ਜਲੰਧਰ (ਪੁਨੀਤ) - ਸਟਾਫ ਸ਼ਾਰਟੇਜ ਨੂੰ ਲੈ ਕੇ ਪਾਵਰ ਨਿਗਮ 853 ਮੁਲਾਜ਼ਮਾਂ ਦੀ ਭਰਤੀ ਕਰਨ ਜਾ ਰਿਹਾ ਹੈ। ਇਸ 'ਚ ਯੂਨੀਅਨ ਇੰਜੀਨੀਅਰ/ ਇਲੈਕਟ੍ਰੀਕਲ ਦੇ 300 ਅਹਿਮ ਅਹੁਦੇ ਹਨ। ਸਟਾਫ ਸ਼ਾਰਟੇਜ 'ਚ ਜੇ. ਈ. ਦੀ ਭਰਤੀ ਹਮੇਸ਼ਾ ਤੋਂ ਮੁੱਖ ਮੰਗਾਂ 'ਚੋਂ ਇਕ ਰਹੀ ਹੈ। ਸਬ ਸਟੇਸ਼ਨ ਅਟੈਂਡੈਂਟ ਦੇ 253 ਅਹੁਦੇ ਕੱਢੇ ਗਏ ਹਨ ਜਦਕਿ ਲੋਅਰ ਡਵੀਜ਼ਨ ਕਲਰਕ (ਐੱਲ. ਡੀ. ਸੀ.) ਦੇ 300 ਅਹੁਦੇ ਹੋਣਗੇ। ਅਰਜ਼ੀਆਂ ਸ਼ੁਰੂ ਹੋ ਚੁੱਕੀਆਂ ਹਨ ਜਦਕਿ ਇਸ ਦੀ ਆਖਰੀ ਮਿਤੀ 8 ਜਨਵਰੀ ਹੈ। ਇਸ ਵਾਰ ਰੁਟੀਨ ਮੁਤਾਬਕ ਭਰਤੀ ਪ੍ਰਕਿਰਿਆ ਤੇਜ਼ ਹੋਵੇਗੀ ਅਤੇ ਚੁਣੇ ਹੋਏ ਅਰਜ਼ੀਦਾਤਾਵਾਂ ਕੋਲ ਜਲਦੀ ਹੀ ਆਪਣਾ ਨਿਯੁਕਤੀ ਪੱਤਰ ਹੋਵੇਗਾ। ਇਸ ਲਈ ਪਾਵਰ ਨਿਗਮ ਦੀ ਵੈੱਬਸਾਈਟ ਪੀ. ਐੱਸ. ਪੀ. ਸੀ. ਐੱਲ. 'ਤੇ ਆਨਲਾਈਨ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਪਾਵਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਮੁਲਾਜ਼ਮਾਂ ਦੀ ਕਮੀ ਕਾਰਨ ਦੂਜੇ ਮੁਲਾਜ਼ਮਾਂ 'ਤੇ ਵਰਕ ਲੋਡ ਵੱਧ ਹੋਣ ਦੀਆਂ ਸ਼ਿਕਾਇਤਾਂ ਮਿਲਣ ਕਾਰਨ ਵਿਭਾਗ ਵਲੋਂ ਭਰਤੀ ਪ੍ਰਕਿਰਿਆ ਕੱਢੀ ਗਈ ਹੈ। ਇਸ ਤੋਂ ਇਲਾਵਾ ਰਿਟਾਇਰਡ ਹੋ ਰਹੇ ਮੁਲਾਜ਼ਮਾਂ ਕਾਰਨ ਵੀ ਸਟਾਫ ਘੱਟ ਹੁੰਦਾ ਜਾ ਰਿਹਾ ਹੈ। ਸਟਾਫ ਸ਼ਾਰਟੇਜ ਨੂੰ ਲੈ ਕੇ ਹੋ ਰਹੀ ਇਸ ਭਰਤੀ ਕਾਰਨ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਉਸ ਨੂੰ ਕੰਮ ਲਈ ਇਧਰ-ਓਧਰ ਭਟਕਣਾ ਨਹੀਂ ਪਵੇਗਾ। ਸਟਾਫ ਦੀ ਇਸ ਭਰਤੀ ਨੂੰ ਵੱਖ-ਵੱਖ ਜ਼ੋਨਾਂ 'ਚ ਤਾਇਨਾਤ ਕੀਤਾ ਜਾਵੇਗਾ। ਪਾਵਰ ਨਿਗਮ ਦੀ ਇਸ ਭਰਤੀ ਪ੍ਰਕਿਰਿਆ ਤੋਂ ਵੱਖ-ਵੱਖ ਐਸੋਸੀਏਸ਼ਨ ਦੀਆਂ ਮੰਗਾਂ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਵਿਭਾਗ ਵਿਰੁੱਧ ਹੋਣ ਵਾਲੇ ਪ੍ਰਦਰਸ਼ਨਾਂ 'ਚ ਵੀ ਕਮੀ ਆਏਗੀ।
ਤੰਬਾਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ
NEXT STORY