ਪਟਿਆਲਾ : ਜੇ ਬਿਜਲੀ ਦਾ ਬਿੱਲ ਭਾਰੀ ਭਰਕਮ ਹੋ ਜਾਵੇ ਤਾਂ ਹਰ ਕੋਈ ਵੱਡੀ ਰਕਮ ਜਮਾਂ ਕਰਵਾਉਣ ਲਈ ਚਿੰਤਤ ਹੋ ਜਾਂਦਾ ਹੈ। ਪਾਵਰਕਾਮ ਨੇ ਲੋਕਾਂ ਨੂੰ ਇਸ ਸੰਬੰਧੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਪਾਵਰਕਾਮ ਮੈਨੇਜਮੈਂਟ ਨੇ ਤੈਅ ਕੀਤਾ ਹੈ ਕਿ ਹੁਣ ਉਪਭੋਗਤਾ ਆਪਣਾ ਬਿਜਲੀ ਦਾ ਬਿੱਲ ਕਿਸ਼ਤਾਂ ਵਿਚ ਵੀ ਭਰ ਸਕਣਗੇ। ਪਾਵਰਕਾਮ ਨੇ ਇਹ ਸਕੀਮ ਸਾਰੇ ਉਪਭੋਗਤਾ ਕੈਟਾਗਿਰੀ 'ਤੇ ਲਾਗੂ ਕਰ ਦਿੱਤੀ ਹੈ। ਬਹਰਹਾਲ ਬਿਜਲੀ ਦੇ ਬਿੱਲ ਦਾ ਭੁਗਤਾਨ ਭਾਵੇਂ ਕਿਸ਼ਤਾਂ ਵਿਚ ਹੀ ਕਰਨਾ ਹੋਵੇ ਪਰ ਉਸ ਦਾ ਪੂਰਾ ਭੁਗਤਾਨ ਬਿੱਲ ਵਿਚ ਦੱਸੀ ਗਈ ਤੈਅ ਤਾਰੀਕ ਤਕ ਹੀ ਕਰਨਾ ਹੋਵੇਗਾ। ਤੈਅ ਤਾਰੀਕ ਤੋਂ ਬਾਅਦ ਭੁਗਤਾਨ ਦੀ ਸਥਿਤੀ 'ਚ ਉਪਭੋਗਤਾ ਨੂੰ ਜੁਰਮਾਨਾ ਭੁਗਤਣਾ ਹੋਵੇਗਾ ਅਤੇ ਨਾ ਭਰੇ ਜਾਣ 'ਤੇ ਬਿਜਲੀ ਕੁਨੈਕਸ਼ਨ ਕੱਟਣ ਦਾ ਨਿਯਮ ਬਰਕਰਾਰ ਰੱਖਿਆ ਗਿਆ ਹੈ।
ਸਪਲਾਈ ਕੋਡ-2014 ਦੇ ਤਹਿਤ ਬਿਜਲੀ ਬਿੱਲ ਭੁਗਤਾਨ ਦੇ ਜਿਹੜੇ ਨਿਯਮ ਤੈਅ ਕੀਤੇ ਗਏ ਹਨ, ਉਨ੍ਹਾਂ ਵਿਚ ਇੰਡਸਟਰੀ ਦੇ ਲਾਰਜ ਸਪਲਾਈ, ਮੀਡੀਅਮ ਸਪਲਾਈ ਅਤੇ ਸਮਾਲ ਪਾਵਰ ਸਪਲਾਈ ਵਾਲੇ ਉਪਭੋਗਤਾ ਸਹਿਤ ਘਰੇਲੂ ਅਤੇ ਗੈਰ-ਰਿਹਾਇਸ਼ੀ ਸਪਲਾਈ ਵਾਲੇ ਜਿਨ੍ਹਾਂ ਉਪਭੋਗਤਾਵਾਂ ਨੂੰ ਸਪਾਟ ਬਿਲਿੰਗ ਜਾਂ ਮਹੀਨਾਵਾਰ ਬਿੱਲ ਜਾਰੀ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਡਿਲੀਵਰੀ ਹੋਣ ਦੇ 10 ਦਿਨਾਂ 'ਚ ਬਿੱਲ ਜਮਾਂ ਕਰਵਾਉਣਾ ਹੁੰਦਾ ਹੈ। ਰੇਲਵੇ ਟ੍ਰੈਕਸ਼ਨ ਅਤੇ ਰੇਲਵੇ ਦੇ ਲਾਰਜ ਜਾਂ ਬਲਕ ਸਪਲਾਈ ਕੁਨੈਕਸ਼ਨ ਲਈ ਇਥੇ ਸਮਾਂ ਹੱਦ ਬਿੱਲ ਡਿਲੀਵਰੀ ਹੋਣ ਦੇ 21 ਦਿਨ ਦੇ ਅੰਦਰ ਰੱਖੀ ਗਈ ਹੈ।
ਦੂਸਰੇ ਪਾਸੇ ਬਾਕੀ ਸਾਰੇ ਉਪਭੋਗਤਾ ਕੈਟਾਗਿਰੀ ਲਈ ਇਹ ਸਮਾਂ ਹੱਦ 15 ਦਿਨ ਹੈ। ਪਾਵਰਕਾਮ ਦੇ ਇਸ ਫੈਸਲੇ ਨਾਲ ਡਿਫਾਲਟਿੰਗ ਅਮਾਊਂਟ 'ਚ ਵੀ ਕਮੀ ਆਵੇਗੀ ਕਿਉਂਕਿ ਕਈ ਵਾਰ ਜ਼ਿਆਦਾ ਬਿੱਲ ਆ ਜਾਣ ਕਾਰਨ ਉਪਭੋਗਤਾ ਬਿੱਲ ਭਰ ਨਹੀਂ ਪਾਉਂਦਾ ਅਤੇ ਪਾਵਰਕਾਮ ਦਾ ਬਿੱਲ ਫਸ ਜਾਂਦਾ ਹੈ। ਇਸ ਸੰਬੰਧੀ ਪਾਵਰਕਾਮ ਦੇ ਡਾਇਰੈਕਟਰ ਇੰਜੀਨੀਅਰ ਓ. ਪੀ. ਗਰਗ ਨੇ ਦੱਸਿਆ ਕਿ ਉਪਭੋਗਤਾ ਦੀ ਮੰਗ 'ਤੇ ਇਸ ਫੈਸਲੇ ਨੂੰ ਲਾਗੂ ਕਰ ਦਿੱਤਾ ਗਿਆ ਹੈ।
ਅੱਤਵਾਦ ਦੇ ਪ੍ਰਤੀ 'ਮਦਾਰੀਆਂ' ਦੀ ਭੂਮਿਕਾ ਨਿਭਾਉਣਾ ਛੱਡਣ ਮੋਦੀ ਤੇ ਰਾਜਨਾਥ: ਕਟਾਰੀਆ
NEXT STORY