ਫਿਰੋਜ਼ਪੁਰ— ਬੀਤੀ 10 ਜੂਨ ਨੂੰ ਬੀ. ਐੱਸ. ਐੱਫ. ਜਵਾਨਾਂ ਸਣੇ ਮਹਿਲਾ ਕਾਂਸਟੇਬਲਾਂ ਦੀ ਹੋ ਰਹੀ ਮੀਟਿੰਗ ਦੌਰਾਨ ਪ੍ਰਾਜੈਕਟਰ 'ਤੇ ਪੋਰਨ ਫਿਲਮ ਚੱਲ ਪਈ ਸੀ। ਤੁਹਾਨੂੰ ਦੱਸ ਦਈਏ ਬੀ. ਐੱਸ. ਐੱਫ. ਵੱਲੋਂ ਸਮੱਗਲਰਾਂ ਨਾਲ ਨਜਿੱਠਣ ਲਈ ਬਣਾਈ ਜਾਣ ਵਾਲੀ ਰਣਨੀਤੀ ਅਤੇ ਸਮੱਗਲਰਾਂ ਦੇ ਤੌਰ-ਤਰੀਕਿਆਂ ਬਾਰੇ ਜਾਣਕਾਰੀ ਦੇਣ ਲਈ ਸ਼ੁਰੂ ਕੀਤੀ ਗਈ ਟਰੇਨਿੰਗ ਦੌਰਾਨ ਲਗਭਗ ਡੇਢ ਮਿੰਟ ਤਕ ਪੋਰਨ ਫਿਲਮ ਦਾ ਪ੍ਰਸਾਰਨ ਹੋ ਗਿਆ ਸੀ। ਇਸ ਟਰੇਨਿੰਗ 'ਚ ਅੱਧੀ ਦਰਜਨ ਤੋਂ ਵੱਧ ਮਹਿਲਾ ਕਾਂਸਟੇਬਲ ਵੀ ਮੌਜੂਦ ਸਨ। ਇਸ ਦੌਰਾਨ ਕੁਲ ਲਗਭਗ ਢਾਈ ਦਰਜਨ ਜਵਾਨ ਸਨ, ਜੋ ਸਕ੍ਰੀਨ 'ਤੇ ਪੋਰਨ ਫਿਲਮ ਦਾ ਪ੍ਰਸਾਰਨ ਦੇਖ ਕੇ ਹੈਰਾਨ ਰਹਿ ਗਏ।
ਇਸ ਘਟਨਾ ਦੇ ਨਾਲ ਜਿੱਥੇ ਬੀ. ਐੱਸ. ਐੱਫ. ਦੀ ਕਿਰਕਰੀ ਹੋ ਰਹੀ ਹੈ, ਉਥੇ ਹੀ ਫੋਰਨ ਨੇ ਇਸ ਕਲੰਕ ਨੂੰ ਧੋਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀ. ਐੱਸ. ਐੱਫ, ਪੰਜਾਬ ਫਰੰਟੀਅਰ ਦੇ ਬੁਲਾਰੇ ਕਟਾਰੀਆ ਨੇ ਦੱਸਿਆ ਕਿ 10 ਜੂਨ ਨੂੰ ਫਿਰੋਜ਼ਪੁਰ ਸੈਕਟਰ 'ਚ 77 ਬਟਾਲੀਅਨ ਦੇ ਜਵਾਨਾਂ ਅਤੇ ਮਹਿਲਾ ਕਾਂਸਟੇਬਲਾਂ ਨੂੰ ਇੰਟਰਨੈਸ਼ਨਲ ਬਾਰਡਰ 'ਤੇ ਸਖਤ ਨਿਗਰਾਨੀ ਰੱਖਣ ਦੇ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਪ੍ਰਾਜੈਕਟਰ 'ਤੇ ਕਲਿਪਸ ਅਤੇ ਵੀਡੀਓਜ਼ ਦਿਖਾਏ ਜਾ ਰਹੇ ਸਨ ਤਾਂ ਇਸ ਦੌਰਾਨ ਹੀ ਇਤਰਾਜ਼ਯੋਗ ਵੀਡੀਓ ਇਥੇ ਚੱਲ ਗਈ। ਕਟਾਰੀਆ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਫੋਰਸ ਦੇ ਲੈਪਟਾਪ 'ਚ ਇਹ ਸਭ ਕਿਥੋਂ ਆਇਆ ਅਤੇ ਕਿਸ ਨੇ ਅਪਲੋਡ ਕੀਤਾ। ਉਨ੍ਹਾਂ ਨੇ ਕਿਹਾ ਕਿ ਬਾਰਡਰ ਸਕਿਓਰਿਟੀ ਫੋਰਸ ਉੱਚ ਅਨੁਸ਼ਾਸਿਤ ਫੋਰਸ ਹੈ ਅਤੇ ਅਨੁਸ਼ਾਸਨ ਭੰਗ ਕਰਨ ਵਾਲੀਆਂ ਅਜਿਹੀਆਂ ਘਟਨਾਵਾਂ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀਆਂ ਜਾਂਦੀਆਂ। ਕਟਾਰੀਆ ਨੇ ਕਿਹਾ ਕਿ ਆਈ. ਜੀ. ਮੁਕੁਲ ਗੋਇਲ ਵੱਲੋਂ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ ਅਤੇ ਜਿਵੇਂ ਹੀ ਜਾਂਚ ਪੂਰੀ ਹੋਈ, ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਭਾਵੇਂ ਗਲਤੀ ਅਫਸਰ ਰੇਂਕ ਦੇ ਅਧਿਕਾਰੀ ਦੀ ਹੋਵੇ ਜਾਂ ਫਿਰ ਜਵਾਨ ਦੀ।
ਜਲਾਲਾਬਾਦ 'ਚ ਫਿਰ ਵਾਪਰਿਆ ਵੱਡਾ ਹਾਦਸਾ, ਕ੍ਰੇਨ ਦੀ ਮਦਦ ਨਾਲ ਬਾਹਰ ਕੱਡੀ ਗਈ ਲਾਸ਼ (ਤਸਵੀਰਾਂ)
NEXT STORY