ਫਰੀਦਕੋਟ (ਜਸਬੀਰ ਕੌਰ ਜੱਸੀ, ਬਾਂਸਲ) : ਵਧੀਕ ਨਿਗਰਾਨ ਇੰਜੀਨੀਅਰ ਹਰਿੰਦਰ ਸਿੰਘ ਚਹਿਲ ਪੀ. ਐੱਸ. ਪੀ. ਸੀ. ਐੱਲ. ਵੰਡ ਮੰਡਲ ਫਰੀਦਕੋਟ ਨੇ ਦੱਸਿਆ ਕਿ 4 ਤੇ 5 ਅਪ੍ਰੈਲ ਨੂੰ 132 ਕੇ. ਵੀ. ਸਾਦਿਕ- ਫਰੀਦਕੋਟ ਲਾਈਨ ਉੁਪਰ ਜ਼ਰੂਰੀ ਮੁਰੰਮਤ ਦੇ ਕੰਮਾਂ ਕਰ ਕੇ 132 ਕੇ. ਵੀ. ਸਬ ਸਟੇਸ਼ਨ ਫਰੀਦਕੋਟ ਤੋਂ ਚੱਲਣ ਵਾਲੇ ਸਾਰੇ 11 ਕੇ. ਵੀ. ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9-00 ਵਜੇ ਤੋਂ ਸ਼ਾਮ 4-00 ਵਜੇ ਤੱਕ ਬੰਦ ਰਹੇਗੀ। ਇਸ ਨਾਲ ਫਿਰੋਜ਼ਪੁਰ ਰੋਡ, ਪੁਰੀ ਕਾਲੋਨੀ, ਭਾਨ ਸਿੰਘ ਕਾਲੋਨੀ, ਗੁਰੂ ਨਾਨਕ ਕਾਲੋਨੀ, ਟੀਚਰ ਕਾਲੋਨੀ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਲਾਈਨ ਬਾਜ਼ਾਰ, ਆਦਰਸ਼ ਨਗਰ, ਸਿਵਲ ਹਸਪਤਾਲ ਫਰੀਦਕੋਟ, ਗਿਆਨੀ ਜੈਲ ਸਿੰਘ ਐਵੀਨਿਊ, ਮੁਹੱਲਾ ਮਾਹੀਖਾਨਾ, ਮੇਨ ਬਾਜ਼ਾਰ, ਮੁਹੱਲਾ ਸੇਠੀਆਂ, ਬਾਬਾ ਫਰੀਦ ਏਰੀਆ, ਅੰਬੇਡਕਰ ਨਗਰ, ਕੰਮੇਆਣਾ ਗੇਟ, ਪੁਰਾਣਾ ਕੈਂਟ ਰੋਡ, ਦਸਮੇਸ਼ ਨਗਰ, ਸਾਰਾ ਸਾਦਿਕ ਰੋਡ ਤੇ ਪ੍ਰਿੰਸੀਪਲ ਮੈਡੀਕਲ ਕਾਲਜ ਫਰੀਦਕੋਟ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਵਧੀ ਸਖ਼ਤੀ, ਇਨ੍ਹਾਂ ਵਾਹਨ ਚਾਲਕਾਂ 'ਤੇ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
ਸੁਲਤਾਨਪੁਰ ਲੋਧੀ : ਬੰਦ ਰਹੇਗੀ ਬਿਜਲੀ
ਸੁਲਤਾਨਪੁਰ ਲੋਧੀ (ਸੋਢੀ) : ਸੁਲਤਾਨਪੁਰ ਲੋਧੀ ਦੇ ਐੱਸ. ਡੀ. ਓ. ਇੰਜੀ. ਕੁਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ 66 ਕੇ. ਵੀ. ਗਰਿੱਡ ਤਲਵੰਡੀ ਮਾਧੋ ’ਤੇ ਚੱਲਦੇ ਸਾਰੇ ਘਰਾਂ ਦੇ ਅਤੇ ਮੋਟਰਾਂ ਦੇ 11 ਕੇ. ਵੀ. ਫੀਡਰ ਟਵਾਰਾ ਦੀ ਉਸਾਰੀ ਲਈ ਮਿਤੀ 4 ਅਪ੍ਰੈਲ 2025 ਨੂੰ ਸਵੇਰੇ 9:00 ਵਜੇ ਤੋ ਸਾਮ 5:00 ਵਜੇ ਤੱਕ ਬੰਦ ਰਹਿਣਗੇ।
