ਬਟਾਲਾ (ਬੇਰੀ) : ਬਟਾਲਾ ਦੇ ਵਾਰਡ ਨੰਬਰ 34 ਦੇ ਬੂਥ 76 ਅਤੇ 77 ਵਿਚ ਦੋ ਧਿਰਾਂ ਦਰਿਮਆਨ ਜ਼ਬਰਦਸਤ ਝੜਪ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਵੋਟ ਪਾਉਣ ਨੂੰ ਲੈ ਕੇ ਆਜ਼ਾਦ ਉਮੀਦਵਾਰ ਅਤੇ ਕਾਂਗਰਸੀ ਉਮੀਦਵਾਰ ਦੇ ਵਰਕਰ ਆਪਸ ਵਿਚ ਭਿੜ ਪਏ। ਇਸ ਦੌਰਾਨ ਨੌਬਤ ਹੱਥੋ-ਪਾਈ ਤਕ ਪਹੁੰਚ ਗਈ ਅਤੇ ਇਸ ਝੜਪ ਦੌਰਾਨ ਕਾਂਗਰਸੀ ਵਰਕਰ ਹਰਮਿੰਦਰ ਸਿੰਘ ਦੀ ਪੱਗ ਵੀ ਲੱਥ ਗਈ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ 'ਚ ਅਕਾਲੀਆਂ 'ਤੇ ਕਾਂਗਰਸੀਆਂ ਵਿਚਾਲੇ ਝੜਪ

ਕਾਂਗਰਸੀ ਅਤੇ ਆਜ਼ਾਦ ਉਮੀਦਵਾਰ ਵਿਚਾਲੇ ਹੋਈ ਝੜਪ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫਿਲਹਾਲ ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਹਾਲਾਤ 'ਤੇ ਕਾਬੂ ਪਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਵਿਆਹ ਵਾਲੇ ਘਰ ਵੱਜ ਰਹੇ ਡੀ. ਜੇ. 'ਤੇ ਚੱਲੀਆਂ ਗੋਲ਼ੀਆਂ, ਮਿੰਟਾਂ 'ਚ ਮਚ ਗਿਆ ਚੀਖ-ਚਿਹਾੜਾ

ਨੋਟ - ਚੋਣਾਂ ਦੌਰਾਨ ਹੋ ਰਹੀਆਂ ਹਿੰਸਕ ਘਟਨਾਵਾਂ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
14 ਫਰਵਰੀ ’ਤੇ ਵਿਸ਼ੇਸ਼ : ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੌਰਾਨ ਕਾਇਮ ਰੱਖੀਏ ਆਪਸੀ ਭਾਈਚਾਰਕ ਸਾਂਝ!
NEXT STORY