ਜਲਾਲਾਬਾਦ (ਬਜਾਜ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਲਾਲਾਬਾਦ ਸ਼ਹਿਰੀ ਸਬ ਡਵੀਜਨ ਦੇ ਐੱਸ. ਡੀ. ਓ. ਸੰਦੀਪ ਕੁਮਾਰ ਨੇ ਦੱਸਿਆ ਕਿ 25 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ 3 ਫੀਡਰਾਂ ਦੀ ਬਿਜਲੀ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ 11 ਕੇ. ਵੀ. ਟਿਵਾਨਾ ਰੋਡ ਫੀਡਰ ਅਧੀਨ ਬਬਲ ਕਾਲੋਨੀ, ਭਗਵਾਨਪੁਰਾ ਬਸਤੀ, ਬਜਾਜ ਪੈਟਰੋਲ ਪੰਪ, ਫਿਰੋਜ਼ਪੁਰ ਰੋਡ ਫੀਡਰ 11 ਕੇ. ਵੀ. ਅਧੀਨ ਪੈਂਦੇ ਗੋਬਿੰਦ ਨਗਰੀ, ਅਨਾਜ ਮੰਡੀ, ਫਿਰੋਜ਼ਪੁਰ ਰੋਡ ਅਤੇ ਪੀਰ ਬਖਸ਼ ਚੌਹਾਨ 11 ਕੇ. ਵੀ. ਫੀਡਰ ਤੋਂ ਕੇ. ਸੀ. ਸੋਲਵੇਟ ਪਲਾਂਟ, ਘੁਮਿਆਰਾ ਵਾਲੀ ਬਸਤੀਅਤੇ ਦਾਬੜਾ ਪੈਟਰੋਲ ਪੰਪ ਇਲਾਕੇ ’ਚ ਬਿਜਲੀ ਦੀਆਂ ਤਾਰਾਂ ਦਾ ਸਾਂਭ-ਸੰਭਾਲ ਅਤੇ ਜ਼ਰੂਰੀ ਕੰਮਾਂ ਲਈ ਇਨ੍ਹਾਂ ਫੀਡਰਾਂ ਅਧੀਨ ਇਲਾਕੇ ’ਚ ਬਿਜਲੀ ਸਪਲਾਈ ਬੰਦ ਰਹੇਗੀ।
ਪੰਜਾਬ 'ਚ ਦਸੰਬਰ ਮਹੀਨੇ ਚੱਲੇਗੀ ਸੀਤ ਲਹਿਰ! ਸੰਘਣੀ ਧੁੰਦ ਬਾਰੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
NEXT STORY