ਸਨੌਰ : ਬਿਜਲੀ ਬੰਦ ਰਹੇਗੀ
ਸਨੌਰ (ਜੋਸਨ) : ਬਿਜਲੀ ਦਫਤਰ ਉੱਪ ਮੰਡਲ ਸਨੌਰ ਅਧੀਨ ਆਉਂਦੇ 66 ਕੇ. ਵੀ. ਗਰਿੱਡ ਸਨੌਰ ਤੋਂ ਚੱਲਦੀਆਂ ਹਾਈ ਵੋਲਟੇਜ਼ ਬਿਜਲੀ ਲਾਈਨਾਂ, ਅਰਬਨ ਸਨੌਰ, ਅਨਾਜ ਮੰਡੀ, ਖਾਂਸ਼ੀਆਂ ਅਰਬਨ ਅਤੇ ਅਸਮਾਨਪੁਰ 24 ਘੰਟੇ ਵਾਲੇ ਫੀਡਰਾਂ ਦੀ ਆਉਣ ਵਾਲੇ ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਜ਼ਰੂਰੀ ਸਾਂਭ-ਸੰਭਾਲ ਅਤੇ ਮੁਰੰਮਤ ਦਾ ਕੰਮ ਕਰਨ ਲਈ ਸਨੌਰ ਸ਼ਹਿਰ ਅਤੇ ਨੇੜਲੇ ਪਿੰਡਾਂ ਲਲੀਨਾ, ਬੱਲਾਂ, ਬਲਮਗੜ੍ਹ, ਗਨੌਰ, ਖੁੱਡਾ, ਫਤਿਹਪੁਰ, ਖਾਸ਼ੀਆਂ, ਅਸਰਪੁਰ, ਕਰਤਾਰਪੁਰ, ਹੀਰਾਗੜ੍ਹ, ਅਕੌਤ, ਅਸਮਾਨਪੁਰ ਆਦਿ ਪਿੰਡਾਂ ਦੀ ਬਿਜਲੀ ਸਪਲਾਈ 3 ਅਪ੍ਰੈਲ ਵੀਰਵਾਰ ਨੂੰ ਸਵੇਰ 9 ਤੋਂ ਬਾਅਦ ਦੁਪਹਿਰ 3 ਵਜੇ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਕਾਂਡ, I PHONE 11 ਲਈ ਦੋਸਤ ਦਾ ਕਤਲ, ਸਰੀਰ ਦੇ ਹੋਏ ਦੋ ਟੋਟੇ
ਜਲੰਧਰ : ਦਰਜਨਾਂ ਇਲਾਕਿਆਂ ’ਚ ਅੱਜ ਬਿਜਲੀ ਬੰਦ ਰਹੇਗੀ
ਜਲੰਧਰ (ਪੁਨੀਤ) : 3 ਅਪ੍ਰੈਲ ਨੂੰ 66 ਕੇ. ਵੀ. ਟੀ. ਵੀ. ਸੈਂਟਰ ਸਬ-ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਤੇਜਮੋਹਨ ਨਗਰ, ਨਿਊ ਅਸ਼ੋਕ ਨਗਰ, ਲਿੰਕ ਰੋਡ, ਪਰੂਥੀ ਹਸਪਤਾਲ ਸਮੇਤ ਵੱਖ-ਵੱਖ ਫੀਡਰਾਂ ਅਧੀਨ ਆਉਂਦੇ ਦਰਜਨਾਂ ਇਲਾਕਿਆਂ ਦੀ ਬਿਜਲੀ ਸਪਲਾਈ ਸਵੇਰੇ 9 ਤੋਂ ਦੁਪਹਿਰ 3 ਵਜੇ ਤਕ ਬੰਦ ਰਹੇਗੀ, ਜਿਸ ਕਾਰਨ ਬਸਤੀ ਸ਼ੇਖ ਅੱਡਾ, ਚਿੱਟਾ ਸਕੂਲ, ਅਵਤਾਰ ਨਗਰ ਗਲੀ ਨੰਬਰ 0 ਤੋਂ 13, ਮੋਚੀਆਂ ਮੁਹੱਲਾ, ਤੇਜਮੋਹਨ ਨਗਰ, ਅਸ਼ੋਕ ਨਗਰ, ਦਿਆਲ ਨਗਰ, ਨਕੋਦਰ ਚੌਕ, ਲਾਜਪਤ ਨਗਰ, ਖਾਲਸਾ ਸਕੂਲ ਮਾਰਕੀਟ, ਲਿੰਕ ਰੋਡ, ਆਬਾਦਪੁਰਾ, ਡੀ ਮਾਰਟ, ਸਪੋਰਟਸ ਮਾਰਕੀਟ, ਅਵਤਾਰ ਨਗਰ, ਅਸ਼ੋਕ ਨਗਰ, ਟੈਗੋਰ ਨਗਰ, ਨਿਜਾਤਮ ਨਗਰ ਅਤੇ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਅੱਜ ਬਿਜਲੀ ਬੰਦ ਰਹੇਗੀ
