੍ਹਾਂ ਦਾ ਖਾਸ ਲਗਾਅ ਵੀ ਕਈ ਅਫਵਾਹਾਂ ਨੂੰ ਜਨਮ ਦੇ ਰਿਹਾ ਹੈ।
ਗੈਰ-ਕਾਨੂੰਨੀ ਸ਼ਰਾਬ ਸਮੇਤ 2 ਵਿਅਕਤੀ ਗ੍ਰਿਫਤਾਰ
NEXT STORY