ਪਟਿਆਲਾ (ਪਰਮੀਤ) : ਪੰਜਾਬ ਵਿਚ ਝੋਨੇ ਦੇ ਸੀਜ਼ਨ ਨੂੰ ਵੇਖਦਿਆਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਸਾਰੇ ਤਬਾਦਲਿਆਂ ਅਤੇ ਤਾਇਨਾਤੀ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਬਾਬਤ ਡਿਪਟੀ ਸੈਕਟਰੀ ਜ਼ੋਨ ਵੱਲੋਂ ਜਾਰੀ ਹੁਕਮ ਵਿਚ ਦੱਸਿਆ ਗਿਆ ਕਿ 17 ਮਈ 2022 ਤੋਂ ਇਹ ਪਾਬੰਦੀ ਲਾਗੂ ਹੋ ਗਈ ਹੈ। ਸਿਰਫ ਪ੍ਰਸ਼ਾਸਕੀ ਆਧਾਰ ’ਤੇ ਤਬਾਦਲਿਆਂ ਦੀ ਆਗਿਆ ਹੋਵੇਗੀ।
ਇਹ ਵੀ ਪੜ੍ਹੋ : ਜਾਖੜ ਤੋਂ ਬਾਅਦ ਕਾਂਗਰਸ ’ਚ ਨਵਾਂ ਘਮਸਾਣ, ਮਨਪ੍ਰੀਤ ਬਾਦਲ ਖੇਮੇ ਨੇ ਖੋਲ੍ਹਿਆ ਵੜਿੰਗ ਖ਼ਿਲਾਫ਼ ਮੋਰਚਾ
ਵੱਡੀ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਪਹਿਲਾਂ 20 ਜੂਨ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਣ ’ਤੇ ਇਹ ਪਾਬੰਦੀ ਲੱਗਦੀ ਸੀ ਜੋ ਇਸ ਵਾਰ ਅਗਾਊਂ ਹੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ 30 ਸਤੰਬਰ ਤੱਕ ਜਾਰੀ ਰਹਿੰਦੀ ਹੈ।
ਇਹ ਵੀ ਪੜ੍ਹੋ : ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਗ੍ਰਿਫ਼ਤਾਰ ਕੀਤੀ ਜਨਾਨੀ, ਚਿੱਟਾ ਵੇਚਣ ਦਾ ਤਰੀਕਾ ਸੁਣ ਉੱਡਣਗੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪਿੰਡ ਭਮਾਂ ਕਲਾਂ ਦੇ ਕਿਸਾਨਾਂ ਦੀ 'ਆਪ' ਸਰਕਾਰ ਨੂੰ ਚਿਤਾਵਨੀ, 'ਮਰ ਜਾਵਾਂਗੇ ਪਰ ਜ਼ਮੀਨ ਦਾ ਕਬਜ਼ਾ ਨਹੀਂ ਛੱਡਾਂਗੇ'
NEXT STORY