ਹਲਵਾਰਾ (ਮਨਦੀਪ)- ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਸਥਿਤ ਪਿੰਡ ਹਲਵਾਰਾ ਵਿਖੇ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇੱਕ ਟਰੱਕ ਬੇਕਾਬੂ ਹੋ ਕੇ ਤਿੰਨ ਦੁਕਾਨਾਂ, ਇੱਕ ਤੂੜੀ ਦਾ ਗੋਦਾਮ ਅਤੇ ਬਿਜਲੀ ਦਾ ਖੰਭਾ ਤੋੜਦਾ ਹੋਇਆ ਬਿਜਲੀ ਦੇ ਮੀਟਰ ਬਕਸਿਆਂ ਉੱਪਰ ਚੜ੍ਹ ਗਿਆ। ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਬਿਜਲੀ ਦੇ ਖੰਭੇ ਅਤੇ ਤਾਰਾਂ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਨੋਂ ਟਲ ਗਿਆ।
ਇਹ ਵੀ ਪੜ੍ਹੋ- ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਨੌਜਵਾਨ ਨਾ ਮੁੜਿਆ ਘਰ, ਫ਼ਿਰ ਜਦੋਂ ਪਤਾ ਲੱਗਿਆ ਤਾਂ...
ਜਾਣਕਾਰੀ ਅਨੁਸਾਰ ਸੰਜੇ ਕੁਮਾਰ ਪੁੱਤਰ ਸੋਹਨ ਲਾਲ ਇੱਕ ਲੋਡਿਡ ਟਰੱਕ ਰਾਜਸਥਾਨ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ ਅਤੇ ਉਸ ਦੇ ਨਾਲ ਕਲੀਨਰ ਸਰੂਪਾ ਰਾਮ ਪੁੱਤਰ ਕੰਵਰ ਲਾਲ ਵਾਸੀ ਮਹਾਰਾਸ਼ਟਰ ਸੀ। ਇਸ ਦੌਰਾਨ ਜਿਉਂ ਹੀ ਪਿੰਡ ਹਲਵਾਰਾ ਵਿਖੇ ਸੜਕ ਦੇ ਮੋੜ 'ਤੇ ਕਰੀਬ ਸਵੇਰੇ 5 ਵਜੇ ਟਰੱਕ ਲੈ ਕੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਸਕਾਰਪੀਓ ਗੱਡੀ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰ ਰਹੀ ਸੀ।
ਟਰੱਕ ਡਰਾਈਵਰ ਨੇ ਸਕਾਰਪੀਓ ਗੱਡੀ ਨੂੰ ਬਚਾਉਂਦਿਆਂ ਇੱਕਦਮ ਟਰੱਕ ਖੱਬੇ ਪਾਸੇ ਮੋੜ ਦਿੱਤਾ, ਜੋ ਬੇਕਾਬੂ ਹੋ ਗਿਆ ਤੇ ਸਿੱਟੇ ਵਜੋਂ ਜੀ.ਟੀ. ਰੋਡ 'ਤੇ ਸਥਿਤ ਬਲਵੰਤ ਸਿੰਘ ਹਲਵਾਰਾ ਦੀਆਂ ਤਿੰਨ ਦੁਕਾਨਾਂ ਅਤੇ ਮਨਮੋਹਨ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦਾ ਤੂੜੀ ਵਾਲਾ ਗੋਦਾਮ ਭੰਨਦਿਆਂ ਬਿਜਲੀ ਦਾ ਖੰਭਾ ਨਾਲ ਹੀ 50 ਮੀਟਰ ਘਸੀਟਦਾ ਹੋਇਆ ਲੈ ਗਿਆ ਅਤੇ ਬਿਜਲੀ ਦੇ ਮੀਟਰ ਬਕਸਿਆਂ ਉੱਪਰ ਜਾ ਚੜਿਆ।
ਜਿਉਂ ਹੀ ਇਹ ਹਾਦਸਾ ਵਾਪਰਿਆ ਤਾਂ ਇਲਾਕੇ ਦੀ ਬਿਜਲੀ ਇਕਦਮ ਗੁੱਲ ਹੋ ਗਈ। ਬਿਜਲੀ ਦੇ ਕਰੰਟ ਲੱਗਣ ਨਾਲ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਟਰੱਕ ਦਾ ਕਲੀਨਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸੜਕ ਸੁਰੱਖਿਆ ਫੋਰਸ ਦੇ ਮੁਖੀ ਏ.ਐੱਸ.ਆਈ. ਪੁਸ਼ਪਿੰਦਰ ਸਿੰਘ ਨੇ ਸੁਧਾਰ ਵਿਖੇ ਚੋਪੜਾ ਨਰਸਿੰਗ ਹੋਮ ਵਿੱਚ ਦਾਖਲ ਕਰਵਾਇਆ ਅਤੇ ਸੜਕੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ।
ਇਸ ਹਾਦਸੇ ਮਗਰੋਂ ਹਲਵਾਰੇ ਦੇ ਵਾਸੀਆਂ ਦਾ ਜਿੱਥੇ ਭਾਰੀ ਨੁਕਸਾਨ ਹੋਇਆ ਉੱਥੇ ਬਿਜਲੀ ਬੋਰਡ ਵਿਭਾਗ ਨੂੰ ਵੀ ਭਾਰੀ ਨੁਕਸਾਨ ਝੱਲਣਾ ਪਿਆ। ਦੁਰਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸੁਧਾਰ ਦੀ ਪੁਲਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਦੀ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਗੋ/ਲ਼ੀਆਂ ਦੀ ਆਵਾਜ਼ ਨਾਲ ਕੰਬ ਗਿਆ ਪੰਜਾਬ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਾਰਜੀਆ ਤੋਂ ਪੰਜਾਬ ਪਹੁੰਚੀਆਂ 4 ਮ੍ਰਿਤਕ ਦੇਹਾਂ, ਦਰਦਨਾਕ ਹਾਦਸੇ 'ਚ ਗਈ ਸੀ ਜਾਨ
NEXT STORY