ਦੇਵੀਗੜ੍ਹ (ਨੌਗਾਵਾਂ) : ਸੀਨੀਅਰ ਪੁਲਸ ਕਪਤਾਨ ਪਟਿਆਲਾ ਵਰੁਣ ਸ਼ਰਮਾ ਦੇ ਆਦੇਸ਼ਾਂ ਤੇ ਡੀ. ਐੱਸ. ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਦੀ ਨਿਗਰਾਨੀ ਅਤੇ ਥਾਣਾ ਮੁਖੀ ਜੁਲਕਾਂ ਇੰਸ: ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਜੁਲਕਾਂ ਦੀ ਪੁਲਸ ਨੇ ਥਾਣਾ ਜੁਲਕਾਂ ਅਧੀਨ ਪਿੰਡ ਜੁਲਕਾਂ ਵਿਖੇ ਮਾੜੇ ਅਨਸਰਾਂ ਵਿਰੁਧ ਕੀਤੀ ਨਾਕਾਬੰਦੀ ਦੌਰਾਨ ਸਹਾਇਕ ਸਬ ਇੰਸਪੈਕਟਰ ਲਖਵੀਰ ਸਿੰਘ ਨੇ ਆਪਣੀ ਪੁਲਸ ਪਾਰਟੀ ਨਾਲ ਨਾਕਾ ਲਗਾਇਆ ਹੋਇਆ ਸੀ।
ਇਸ ਦੌਰਾਨ ਇਕ ਮੋਟਰਸਾਈਕਲ ਨੰਬਰ ਪੀ. ਬੀ. 11 ਬੀ. ਐੱਨ.-7314 ਤੇ ਸਵਾਰ ਵਿਅਕਤੀ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 10 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ। ਇਸ ਵਿਅਕਤੀ ਦੀ ਪਛਾਣ ਮੰਗੂ ਰਾਮ ਪੁੱਤਰ ਅਮਰਜੀਤ ਸਿੰਘ ਵਾਸੀ ਈਸਰਹੇੜੀ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲਸ ਨੇ ਇਸ ਵਿਅਕਤੀ ਵਿਰੁਧ ਕੇਸ ਦਰਜ ਕਰ ਲਿਆ ਹੈ।
ਪੰਜਾਬ ਸਰਕਾਰ ਨੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਪਹਿਲਾਂ ਹੀ ਕੀਤੀ ਜਾਰੀ : ਡਾ ਬਲਜੀਤ ਕੌਰ
NEXT STORY