ਜਲੰਧਰ (ਖੁਰਾਣਾ)–ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਪੰਜਾਬ ਸਰਕਾਰ ਨੇ ਬਾਕੀ ਨਿਗਮਾਂ ਦੇ ਨਾਲ-ਨਾਲ ਜਲੰਧਰ ਨਿਗਮ ਦੀਆਂ ਚੋਣਾਂ ਵੀ 21 ਦਸੰਬਰ ਨੂੰ ਕਰਵਾ ਲਈਆਂ ਸਨ। ਇਸ ਤਰ੍ਹਾਂ ਨਿਗਮ ਚੋਣਾਂ ਨੂੰ ਸੰਪੰਨ ਹੋਇਆਂ 2 ਹਫ਼ਤੇ ਹੋਣ ਵਾਲੇ ਹਨ ਪਰ ਹਾਲੇ ਤਕ ਨਾ ਤਾਂ ਜਲੰਧਰ ਨਿਗਮ ਦੇ ਕੌਂਸਲਰ ਹਾਊਸ ਦਾ ਗਠਨ ਹੋਇਆ ਅਤੇ ਨਾ ਹੀ ਪਹਿਲੀ ਬੈਠਕ ਬੁਲਾਈ ਗਈ। ਇਸ ਕਾਰਨ ਹਾਲੇ ਤਕ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਂ ਦਾ ਵੀ ਗੈਰ-ਰਸਮੀ ਐਲਾਨ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ 21 ਦਸੰਬਰ ਨੂੰ ਹੋਈਆਂ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਸਭ ਤੋਂ ਜ਼ਿਆਦਾ 38 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਪਰ ਬਹੁਮਤ ਦਾ ਅੰਕੜਾ 43 ਸੀ, ਜਿਸ ਕਾਰਨ ‘ਆਪ’ ਕੋਲ 5 ਕੌਂਸਲਰਾਂ ਦੀ ਕਮੀ ਸੀ। ਅਜਿਹੇ ਵਿਚ ਦਲ-ਬਦਲ ਦੀ ਖੇਡ ਚਲਾਈ ਗਈ ਅਤੇ 6 ਕੌਂਸਲਰਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ, ਜਿਸ ਕਾਰਨ ਸੱਤਾ ਧਿਰ ਨੇ 44 ਦਾ ਅੰਕੜਾ ਛੂਹ ਲਿਆ। ‘ਆਪ’ ਵਿਚ ਸ਼ਾਮਲ ਹੋਣ ਵਾਲਿਆਂ ਵਿਚ 2 ਕੌਂਸਲਰ ਕਾਂਗਰਸ ਦੇ, 2 ਭਾਜਪਾ ਦੇ ਅਤੇ 2 ਕੌਂਸਲਰ ਆਜ਼ਾਦ ਤੌਰ ’ਤੇ ਜਿੱਤੇ ਸਨ, ਜਿਨ੍ਹਾਂ ਨੇ ਜਿੱਤ ਪ੍ਰਾਪਤੀ ਤੋਂ ਬਾਅਦ ਪਾਰਟੀ ਬਦਲ ਲਈ ਅਤੇ ਸੱਤਾ ਧਿਰ ਦਾ ਪੱਲਾ ਫੜ ਲਿਆ।
ਇਹ ਵੀ ਪੜ੍ਹੋ-ਪੰਜਾਬ ਦੇ ਇਸ ਜ਼ਿਲ੍ਹੇ ਵਿਚ ਅੱਜ ਅੱਧੇ ਦਿਨ ਦੀ ਛੁੱਟੀ
ਇਸ ਤਰ੍ਹਾਂ ਆਮ ਆਦਮੀ ਪਾਰਟੀ ਬਹੁਮਤ ਤੋਂ ਇਕ ਸੀਟ ਅੱਗੇ ਤਾਂ ਹੋ ਗਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਜਲੰਧਰ ਵਿਚ ਹਾਲੇ ਵੀ ਦਲ-ਬਦਲ ਕੇ ਚਾਂਸ ਬਣੇ ਹੋਏ ਹਨ ਅਤੇ ਕੁਝ ਹੋਰ ਜਿੱਤੇ ਹੋਏ ਕੌਂਸਲਰ ਆਮ ਆਦਮੀ ਪਾਰਟੀ ਵਿਚ ਜਾ ਸਕਦੇ ਹਨ। ਪਤਾ ਲੱਗਾ ਹੈ ਕਿ ‘ਆਪ’ ਲੀਡਰਸ਼ਿਪ ਇਸ ਮਾਮਲੇ ਵਿਚ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ, ਇਸ ਲਈ ਆਉਣ ਵਾਲੇ 1-2 ਦਿਨਾਂ ਵਿਚ ਕੁਝ ਹੋਰ ਜਿੱਤੇ ਹੋਏ ਕੌਂਸਲਰ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਸਕਦੇ ਹਨ।
ਦਲ-ਬਦਲ ਤੋਂ ਬਾਅਦ ਹੀ ਬੁਲਾਈ ਜਾਵੇਗੀ ਹਾਊਸ ਦੀ ਬੈਠਕ, ਸਦਨ ’ਚ ਚੁਣਿਆ ਜਾਵੇਗਾ ਮੇਅਰ
