ਰੂਪਨਗਰ, (ਕੈਲਾਸ਼)- ਕੇਂਦਰੀ ਡਾਕ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸੰਬੰਧੀ ਰਾਸ਼ਟਰ ਪੱਧਰੀ ਹੜਤਾਲ ਦੇ ਸੱਦੇ 'ਤੇ ਕੰਮਕਾਜ ਠੱਪ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਸਟਾਫ ਦੀ ਕਮੀ ਨੂੰ ਦੂਰ ਕਰਨ ਲਈ ਨਵੀਂ ਭਰਤੀ, ਜੀ. ਡੀ. ਐੱਸ. ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਲਈ ਨਵੀਂ ਯੋਜਨਾ ਤਹਿਤ ਸਟਾਫ ਦਾ ਸ਼ੋਸ਼ਣ ਨਾ ਕਰਨਾ, ਵਿਭਾਗ ਦੇ ਨਿੱਜੀਕਰਨ, ਨਵੀਂ ਪੈਨਸ਼ਨ ਯੋਜਨਾ ਬੰਦ ਕਰ ਕੇ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਨੀ ਤੇ ਪੋਸਟਲ ਵਿਭਾਗ 'ਚ ਪੰਜ ਦਿਨ ਦਾ ਹਫਤਾ ਲਾਗੂ ਕਰਨ ਵਰਗੀਆਂ ਮੰਗਾਂ ਲਈ ਡਾਕ ਕਰਮਚਾਰੀ ਦੇਸ਼ਵਿਆਪੀ ਹੜਤਾਲ 'ਤੇ ਹਨ।
ਹੜਤਾਲ 'ਚ ਡਾਕ ਕਰਮਚਾਰੀਆਂ ਵੱਲੋਂ ਮੋਹਾਲੀ ਤੇ ਰੂਪਨਗਰ ਜ਼ਿਲੇ ਦੇ ਸਾਰੇ ਡਾਕਘਰਾਂ ਦੇ ਮੁਲਾਜ਼ਮ ਹੜਤਾਲ 'ਤੇ ਹਨ। ਇਸ ਮੌਕੇ ਆਲ ਇੰਡੀਆ ਪੋਸਟਲ ਇੰਪਲਾਈਜ਼ ਯੂਨੀਅਨ ਰੂਪਨਗਰ ਦੇ ਪ੍ਰਧਾਨ ਰਾਮ ਲਾਲ, ਜੋਗਿੰਦਰ ਸਿੰਘ, ਬਲਵੀਰ ਸਿੰਘ ਭੰਗੂ, ਦਰਸ਼ਨ ਸਿੰਘ, ਰੇਸ਼ਮਪਾਲ ਸਿੰਘ, ਗੁਰਮੁੱਖ ਸਿੰਘ, ਸੁੱਚਾ ਸਿੰਘ, ਬੰਕਾ ਰਾਜ, ਧਰਮਿੰਦਰ ਸਿੰਘ, ਬਿਸ਼ਨ ਦਾਸ ਆਦਿ ਮੌਜੂਦ ਸਨ।
ਪਤਨੀ ਦੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਪਤੀ ਪੁਲਸ ਰਿਮਾਂਡ 'ਤੇ
NEXT STORY