ਮੁੱਲਾਂਪੁਰ ਦਾਖਾ (ਕਾਲੀਆ) : 66 ਕੇ. ਵੀ. ਅੱਡਾ ਦਾਖਾ ਦੀ ਜ਼ਰੂਰੀ ਮੁਰੰਮਤ ਨੂੰ ਲੈ ਕੇ ਅੱਡਾ ਦਾਖਾ ਤੋਂ ਚੱਲਣ ਵਾਲੇ ਸਾਰੇ ਫੀਡਰ 3 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 5 ਵਜੇ ਤੱਕ ਬੰਦ ਰਹਿਣਗੇ। ਐੱਸ. ਡੀ. ਓ. ਪਰਮਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਇਹ ਵੀ ਪੜ੍ਹੋ : ਅਪ੍ਰੈਲ ਮਹੀਨੇ ਵਿਚ ਲੱਗੀ ਛੁੱਟੀਆਂ ਦੀ ਝੜੀ, ਕਈ Holidays ਖਾ ਗਿਆ ਐਤਵਾਰ
ਨਾਭਾ : ਬਿਜਲੀ ਸਪਲਾਈ ਬੰਦ ਰਹੇਗੀ
ਨਾਭਾ (ਖੁਰਾਣਾ) : ਬਿਜਲੀ ਬੋਰਡ ਸ਼ਹਿਰੀ ਦੇ ਐੱਸ. ਡੀ. ਓ. ਇੰਜੀਨੀਅਰ ਕਸ਼ਮੀਰ ਸਿੰਘ ਨੇ ਦੱਸਿਆ ਕੀ 66 ਕੇ. ਵੀ. ਨਵੇਂ ਗਰਿੱਡ ਨਾਭਾ ’ਤੇ ਜ਼ਰੂਰੀ ਮੁਰੰਮਤ ਕਰਨ ਲਈ 3 ਅਪ੍ਰੈਲ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਾਰਨ 66 ਕੇ. ਵੀ. ਨਵੇਂ ਗਰਿੱਡ ਨਾਭਾ ਤੋਂ ਚੱਲਣ ਵਾਲੇ 11 ਕੇ. ਵੀ. ਬੀਰ ਸਿੰਘ ਫੀਡਰ, 11 ਕੇ. ਵੀ., ਮੈਹਸ ਗੇਟ ਫੀਡਰ, 11 ਕੇ. ਵੀ. ਅਜੀਤ ਫੀਡਰ, ਅਤੇ 11 ਕੇ. ਵੀ. ਥੂਹੀ ਰੋਡ ਫੀਡਰਾਂ ਤੋਂ ਚੱਲਣ ਵਾਲੇ ਏਰੀਏ ਬੀਰ ਸਿੰਘ ਕਾਲੋਨੀ, ਸ਼ਿਵਾ ਇਨਕਲੈਵ ਕਾਲੋਨੀ, ਪ੍ਰੀਤ ਬਿਹਾਰ, ਪਟੇਲ ਨਗਰ, ਵਿਕਾਸ ਕਾਲੋਨੀ, ਮੁੰਨਾ ਲਾਲ ਇਨਕਲੈਵ, ਸਾਰਦਾ ਕਾਲੋਨੀ, ਥੂਹੀ ਰੋਡ, ਅਜੀਤ ਨਗਰ, ਬੱਤਾ ਬਾਗ, ਰਣਜੀਤ ਨਗਰ, ਤੁਲਸੀ ਚੌਕ, ਮੋਦੀ ਮਿੱਲ, ਕਰਿਆਨਾ ਭਵਨ, ਰਾਈਸ ਸਟੇਟ, ਕੁਲਾਡ਼ ਮੰਡੀ, ਪੰਜਾਬੀ ਬਾਗ ਅਤੇ ਜਸਪਾਲ ਕਾਲੋਨੀ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ਬਰ, ਖਾਤਿਆਂ ਵਿਚ ਟਰਾਂਸਫਰ ਕੀਤੀ ਗਈ ਰਾਸ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Slovenia ਨੇ ਕਾਮਿਆਂ ਲਈ ਖੋਲ੍ਹੇ ਦਰਵਾਜ਼ੇ, ਤੁਰੰਤ ਕਰੋ ਅਪਲਾਈ
NEXT STORY