ਆਮ ਆਦਮੀ ਪਾਰਟੀ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ 1-2 ਦਿਨ ਵਿਚ ਕੁਝ ਹੋਰ ਪਾਰਟੀਆਂ ਤੋਂ ਜਿੱਤੇ ਕੌਂਸਲਰਾਂ ਨੂੰ ‘ਆਪ’ ਵਿਚ ਸ਼ਾਮਲ ਕਰਨ ਤੋਂ ਬਾਅਦ ਹੀ ਜਲੰਧਰ ਨਿਗਮ ਦੇ ਹਾਊਸ ਦੀ ਪਹਿਲੀ ਬੈਠਕ ਬੁਲਾਈ ਜਾਵੇਗੀ। ਹਾਊਸ ਦੀ ਬੈਠਕ ਦੌਰਾਨ ਹੀ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤਾਂ ਕੀਤੀ ਜਾਵੇਗੀ ਪਰ ਉਸ ਤੋਂ ਪਹਿਲਾਂ ਹੀ ਪਾਰਟੀ ਲੀਡਰਸਿਪ ਤਿੰਨਾਂ ਨਾਵਾਂ ਨੂੰ ਫਾਈਨਲ ਕਰ ਚੁੱਕੀ ਹੋਵੇਗੀ। ਪਾਰਟੀ ਲੀਡਰਸ਼ਿਪ ਨਾਲ ਜੁੜੇ ਸੂਤਰ ਦੱਸਦੇ ਹਨ ਕਿ ਤਿੰਨੇ ਹੀ ਨਾਂ ਲੱਗਭਗ ਫਾਈਨਲ ਕੀਤੇ ਜਾ ਚੁੱਕੇ ਹਨ। ਜਲੰਧਰ ਦੇ ਮੇਅਰ ਦੀ ਚੋਣ ਜਿਥੇ ਸਾਫ਼ ਅਕਸ ਦੇ ਆਧਾਰ ’ਤੇ ਕੀਤੀ ਗਈ ਹੈ, ਉਥੇ ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਜਾਤੀ, ਮਹਿਲਾ ਅਤੇ ਹਿੰਦੂ-ਸਿੱਖ ਤੇ ਦਲਿਤ ਵਰਗ ਨਾਲ ਜੁੜੇ ਸਮੀਕਰਨ ਧਿਆਨ ਵਿਚ ਰੱਖੇ ਗਏ ਹਨ।
ਇਹ ਵੀ ਪੜ੍ਹੋ- ਜੇਕਰ ਤੁਸੀਂ ਵੀ ਪੀਂਦੇ ਹੋ ਟੀ-ਬੈਗ ਵਾਲੀ ਚਾਹ ਤਾਂ ਹੋ ਜਾਓ ਸਾਵਧਾਨ ! ਹੈਰਾਨ ਕਰੇਗੀ ਪੂਰੀ ਖ਼ਬਰ
ਉੱਭਰ ਰਹੇ ਹਨ ਕਈ ਦਾਅਵੇਦਾਰ
ਜਿਸ ਤਰ੍ਹਾਂ ਨਿਗਮ ਚੋਣਾਂ ਹੋਇਆਂ 2 ਹਫ਼ਤੇ ਹੋਣ ਵਾਲੇ ਹਨ ਅਤੇ ਅਜੇ ਤਕ ਹਾਊਸ ਦੀ ਪਹਿਲੀ ਬੈਠਕ ਨਹੀਂ ਬੁਲਾਈ ਗਈ ਅਤੇ ਮੇਅਰ ਦਾ ਨਾਂ ਵੀ ਐਲਾਨ ਨਹੀਂ ਕੀਤਾ ਗਿਆ, ਉਸ ਕਾਰਨ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਰੋਜ਼ਾਨਾ ਨਵੇਂ-ਨਵੇਂ ਦਾਅਵੇਦਾਰ ਉੱਭਰ ਰਹੇ ਹਨ। ਕਈ ਨਵੇਂ ਚੁਣੇ ਕੌਂਸਲਰ ਤਾਂ ਇਸ ਨੂੰ ਲੈ ਕੇ ਖ਼ੁਦ ਨੂੰ ਹੀ ਲਾਈਮਲਾਈਟ ਵਿਚ ਲਿਆ ਰਹੇ ਹਨ ਅਤੇ ਕਈ ਸਮਰਥਕ ਆਪਣੇ-ਆਪਣੇ ਵਿਸ਼ੇਸ਼ ਆਗੂ ਦੀ ਹਵਾ ਬਣਾਉਣ ਵਿਚ ਲੱਗੇ ਹੋਏ ਹਨ। ਪਤਾ ਲੱਗਾ ਹੈ ਕਿ ਤਿੰਨਾਂ ਨਾਵਾਂ ਲਈ ਪੰਜਾਬ ਯੂਨਿਟ ਅਤੇ ਦਿੱਲੀ ਯੂਨਿਟ ਵੱਲੋਂ ਹਾਮੀ ਭਰੀ ਜਾ ਚੁੱਕੀ ਹੈ ਅਤੇ 1-2 ਦਿਨ ਵਿਚ ਸਭ ਕੁਝ ਫਾਈਨਲ ਹੋ ਜਾਵੇਗਾ।
ਇਹ ਵੀ ਪੜ੍ਹੋ- ਨਵੇਂ ਸਾਲ ਦੀ ਚੜ੍ਹਦੀ ਸਵੇਰ ਪੰਜਾਬ ਦੇ NH'ਤੇ ਵੱਡਾ ਹਾਦਸਾ, ਕਾਰ ਦੇ ਉੱਡ ਗਏ ਪਰਖੱਚੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਵੇਂ ਸਾਲ 'ਤੇ ਪਟਿਆਲਾ ਵਾਸੀਆਂ ਲਈ ਖ਼ੁਸ਼ਖ਼ਬਰੀ, ਆਖਿਰ ਲਿਆ ਗਿਆ ਇਹ ਫ਼ੈਸਲਾ
NEXT STORY