ਖੰਨਾ(ਸ਼ਾਹੀ, ਸੁਖਵਿੰਦਰ ਕੌਰ)-ਸਥਾਨਕ ਲਲਹੇੜੀ ਰੋਡ ਸਥਿਤ ਜਗਤ ਕਾਲੋਨੀ ਗਲੀ ਨੰਬਰ 1 'ਚ ਹਾਲ ਹੀ ਵਿਚ ਇਕ ਨਵਾਂ ਟਰਾਂਸਫਾਰਮਰ ਲਾਇਆ ਗਿਆ ਹੈ, ਜੋ ਕਿ 11 ਹਜ਼ਾਰ ਵੋਲਟੇਜ ਤੋਂ 440 ਵੋਲਟੇਜ ਬਣਾ ਕੇ ਘਰਾਂ ਨੂੰ ਬਿਜਲੀ ਸਪਲਾਈ ਕਰਦਾ ਹੈ । ਇਸ ਟਰਾਂਸਫਾਰਮਰ ਦੇ ਫਿਊਜ਼ ਅਤੇ ਨੰਗੀਆਂ ਤਾਰਾਂ ਇਸ ਤਰ੍ਹਾਂ ਨਾਲ ਲਾਈਆਂ ਗਈਆਂ ਹਨ ਕਿ ਨੇੜਿਓਂ ਬੱਸਾਂ ਕੇਵਲ 11 ਇੰਚ ਤੋਂ ਵੀ ਘੱਟ ਫ਼ਾਸਲੇ ਨਾਲ ਲੰਘ ਰਹੀਆਂ ਹਨ । ਕਦੇ-ਕਦੇ ਬੱਸਾਂ ਦੇ ਡਰਾਈਵਰ ਸਾਰੇ ਬੱਚਿਆਂ ਨੂੰ ਬੱਸ ਤੋਂ ਹੇਠਾਂ ਉਤਾਰ ਕੇ ਖਾਲੀ ਬੱਸ ਨੂੰ ਟਰਾਂਸਫਾਰਮਰ ਦੇ ਕੋਲੋਂ ਗੁਜ਼ਾਰਦੇ ਹਨ, ਪਰ ਕਦੇ ਵੀ ਕਿਸੇ ਡਰਾਈਵਰ ਦਾ ਥੋੜ੍ਹਾ ਜਿਹਾ ਧਿਆਨ ਹਟਿਆ ਅਤੇ ਲੋਹੇ ਦੀ ਬੱਸ 11 ਹਜ਼ਾਰ ਵੋਲਟੇਜ ਦੀਆਂ ਨੰਗੀਆਂ ਤਾਰਾਂ ਨਾਲ ਲੱਗੀ ਤਾਂ ਪੂਰੀ ਬੱਸ ਦੇ ਪਰਖਚੇ ਉੱਡ ਜਾਣਗੇ ਅਤੇ ਉਸ ਵਿੱਚ ਬੈਠੇ ਨੌਨਿਹਾਲਾਂ ਦੀ ਜ਼ਿੰਦਗੀ ਖਤਰੇ ਵਿੱਚ ਪੈ ਜਾਵੇਗੀ । ਦੁਰਘਟਨਾ ਹੋਣ 'ਤੇ ਹਾਲ ਹੀ 'ਚ ਉੱਤਰ ਪ੍ਰਦੇਸ਼ ਦੀ ਬੱਸ ਦੁਰਘਟਨਾ ਦੀ ਤਰ੍ਹਾਂ ਇਕ ਜਾਂਚ-ਅਧਿਕਾਰੀ ਤੋਂ ਛਾਣਬੀਨ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਹੋਵੇਗੀ ਅਤੇ ਨਾ-ਜਾਨੇ ਕਿਹੜੇ ਸਕੂਲ ਦੇ ਪ੍ਰਿੰਸੀਪਲ 'ਤੇ ਗਾਜ਼ ਡਿੱਗੇਗੀ। ਇਹ ਵੀ ਪਤਾ ਨਹੀਂ ਕਿਹੜੇ ਪਾਵਰਕਾਮ ਦੇ ਆਧਿਕਾਰੀ ਸਸਪੈਂਡ ਹੋਣਗੇ ਪਰ ਜਿਨ੍ਹਾਂ ਮਾਂਵਾਂ ਦੀ ਗੋਦ ਸੁੰਨੀ ਹੋਵੇਗੀ, ਉਸਦੀ ਭਰਪਾਈ ਲਈ ਸਰਕਾਰ ਦੇ ਕੋਲ ਜੁਆਬ ਨਹੀਂ ਹੋਵੇਗਾ ।
ਕੀ ਕਹਿਣਾ ਹੈ ਐਕਸੀਅਨ ਅਤੇ ਐੱਸ. ਡੀ. ਓ. ਦਾ?
ਇਸ ਸੰਬੰਧੀ ਜਦੋਂ ਪਾਵਰਕਾਮ ਖੰਨਾ ਦੇ ਐਕਸੀਅਨ ਇੰਜ. ਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਟਰਾਂਸਫਾਰਮਰ ਦੇ ਫਿਊਜ਼ ਲਗਾਉਣ ਲਈ ਇਕ ਉਚਾਈ ਦੀ ਸੀਮਾ ਤੈਅ ਹੁੰਦੀ ਹੈ ਉਮੀਦ ਹੈ ਇਹ ਫਿਊਜ਼ ਲਾਉਣ ਲਈ ਇਸ ਸੀਮਾ ਦਾ ਪਾਲਣ ਕੀਤਾ ਹੋਵੇਗਾ। ਜੇਕਰ ਜਗਤ ਕਾਲੋਨੀ 'ਚ ਲੱਗੇ ਫਿਊਜ਼ ਗਲੀ ਵਾਲੇ ਪਾਸਿਓਂ ਹਟਾ ਕੇ ਕੰਧ ਵਾਲੇ ਪਾਸੇ ਹੋ ਜਾਵੇ ਤਾਂ ਉਨ੍ਹਾਂ ਨੂੰ ਬਦਲ ਦਿੱਤਾ ਜਾਵੇਗਾ। ਪਾਵਰਕਾਮ ਸਿਟੀ 1 ਦੇ ਐੱਸ. ਡੀ. ਓ. ਨੇ ਵੀ ਦੱਸਿਆ ਇਨ੍ਹਾਂ ਫਿਊਜ਼ਾਂ ਨੂੰ ਬਦਲ ਕੇ ਕੰਧ ਵੱਲ ਕਰ ਦਿੱਤਾ ਜਾਵੇਗਾ ।
ਦਿਨ ਢਲਦੇ ਹੀ ਖੇਤਾਂ 'ਚ ਦਿਸਦੀਆਂ ਅੱਗ ਦੀਆਂ ਲਾਟਾਂ
NEXT STORY