ਲੁਧਿਆਣਾ (ਖੁਰਾਣਾ)- ਬੀਤੀ ਸਵੇਰ ਪਏ ਹਲਕੇ ਜਿਹੇ ਮੀਂਹ ਨੇ ਹੀ ਪਾਵਰਕਾਮ ਦੇ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਿਸਟਮ ਵਿਗੜਨ ਕਾਰਨ ਬਿਜਲੀ ਸਪਲਾਈ ਬੰਦ ਹੋ ਗਈ, ਜਿਸ ਕਾਰਨ ਲੋਕ ਪਾਣੀ ਦੀ ਬੂੰਦ-ਬੂੰਦ ਲਈ ਤਰਸਦੇ ਦੇਖੇ ਗਏ।
ਸਨਅਤੀ ਸ਼ਹਿਰ ਦੇ ਚੰਡੀਗੜ੍ਹ ਰੋਡ, ਪੁਲਸ ਕਮਿਸ਼ਨਰ ਦਫ਼ਤਰ ਅਤੇ ਬਸਤੀ ਜੋਧੇਵਾਲ ਸਮੇਤ ਜ਼ਿਆਦਾਤਰ ਉੱਤਰੀ ਇਲਾਕਿਆਂ ’ਚ ਬਿਜਲੀ ਸਪਲਾਈ ਨੂੰ ਲੈ ਕੇ ਸਥਿਤੀ ਅਜਿਹੀ ਬਣੀ ਹੋਈ ਸੀ ਕਿ ਸਵੇਰੇ ਬਾਰਿਸ਼ ਸ਼ੁਰੂ ਹੁੰਦੇ ਹੀ ਬਿਜਲੀ ਸਪਲਾਈ ਠੱਪ ਹੋ ਗਈ।
ਬਿਜਲੀ ਸਪਲਾਈ ਨੂੰ ਦੁਪਹਿਰ ਤੱਕ ਵੀ ਬਹਾਲ ਨਹੀਂ ਕੀਤਾ ਜਾ ਸਕਿਆ, ਜਿਸ ਕਾਰਨ ਇਲਾਕਾ ਨਿਵਾਸੀ ਆਪਣੇ ਘਰਾਂ ’ਚ ਸਫਾਈ ਦਾ ਕੰਮ ਮੁਕੰਮਲ ਕਰਨ ਲਈ ਪਾਣੀ ਭਰਨ ਲਈ ਖਾਲੀ ਬਾਲਟੀਆਂ ਲੈ ਕੇ ਇਧਰ-ਓਧਰ ਭਟਕਦੇ ਦੇਖੇ ਗਏ ਪਰ ਬਿਜਲੀ ਦੇ ਕੱਟ ਲੱਗਣ ਕਾਰਨ ਪੂਰੇ ਇਲਾਕੇ ’ਚ ਇਲਾਕੇ ਦੇ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ- ਬੇਕਾਬੂ ਟਰੱਕ ਨੇ ਢਾਹਿਆ ਕਹਿਰ, ਲੋਕਾਂ ਨੂੰ ਪਾਈਆਂ ਭਾਜੜਾਂ, ਤੋੜ'ਤੇ ਖੰਭੇ, ਤਹਿਸ-ਨਹਿਸ ਕਰ'ਤੀਆਂ ਦੁਕਾਨਾਂ
ਪੁਲਸ ਕਮਿਸ਼ਨਰ ਦਫ਼ਤਰ ਦੇ ਨਜ਼ਦੀਕ ਸਥਿਤ ਅਸਲਾ ਬ੍ਰਾਂਚ ਦਫ਼ਤਰ ’ਚ ਬਿਜਲੀ ਗੁੱਲ ਹੋਣ ਕਾਰਨ ਮੌਕੇ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਜ਼ਰੂਰੀ ਕੰਮ ਨੇਪਰੇ ਚਾੜ੍ਹਨ ਲਈ ਮੋਬਾਈਲ ਫੋਨ ਦੀ ਟਾਰਚ ਜਗਾਉਣੀ ਪਈ, ਜਿਸ ਕਾਰਨ ਮੁਲਾਜ਼ਮਾਂ ਨੂੰ ਬਾਹਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਸ਼ਹਿਰ ਵਾਸੀਆਂ ਨੇ ਪਾਵਰਕਾਮ ਵਿਭਾਗ ਦੀ ਕਾਰਜਸ਼ੈਲੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ, ਜਿਸ ਨੂੰ ਲੈ ਕੇ ਔਰਤਾਂ ਸਿਮਰਨ ਖੇੜਾ, ਸ਼ਿਖਾ ਤੇ ਅੰਮ੍ਰਿਤ ਲਾਲ ਅਤੇ ਹਰੀਸ਼ ਕੁਮਾਰ ਨੇ ਕਿਹਾ ਕਿ ਜੇਕਰ ਸਰਦੀਆਂ ’ਚ ਬਿਜਲੀ ਸਪਲਾਈ ਨੂੰ ਲੈ ਕੇ ਪਾਵਰਕਾਮ ਵਿਭਾਗ ਦੀ ਹਾਲਤ ਇੰਨੀ ਤਰਸਯੋਗ ਰਹੀ ਤਾਂ ਗਰਮੀਆਂ ’ਚ ਸ਼ਹਿਰ ਦੀ ਕੀ ਹਾਲਤ ਹੋਵੇਗੀ, ਇਸ ਦਾ ਅੰਦਾਜ਼ਾ ਮੌਜੂਦਾ ਤਸਵੀਰਾਂ ਨੂੰ ਦੇਖ ਕੇ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਕੈਲਾਸ਼ ਨਗਰ ਇਲਾਕੇ ’ਚ ਫਾਸਟ ਫੂਡ ਦੀ ਦੁਕਾਨ ਚਲਾਉਣ ਵਾਲੇ ਨੇ ਦੱਸਿਆ ਕਿ ਸਵੇਰ ਤੋਂ ਬਿਜਲੀ ਬੰਦ ਹੋਣ ਕਾਰਨ ਉਹ ਆਪਣੀ ਦੁਕਾਨ ’ਤੇ ਕੱਚਾ ਮਾਲ ਵੀ ਤਿਆਰ ਨਹੀਂ ਕਰ ਸਕੇ, ਉਥੇ ਪਾਣੀ ਭਰਨ ਲਈ ਉਹ ਭਟਕਦੇ ਰਹੇ ਪਰ ਬਿਜਲੀ ਦੇ ਕੱਟਾਂ ਕਾਰਨ ਉਨ੍ਹਾਂ ਨੂੰ ਕਿਤੇ ਵੀ ਪਾਣੀ ਦੀ ਸਪਲਾਈ ਨਹੀਂ ਮਿਲ ਸਕੀ, ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਬਰਬਾਦ ਹੋ ਗਿਆ ਹੈ। ਕੁਝ ਔਰਤਾਂ ਨੇ ਦੱਸਿਆ ਕਿ ਬਿਜਲੀ ਦੇ ਕੱਟ ਅਤੇ ਹਨੇਰੇ ਕਾਰਨ ਉਹ ਆਪਣੇ ਬੱਚਿਆਂ ਨੂੰ ਸਕੂਲ ਦਾ ਹੋਮਵਰਕ ਵੀ ਨਹੀਂ ਕਰਵਾ ਸਕੀਆਂ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਗੋ/ਲ਼ੀਆਂ ਦੀ ਆਵਾਜ਼ ਨਾਲ ਕੰਬ ਗਿਆ ਪੰਜਾਬ
ਕੀ ਕਹਿੰਦੇ ਹਨ ਅਧਿਕਾਰੀ ?
ਪਾਵਰਕਾਮ ਦੇ ਸਿਟੀ ਵੈਸਟ ਡਵੀਜ਼ਨ ਦੇ ਐਕਸੀਅਨ ਗੁਰਮਨ ਸਿੰਘ ਨੇ ਦੱਸਿਆ ਕਿ ਤਕਨੀਕੀ ਨੁਕਸ ਕਾਰਨ ਕਈ ਇਲਾਕਿਆਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਬੰਦ ਦੀ ਸੂਚਨਾ ਮਿਲਣ ਤੋਂ ਬਾਅਦ ਪਾਵਰਕਾਮ ਦੇ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਨੂੰ ਭੇਜ ਦਿੱਤੀਆਂ ਗਈਆਂ ਹਨ।
ਜਦ ਉਨ੍ਹਾਂ ਤੋਂ ਪੁੱਛਿਆ ਕਿ ਵਿਭਾਗ ਵੱਲੋਂ ਬਿਜਲੀ ਲਾਈਨਾਂ ਦੀ ਲੋੜੀਂਦੀ ਮੁਰੰਮਤ ਲਈ ਸਪਲਾਈ ਬੰਦ ਕੀਤੀ ਜਾਂਦੀ ਹੈ, ਤਾਂ ਕਿ ਪਾਵਰਕਾਮ ਦੇ ਅਧਿਕਾਰੀਆਂ ਦੀ ਇਹ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਇਸ ਅਹਿਮ ਮਾਮਲੇ ਸਬੰਧੀ ਇਲਾਕਾ ਨਿਵਾਸੀਆਂ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਸੂਚਿਤ ਕਰਨ, ਤਾਂ ਜੋ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਨਾਲ ਸਬੰਧਤ ਜ਼ਰੂਰੀ ਕੰਮ ਮਿਥੇ ਸਮੇਂ ’ਚ ਮੁਕੰਮਲ ਕਰ ਸਕਣ, ਤਾਂ ਐਕਸੀਅਨ ਗੁਰਮਨ ਉਕਤ ਸਵਾਲਾਂ ਦਾ ਕੋਈ ਸਹੀ ਜਵਾਬ ਨਹੀਂ ਦੇ ਸਕੇ।
ਇਹ ਵੀ ਪੜ੍ਹੋ- ਹਲਕੀ ਬਾਰਿਸ਼ ਤੋਂ ਬਾਅਦ ਠੰਡ ਨੇ ਫੜੀ ਰਫ਼ਤਾਰ, ਆਉਣ ਵਾਲੇ ਦਿਨਾਂ 'ਚ ਮੁੜ ਮੀਂਹ ਪੈਣ ਦੇ ਆਸਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਲਕੀ ਬਾਰਿਸ਼ ਤੋਂ ਬਾਅਦ ਠੰਡ ਨੇ ਫੜੀ ਰਫ਼ਤਾਰ, ਆਉਣ ਵਾਲੇ ਦਿਨਾਂ 'ਚ ਮੁੜ ਮੀਂਹ ਪੈਣ ਦੇ ਆਸਾਰ
NEXT STORY