ਚੰਡੀਗੜ੍ਹ (ਸਾਜਨ) : ਸਰਕਾਰੀ ਸਕੂਲਾਂ ਦੇ ਖਰਾਬ ਪ੍ਰੀਖਿਆ ਨਤੀਜਿਆਂ ਦੀ ਗਾਜ ਸਕੂਲ ਦੇ ਪ੍ਰਿੰਸਪਲ ਅਤੇ ਅਧਿਆਪਕਾਂ 'ਤੇ ਡਿਗੇਗੀ। ਪ੍ਰਸ਼ਾਸਨ ਨੇ ਇਹੋ ਜਿਹੇ ਸਕੂਲਾਂ ਦੇ ਪ੍ਰਿੰਸੀਪਲਾਂ ਖਿਲਾਫ ਕਾਰਵਾਈ ਦੀ ਯੋਜਨਾ ਬਣਾਈ ਹੈ, ਜਿਨ੍ਹਾਂ ਦੇ ਨਤੀਜੇ ਕਾਫੀ ਖਰਾਬ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਇਹੋ ਜਿਹੀ ਹੋਵੇਗਾ, ਜਿਸ ਨਾਲ ਪ੍ਰਿੰਸੀਪਲਾਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਸਬਕ ਮਿਲੇਗਾ। ਇਸ ਸਬੰਧੀ ਜਲਦੀ ਹੀ ਮੀਟਿੰਗ ਹੋਣ ਜਾ ਰਹੀ ਹੈ।
ਇਸ ਤੋਂ ਇਲਾਵਾ ਹੁਣ ਮਿਡਲ ਪੱਧਰ 'ਤੇ ਅਫਸਰ ਸਕੂਲ ਵਿਚ ਸਰਪ੍ਰਾਈਜ਼ ਚੈਕਿੰਗ ਵੀ ਕਰ ਸਕਦੇ ਹਨ। ਅਧਿਆਪਕਾਂ ਸਬੰਧੀ ਪ੍ਰਿੰਸੀਪਲਾਂ ਤੋਂ ਲਗਾਤਾਰ ਫੀਡਬੈਕ ਵੀ ਲਿਆ ਜਾਏਗਾ। ਬੁੱਧਵਾਰ ਨੂੰ ਐਜੂਕੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਐਜੂਕੇਸ਼ਨ ਸੈਕਟਰੀ ਬੀ. ਐੱਲ. ਸ਼ਰਮਾ ਨੇ ਮੀਟਿੰਗ ਕੀਤੀ, ਜਿਸ ਵਿਚ ਸ਼ਰਮਾ ਨੇ ਕਿਹਾ ਕਿ ਇਥੋਂ ਦੇ ਸਕੂਲਾਂ ਦਾ ਇਨਫ੍ਰਾਸਟਰੱਕਚਰ ਦੇਸ਼ ਵਿਚ ਸ਼ਾਇਦ ਸਭ ਤੋਂ ਵਧੀਆ ਹੈ ਅਤੇ ਅਧਿਆਪਕਾਂ ਦੀ ਵੀ ਕਮੀ ਨਹੀਂ ਹੈ ਪਰ ਇਸਦੇ ਬਾਵਜੂਦ 93 ਸਰਕਾਰੀ ਸਕੂਲਾਂ ਦੇ ਨਤੀਜੇ ਨਿਰਾਸ਼ਾ ਵਾਲੇ ਰਹੇ ਹਨ ਤੇ ਦਰਸਾ ਰਹੇ ਹਨ ਕਿ ਪ੍ਰਿੰਸੀਪਲ ਅਤੇ ਅਧਿਆਪਕ ਲਾਪ੍ਰਵਾਹੀ ਦੇ ਨਾਲ-ਨਾਲ ਢਿੱਲੇ ਤਰੀਕੇ ਨਾਲ ਕੰਮ ਕਰ ਰਹੇ ਹਨ। ਸਭ ਤੋਂ ਪਹਿਲਾਂ ਇਹੋ ਜਿਹੇ ਸਕੂਲਾਂ ਦੇ ਪ੍ਰਿੰਸੀਪਲਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਅਧਿਆਪਕਾਂ ਦਾ ਤਾਂ ਨੰਬਰ ਬਾਅਦ ਵਿਚ ਆਉਂਦਾ ਹੈ।
ਇਸਦਾ ਮਤਲਬ ਹੈ ਕਿ ਪ੍ਰਿੰਸੀਪਲਾਂ ਨੇ ਕਦੇ ਵੀ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਧਿਆਪਕ ਵਿਦਿਆਰਥੀਆਂ ਨੂੰ ਕਿਵੇਂ ਅਤੇ ਕੀ ਪੜ੍ਹਾ ਰਹੇ ਹਨ। ਹੁਣ ਇਨ੍ਹਾਂ ਸਕੂਲਾਂ ਦੇ ਪ੍ਰਿੰਸੀਪਲਾਂ 'ਤੇ ਜਲਦੀ ਹੀ ਐਕਸ਼ਨ ਲਿਆ ਜਾਵੇਗਾ। ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀ ਜਵਾਬਦੇਹੀ ਤਿਆਰ ਕੀਤੀ ਜਾਵੇਗੀ। ਇਸ ਕੜੀ ਵਿਚ ਉਨ੍ਹਾਂ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸ਼ੋਅਕਾਜ਼ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਨਤੀਜੇ ਕਾਫੀ ਖਰਾਬ ਹਨ।
ਸ਼ਰਮਾ ਨੇ ਕਿਹਾ ਕਿ ਮਿਡਲ ਪੱਧਰ ਦੇ ਅਫਸਰਾਂ ਨੂੰ ਕੁਝ ਦਿਨਾਂ ਬਾਅਦ ਸਕੂਲਾਂ ਵਿਚ ਸਰਪ੍ਰਾਈਜ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਸ਼ਰਮਾ ਨੇ ਕਿਹਾ ਕਿ ਪ੍ਰਫਾਰਮੈਂਸ ਵਿਚ ਸੁਧਾਰ ਤਾਂ ਹਰ ਹਾਲਤ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਦਸੰਬਰ ਤੋਂ ਫਰਵਰੀ ਦੌਰਾਨ ਜਿਹੜੇ ਅਧਿਆਪਕ ਲੰਮੀ ਛੁੱਟੀ ਲੈਂਦੇ ਹਨ, ਉਨ੍ਹਾਂ ਦੀ ਚਾਈਲਡ ਕੇਅਰ ਲੀਵ ਵੀ ਬੰਦ ਕਰ ਦਿੱਤੀ ਜਾਵੇਗੀ।
ਪੰਜਾਬ ਸਰਕਾਰ ਵੱਲੋਂ 28 ਜੂਨ ਨੂੰ ਛੁੱਟੀ ਦਾ ਐਲਾਨ
NEXT STORY