ਚੰਡੀਗੜ੍ਹ/ਪਟਿਆਲਾ : ਇਸ ਵਾਰ 'ਹਰੀ ਦੀਵਾਲੀ' ਦਾ ਰੁਝਾਨ ਵਧਣ ਕਾਰਨ ਪੰਜਾਬ ਬਾਗੋਬਾਗ ਹੋਇਆ ਪਿਆ ਹੈ ਅਤੇ ਉਸ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਦਿੱਲੀ ਵਾਲਿਆਂ ਦੇ ਮਿਹਣੇ ਨਹੀਂ ਸੁਣਨੇ ਪੈਣਗੇ ਕਿਉਂਕਿ ਦੀਵਾਲੀ ਵਾਲੇ ਦਿਨ ਔਸਤਨ ਹਵਾ ਗੁਣਵੱਤਾ ਸੂਚਕ ਅੰਕ 210 ਰਿਕਾਰਡ ਕੀਤਾ ਗਿਆ, ਜੋ ਪਿਛਲੇ ਸਾਲ ਦੇ ਔਸਤਨ 234 ਦੇ ਮੁਕਾਬਲੇ 10.25 ਫੀਸਦੀ ਮਨਫੀ ਪਾਇਆ ਗਿਆ ਹੈ।
ਇਹ ਗੱਲ ਦੱਸਣਯੋਗ ਹੈ ਕਿ ਦਿੱਲੀ ਅਕਸਰ ਪੰਜਾਬ ਨਾਲ ਇਹ ਸ਼ਿਕਵਾ ਕਰਦਾ ਰਹਿੰਦਾ ਸੀ ਕਿ ਦੀਵਾਲੀ ਦਾ ਫੈਲਿਆ ਪ੍ਰਦੂਸ਼ਣ ਝੋਨੇ ਦੀ ਪਰਾਲੀ ਦੇ ਧੂੰਏਂ ਨਾਲ ਰਲ ਕੇ ਦਿੱਲੀ ਤੱਕ ਮਾਰ ਕਰਦਾ ਹੈ ਪਰ ਐਤਕੀਂ ਇਹ ਗੱਲ ਸਾਫ ਹੋ ਗਈ ਹੈ ਕਿ ਦੀਵਾਲੀ ਦੀ ਰਾਤ ਪਟਾਕਿਆਂ ਦੇ ਧੂੰਏਂ ਦੀ ਮਾਰ ਦਾ ਪੰਜਾਬ ਦੇ ਵਾਤਾਵਰਣ 'ਤੇ ਓਨਾ ਅਸਰ ਨਹੀਂ ਹੋਇਆ, ਜਿਸ ਤੋਂ ਗੁਆਂਢੀਆਂ ਨੂੰ ਕੋਈ ਇਤਰਾਜ਼ ਹੋਵੇ। ਭਾਵੇਂ ਪੰਜਾਬ 'ਚ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਕਈ ਥਾਵਾਂ 'ਤੇ ਜਾਰੀ ਹੈ ਪਰ ਇਸ ਦੇ ਬਾਵਜੂਦ ਪ੍ਰਦੂਸ਼ਣ ਘਟਣ ਨੂੰ ਚੰਗਾ ਸੰਕੇਤ ਮੰਨਿਆ ਜਾ ਰਿਹਾ ਹੈ।
ਦੂਜੇ ਪਾਸੇ ਪੰਜਾਬ ਦੇ ਉਲਟ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ ਕਿਤੇ ਵੱਧ ਮਾਪਿਆ ਜਾ ਰਿਹਾ ਹੈ। ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਦਾ ਦਾਅਵਾ ਹੈ ਕਿ ਪੰਜਾਬੀਆਂ ਨੇ ਇਸ ਵਾਰ ਹਰੀ ਦੀਵਾਲੀ ਮਨਾਉਣ ਨੂੰ ਤਰਜ਼ੀਹ ਦੇ ਕੇ ਪ੍ਰਦੂਸ਼ਣ ਨੂੰ ਠੱਲ੍ਹ ਪਾਈ ਹੈ।
ਸਾਲ 2020 ਦੀ ਡੇਟਸ਼ੀਟ 'ਚ ਬਦਲਾਅ ਕਰਨ ਦੀ ਤਿਆਰੀ 'ਚ ਸੀ. ਬੀ. ਐੱਸ. ਈ.
NEXT STORY