ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਨੇੜਲੇ ਪਿੰਡ ਮਾਝੀ ਵਿਖੇ ਨਕਟੇ ਫੀਡਰ ਦੀ ਖੇਤੀ ਸੈਕਟਰ ਵਾਲੀ ਬਿਜਲੀ ਸਪਲਾਈ ਦਾ ਫਾਲਟ ਠੀਕ ਕਰਦੇ ਸਮੇਂ ਕਰੰਟ ਲੱਗਣ ਕਾਰਨ ਇਕ ਸਹਾਇਕ ਲਾਇਨਮੈਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਆਈ.ਟੀ.ਆਈ ਇੰਪਲਾਇਜ਼ ਐਸੋ. ਦੇ ਸੂਬਾ ਕਮੇਟੀ ਮੈਂਬਰ ਗੁਰਜੀਤ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਨਦਾਮਪੁਰ ਵਿਖੇ ਤਾਇਨਾਤ ਸਹਾਇਕ ਲਾਇਨਮੈਨ ਪਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਖੇੜੀਗਿੱਲਾਂ ਜਦੋਂ ਪਿੰਡ ਮਾਝੀ ਵਿਖੇ ਸਥਿਤ ਨਕਟੇ ਫੀਡਰ ਦੀ ਖੇਤੀ ਸੈਕਟਰ ਵਾਲੀ ਖ਼ਰਾਬ ਹੋਈ ਬਿਜਲੀ ਸਪਲਾਈ ਨੂੰ ਠੀਕ ਕਰਨ ਲਈ ਖੰਭੇ ਉਪਰ ਚੜਿਆ ਹੋਇਆ ਸੀ। ਇਸ ਲਾਇਨ ਦੀਆਂ ਤਾਰਾਂ ਦੂਜੀ ਚਾਲੂ ਲਾਇਨ ਨਾਲ ਜੁੜ ਜਾਣ ਕਾਰਨ ਪਰਵਿੰਦਰ ਸਿੰਘ ਨੂੰ ਕਰੰਟ ਲੱਗ ਗਿਆ ਜਿਸ ਨੂੰ ਇਲਾਜ ਲਈ ਭਵਾਨੀਗੜ੍ਹ ਲਿਜਾਂਦੇ ਸਮੇਂ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਕੈਪਟਨ 'ਤੇ ਵਰ੍ਹੇ ਕੁਲਤਾਰ ਸੰਧਵਾ, ਕਿਹਾ- ਬੇਅਦਬੀ ਮੁੱਦੇ 'ਤੇ ਬਾਦਲਾਂ ਨੂੰ ਬਚਾਉਣ 'ਚ ਲੱਗੀ ਪੰਜਾਬ ਸਰਕਾਰ
ਉਨ੍ਹਾਂ ਦੋਸ਼ ਲਗਾਇਆ ਕਿ ਇਹ ਹਾਦਸਾ ਸਬ-ਡਵੀਜ਼ਨ ਨਦਾਮਪੁਰ ਦੇ ਸਬੰਧਤ ਉਚ ਅਧਿਕਾਰੀਆਂ ਦੀ ਕਥਿਤ ਅਣਗਹਿਲੀ ਕਾਰਨ ਹੋਇਆ ਹੈ ਕਿਉਂਕਿ ਫਾਲਟ ਹੋਈ ਲਾਇਨ ਨੂੰ ਠੀਕ ਕਰਨ ਸਮੇਂ ਚਾਲੂ ਲਾਇਨਾਂ ਨੂੰ ਬੰਦ ਕਰਵਾਉਣ ਲਈ ਕਥਿਤ ਤੌਰ ’ਤੇ ਕੋਈ ਪਰਮਿਟ ਨਹੀਂ ਲਿਆ ਗਿਆ। ਉਸ ਦੇ ਉਚ ਅਧਿਕਾਰੀਆਂ ਵੱਲੋਂ ਲਾਇਨ ਦੇ ਚਾਲੂ ਹਾਲਤ ’ਚ ਫਾਲਟ ਠੀਕ ਕਰਨ ਲਈ ਉਸ ਨੂੰ ਖੰਭੇ ਉਪਰ ਚੜ੍ਹਾ ਦਿੱਤਾ ਅਤੇ ਇਹ ਹਾਦਸਾ ਹੋ ਗਿਆ। ਉਨ੍ਹਾਂ ਮੰਗ ਕੀਤੀ ਕਿ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਮੁਆਵਜ਼ਾ ਅਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਪਰਵਿੰਦਰ ਸਿੰਘ ਪਰਵੀਜ਼ਨ ਪੀਰੀਅਡ ਉਪਰ ਕੰਮ ਕਰ ਰਿਹਾ ਸੀ ਅਤੇ ਉਸ ਦੇ ਪਰਵੀਜ਼ਨ ਪੀਰੀਅਡ ਦਾ ਇਹ ਦੂਜਾ ਸਾਲ ਸੀ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਬੇਸਬਾਲਾਂ ਨਾਲ ਦੁਕਾਨ ਮਾਲਕ ਤੇ ਪੁੱਤਰਾਂ ’ਤੇ ਕੀਤਾ ਹਮਲਾ
ਘਰ-ਘਰ ਨੌਕਰੀ ਦੇ ਦਾਅਵਿਆਂ ਖਿਲਾਫ਼ ਅਨੋਖਾ ਪ੍ਰਦਰਸ਼ਨ
NEXT STORY