ਹਰਿਆਣਾ- ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ 'ਤੇ ਵੋਟਿੰਗ ਦੌਰਾਨ ਦੁਪਹਿਰ 3 ਵਜੇ ਤੱਕ 46.26 ਫ਼ੀਸਦੀ ਵੋਟਾਂ ਪਈਆਂ। ਕਰਨਾਲ ਵਿਧਾਨ ਸਭਾ ਖੇਤਰ ਵਿਚ ਜ਼ਿਮਨੀ ਚੋਣ ਲਈ ਵੀ ਵੋਟਿੰਗ ਜਾਰੀ ਹੈ, ਜਿੱਥੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਚੋਣ ਮੈਦਾਨ ਵਿਚ ਹਨ। ਕਰਨਾਲ ਵਿਧਾਨ ਸਭਾ ਸੀਟ 'ਤੇ 9 ਉਮੀਦਵਾਰ ਮੈਦਾਨ ਵਿਚ ਹਨ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਵਿਧਾਇਕ ਅਹੁਦੇ ਤੋਂ ਅਸਤੀਫ਼ੇ ਮਗਰੋਂ ਇੱਥੇ ਜ਼ਿਮਨੀ ਚੋਣ ਜ਼ਰੂਰੀ ਹੋ ਗਈ ਸੀ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਸੂਬੇ ਵਿਚ 2,00,76,768 ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿਚ 94,23,956 ਔਰਤਾਂ ਅਤੇ 467 ਟਰਾਂਸਜੈਂਡਰ ਸ਼ਾਮਲ ਹਨ। ਚੋਣ ਕਮਿਸ਼ਨ ਮੁਤਾਬਕ ਹਰਿਆਣਾ ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਵਿਚ 207 ਪੁਰਸ਼ ਅਤੇ 16 ਮਹਿਲਾ ਉਮੀਦਵਾਰ ਚੋਣ ਮੈਦਾਨ ਵਿਚ ਹਨ। ਹਰਿਆਣਾ ਵਿਚ ਮਨੋਹਰ ਲਾਲ ਖੱਟੜ, ਦੋ ਕੇਂਦਰੀ ਮੰਤਰੀਆਂ ਅਤੇ ਕਾਂਗਰਸ ਦੀ ਕੁਮਾਰੀ ਸੈਲਜਾ ਸਮੇਤ 223 ਉਮੀਦਵਾਰ ਕਿਸਮਤ ਅਜਮਾ ਰਹੇ ਹਨ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ: 6ਵੇਂ ਪੜਾਅ 'ਚ ਸਵੇਰੇ 11 ਵਜੇ ਤੱਕ 25 ਫ਼ੀਸਦੀ ਵੋਟਿੰਗ, ਪੱਛਮੀ ਬੰਗਾਲ 'ਚ ਬੰਪਰ ਵੋਟਿੰਗ
ਖੱਟੜ ਅਤੇ ਮੁੱਖ ਮੰਤਰੀ ਨਾਇਬ ਸੈਣੀ ਉਨ੍ਹਾਂ ਵੋਟਰਾਂ ਵਿਚ ਸ਼ਾਮਲ ਰਹੇ, ਜਿਨ੍ਹਾਂ ਨੇ ਆਪਣੇ-ਆਪਣੇ ਵੋਟਿੰਗ ਕੇਂਦਰ 'ਤੇ ਸਭ ਤੋਂ ਪਹਿਲਾਂ ਵੋਟ ਪਾਈ। ਭਾਜਪਾ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਸੈਣੀ ਨੇ 12 ਮਾਰਚ ਨੂੰ ਖੱਟੜ ਦੀ ਥਾਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਅਤੇ ਕ੍ਰਿਸ਼ਨ ਪਾਲ ਗੁਰਜਰ, ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਅਤੇ ਸੀਨੀਅਰ ਕਾਂਗਰਸੀ ਆਗੂ ਕੁਮਾਰੀ ਸ਼ੈਲਜਾ ਅਤੇ ਦੀਪੇਂਦਰ ਸਿੰਘ ਹੁੱਡਾ ਲੋਕ ਸਭਾ ਚੋਣਾਂ ਲਈ ਪ੍ਰਮੁੱਖ ਉਮੀਦਵਾਰਾਂ ਵਿਚ ਸ਼ਾਮਲ ਹਨ। ਕਰਨਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਖੱਟੜ ਹਰਿਆਣਾ ਯੂਥ ਕਾਂਗਰਸ ਦੇ ਪ੍ਰਧਾਨ ਦਿਵਯਾਂਸ਼ੂ ਬੁੱਧੀਰਾਜਾ ਨਾਲ ਚੋਣ ਲੜ ਰਹੇ ਹਨ। ਖੱਟੜ ਨੇ ਕਰਨਾਲ 'ਚ ਕਿਹਾ ਕਿ ਸਾਰਿਆਂ ਨੂੰ 'ਲੋਕਤੰਤਰ ਦੇ ਤਿਉਹਾਰ' 'ਚ ਹਿੱਸਾ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਦਿੱਲੀ 'ਚ ਵੋਟਰਾਂ ਦੀਆਂ ਲੱਗੀਆਂ ਲਾਈਨਾਂ; ਰਾਸ਼ਟਰਪਤੀ ਮੁਰਮੂ, ਆਤਿਸ਼ੀ ਸਮੇਤ ਕਈ ਦਿੱਗਜ ਨੇਤਾਵਾਂ ਨੇ ਪਾਈ ਵੋਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਜਰੀਵਾਲ ਵਲੋਂ ਜਨਤਾ ਨੂੰ ਵੋਟ ਕਰਨ ਦੀ ਅਪੀਲ, ਕਿਹਾ- ਤੁਹਾਡਾ ਇਕ-ਇਕ ਵੋਟ ਤਾਨਾਸ਼ਾਹੀ ਸੋਚ ਖ਼ਿਲਾਫ਼
NEXT STORY