ਜਲੰਧਰ (ਓਬਰਾਏ) — ਦੋਆਬਾ ਖੇਤਰ ਦੇ ਆਲੂ ਉਤਪਾਦਕ ਕਿਸਾਨ ਬੇਹੱਦ ਨਿਰਾਸ਼ ਹਨ। ਕਣਕ ਦੀ ਫਸਲ ਛੱਡ ਕੇ ਆਲੂ ਬੀਜਣ ਵਾਲੇ ਇਹ ਕਿਸਾਨ ਪਿਛਲੇ ਕਈ ਸਾਲਾਂ ਤੋਂ ਘਾਟਾ ਖਾ ਰਹੇ ਹਨ ਪਰ ਇਨ੍ਹਾਂ ਦੀ ਸੁੱਧ ਲੈਣ ਵਾਲਾ ਕੋਈ ਨਹੀਂ। 5 ਸਾਲਾਂ ਤੋਂ ਹੋ ਰਹੀ ਆਲੂ ਦੀ ਫਸਲ ਦੀ ਬੇਕਦਰੀ ਇਸ ਸਾਲ ਵੀ ਹੋ ਰਹੀ ਹੈ। 
ਇਸ ਸਾਲ ਕਿਸਾਨਾਂ ਨੂੰ ਉਮੀਦ ਸੀ ਕਿ ਪਿਛਲੇ ਸਾਲ ਜੋ ਘਾਟਾ ਹੋਇਆ ਉਹ ਇਸ ਸਾਲ ਨਹੀਂ ਹੋਵੇਗਾ ਅਤੇ ਉਹ ਆਪਣਾ ਘਾਟਾ ਵੀ ਪੂਰਾ ਕਰ ਲੈਣਗੇ ਪਰ ਇਸ ਵਾਰ ਵੀ ਆਲੂ ਉਤਪਾਦਕ ਕਿਸਾਨਾਂ ਦੇ ਹੱਥ ਨਿਰਾਸ਼ਾ ਹੀ ਲੱਗੀ।

ਦੱਸਣਯੋਗ ਹੈ ਕਿ ਉਂਝ ਆਲੂ ਦੇ ਢੇਰ ਖੇਤਾਂ 'ਚ ਦੇਖੇ ਜਾ ਸਕਦੇ ਪਰ ਫਸਲ ਦਾ ਭਾਅ ਲਗਾਉਣ ਲਈ ਕੋਈ ਨਹੀਂ ਆ ਰਿਹਾ। ਕਿਸਾਨਾਂ ਨੂੰ ਆਲਾਂ ਦੇ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ। ਆਲੂਆਂ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਜਿੱਥੇ ਉਹ ਆਲੂਆਂ ਦੀ ਸਪਲਾਈ ਕਰਦੇ ਹਨ, ਉੱਥੇ ਆਲੂਆਂ ਦੀ ਡਿਮਾਂਡ ਨਹੀਂ ਹੈ ਕਿ ਜਿਸ ਕਰਕੇ ਉਹ ਆਲੂ ਦੀ ਫਸਲ ਨਹੀਂ ਖਰੀਦ ਰਹੇ। ਆਪਣੇ ਪੁੱਤ ਵਾਂਗ ਕਿਸਾਨ ਫਸਲ ਨੂੰ ਪਾਲਦਾ ਹੈ ਫਿਰ ਇਸ ਨੂੰ ਵੇਚਣ ਲਈ ਲੱਖ ਯਤਨ ਕਰਨੇ ਪੈਂਦੇ ਹਨ।
ਅਕਾਲੀ ਦਲ ਟਕਸਾਲੀ ਵਲੋਂ ਪੰਜ ਮੈਂਬਰੀ ਕੋਰ ਕਮੇਟੀ ਦਾ ਐਲਾਨ
NEXT STORY